ਕਾਮਰੇਡ ਜੱਗਾ ਸਿੰਘ ਰਾਏਪੁਰ ਸਾਥੀਆ ਸਮੇਤ ਸੀਪੀਆਈ ਵਿੱਚ ਸਾਮਲ

 ਕਾਮਰੇਡ ਜੱਗਾ ਸਿੰਘ ਰਾਏਪੁਰ ਸਾਥੀਆ ਸਮੇਤ ਸੀਪੀਆਈ ਵਿੱਚ ਸਾਮਲ 

ਪਾਰਟੀ ਵਿੱਚ ਸਾਮਲ ਹੌਣ ਵਾਲੇ ਸਾਥੀਆ ਦਾ ਪਾਰਟੀ ਵਿੱਚ ਕੀਤਾ ਜਾਵੇਗਾ ਪੂਰਾ ਮਾਨ ਸਨਮਾਨ : ਕਾਮਰੇਡ ਚੌਹਾਨ 


ਝੁਨੀਰ / ਮਾਨਸਾ  ਗੁਰਜੰਟ ਸਿੰ ਪਾਰਟੀ 
ਘ ਬਾਜੇਵਾਲੀਆ

 ਕਾਮਰੇਡ ਜੱਗਾ ਸਿੰਘ ਰਾਏਪੁਰ ਸਾਥੀਆ ਸਮੇਤ ਸੀਪੀਆਈ ਵਿੱਚ ਸਾਮਲ ਹੋ ਗਏ , ਅੱਜ ਉਨ੍ਹਾ ਨੇ ਸੀਪੀਆਈ ਦੇ ਆਗੂਆ ਐਡਵੋਕੇਟ ਕੁਲਵਿੰਦਰ ਉੱਡਤ , ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਦੀ ਹਾਜਰੀ ਵਿੱਚ ਸੀਪੀਆਈ ਦੀ ਮੈਬਰਸਿਪ ਗ੍ਰਹਿਣ ਕੀਤੀ ।  ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਾਮਰੇਡ ਜੱਗਾ ਸਿੰਘ ਰਾਏਪੁਰ ਨੇ ਕਿਹਾ ਕਿ ਉਨ੍ਹਾਂ ਨੇ ਕਿਰਤੀ ਵਰਗ ਦੇ ਹੱਕਾ ਤੇ ਹਿੱਤਾਂ ਦੇ ਸੰਘਰਸ ਨੂੰ ਪ੍ਰਚੰਡ ਕਰਨ ਤੇ ਕਮਿਉਨਿਸਟ ਲਹਿਰ ਦੀ ਮਜਬੂਤੀ ਲਈ ਇਹ ਫੈਸਲਾ ਲਿਆ । 

   ਉਨ੍ਹਾਂ ਦੇ ਇਸ ਫੈਸਲੇ ਦਾ ਭਰਵਾ ਸਵਾਗਤ ਕਰਦਿਆ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਨੇ ਕਿਹਾ ਕਿ ਪਾਰਟੀ ਵਿੱਚ ਸਾਮਲ ਹੌਣ ਵਾਲੇ ਸਾਥੀਆ ਨੂੰ ਪਾਰਟੀ ਵਿੱਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਤੇ ਸਾਥੀਆਂ ਦੇ ਪਾਰਟੀ ਵਿੱਚ ਸਾਮਲ ਹੌਣ ਨਾਲ ਪਾਰਟੀ ਹੋਰ ਵੀ ਸਿਦਤ ਨਾਲ ਕਿਰਤੀ ਵਰਗ ਦੇ ਹੱਕਾ ਤੇ ਹਿੱਤਾ ਲਈ ਜੱਦੋ-ਜਹਿਦ ਕਰੇਗੀ । 

ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਲਾਭ ਸਿੰਘ ਰਾਏਪੁਰ ‌, ਕਾਲਾ ਸਿੰਘ ਰਾਏਪੁਰ , ਕੁਲਵਿੰਦਰ ਸਿੰਘ ਰਾਏਪੁਰ ਆਦਿ ਵੀ ਸਾਥੀ ਹਾਜਰ ਸਨ ।

Post a Comment

0 Comments