ਪ੍ਰਾਇਮਰੀ ਨੂੰ ਸੈਕੰਡਰੀ ਸਕੂਲਾਂ 'ਚ ਕਿਸੇ ਵੀ ਕੀਮਤ 'ਤੇ ਮਰਜ ਨਹੀਂ ਹੋਣ ਦਿੱਤਾ ਜਾਵੇਗਾ : ਈ. ਟੀ.ਯੂ.

 ਪ੍ਰਾਇਮਰੀ ਨੂੰ ਸੈਕੰਡਰੀ ਸਕੂਲਾਂ 'ਚ ਕਿਸੇ ਵੀ ਕੀਮਤ 'ਤੇ ਮਰਜ ਨਹੀਂ ਹੋਣ ਦਿੱਤਾ ਜਾਵੇਗਾ : ਈ. ਟੀ.ਯੂ.

ਪ੍ਰਾਇਮਰੀ ਅਧਿਆਪਕਾਂ ਨੇ ਪ੍ਰਾਇਮਰੀ ਡਾਇਰੈਕਟੋਰੇਟ ਬੜੀ ਜਦੋ ਜਹਿਦ ਨਾਲ  1978 'ਚ  ਕੀਤਾ ਸੀ ਪ੍ਰਾਪਤ : ਪੰਨੂ,ਘੁੱਕੇਵਾਲੀ


ਅੰਮ੍ਰਿਤਸਰ,3 ਮਾਰਚ  ਹਰਜਿੰਦਰ ਸਿੰਘ ਕਤਨਾ
   ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਧਿਆਨ ਵਿੱਚ ਆਇਆ ਹੈ ਕਿ ਸੈਕੰਡਰੀ ਡਾਇਰੈਕਟਰ ਵੱਲੋਂ ਸੀਨੀਅਰ ਸੈਕੰਡਰੀ ਸਕੂਲਾਂ ਨਾਲ ਲੱਗਦੇ ਪ੍ਰਾਇਮਰੀ ਸਕੂਲਾਂ ਦਾ ਵੇਰਵਾ ਮੰਗਿਆ ਜਾ ਰਿਹਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖਿਆ ਵਿਭਾਗ ਵਲੋਂ ਦੁਬਾਰਾ ਪ੍ਰਾਇਮਰੀ ਸਕੂਲਾਂ ਨੂੰ ਸੈਕੰਡਰੀ ਸਕੂਲਾਂ ਅਧੀਨ ਮਰਜ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ, ਜਿਸ ਨੂੰ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਅਤੇ ਸਮੁੱਚਾ ਪ੍ਰਾਇਮਰੀ ਵਰਗ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਅਤੇ ਪ੍ਰਮੁੱਖ ਮੀਡੀਆ ਸਲਾਹਕਾਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਇਕ ਪ੍ਰੈੱਸ ਬਿਆਨ ਰਾਹੀਂ ਕੀਤਾ।

          ਉਪਰੋਕਤ ਆਗੂਆਂ ਨੇ ਦੱਸਿਆ ਕਿ 1978 ਵਿੱਚ ਬੜੀ ਜਦੋ ਜਹਿਦ ਤੋਂ ਬਾਅਦ ਪ੍ਰਾਇਮਰੀ ਅਧਿਆਪਕਾਂ ਨੇ ਪ੍ਰਾਇਮਰੀ ਡਾਇਰੈਕਟੋਰੇਟ ਪ੍ਰਾਪਤ ਕੀਤਾ ਸੀ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਖ਼ਤਮ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਨੇ ਪਿਛੋਕੜ 'ਚ ਅੱਜ ਤੱਕ ਪ੍ਰਾਇਮਰੀ ਅਧਿਆਪਕਾਂ ਤੇ ਠੋਸੇ ਜਾਣ ਵਾਲੇ ਕਿਸੇ ਵੀ ਬੇਲੋੜੇ ਫੁਰਮਾਨਾਂ ਅਤੇ ਪ੍ਰਾਇਮਰੀ ਸਿੱਖਿਆ ਮਾਰੂ ਸਕੂਲ ਮਰਜਿੰਗ ਜਾਂ ਸਕੂਲ ਕਲੱਬਿੰਗ ਨੂੰ ਲਾਗੂ ਨਹੀਂ ਹੋਣ ਦਿੱਤਾ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਅਜਿਹਾ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਜੇਕਰ ਪੰਜਾਬ ਸਰਕਾਰ ਪ੍ਰਾਇਮਰੀ ਸਿੱਖਿਆ ਵਿੱਚ ਕੁਝ ਸੁਧਾਰ ਕਰਨਾ ਚਾਹੁੰਦੀ ਹੈ ਤਾਂ ਅੱਠਵੀਂ ਜਮਾਤ ਤੱਕ ਦਾ ਸਮੁੱਚਾ ਪ੍ਰਬੰਧ  ਪ੍ਰਾਇਮਰੀ ਅਧਿਆਪਕਾਂ ਨੂੰ ਦਿੱਤਾ ਜਾਵੇ ਤਾਂ ਕਿ ਪ੍ਰਾਇਮਰੀ ਅਧਿਆਪਕਾਂ ਦਾ ਪ੍ਰੋਮੋਸ਼ਨ ਚੈਨਲ ਹੈੱਡਟੀਚਰ,ਸੈਂਟਰ ਹੈੱਡਟੀਚਰ,ਬੀ.ਪੀ.ਈ.ਓ. ਬਹਾਲ ਰਹਿ ਸਕੇ । 

        ਅਧਿਆਪਕ ਆਗੂਆਂ ਕਿਹਾ ਕਿ ਪ੍ਰਾਇਮਰੀ ਅਤੇ ਸੈਕੰਡਰੀ ਵਰਗ ਦਾ ਆਪਣਾ ਆਪਣਾ ਸਤਿਕਾਰ ਅਤੇ ਪ੍ਰਮੋਸ਼ਨ ਚੈਨਲ ਹੈ। ਪ੍ਰਾਇਮਰੀ ਦੇ ਪ੍ਰਮੋਸ਼ਨ ਚੈਨਲ ਅਤੇ ਪੋਸਟਾਂ ਨੂੰ ਢਾਹ ਲਾਉਣ ਵਾਲੀ ਇਸ ਨੀਤੀ ਦਾ ਸਖਤ ਵਿਰੋਧ ਹੋਵੇਗਾ, ਜੇਕਰ ਸਰਕਾਰ ਨੇ ਇਸ ਫੈਸਲੇ ਨੂੰ ਧੱਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਵਿਰੁੱਧ ਤਿੱਖੇ ਸੰਘਰਸ਼ ਉਲੀਕੇ ਜਾਣਗੇ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ ।

          ਇਸ ਮੌਕੇ ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ,ਸੂਬਾ ਸੂਬਾਈ ਆਗੂ ਜਤਿੰਦਰਪਾਲ ਸਿੰਘ ਰੰਧਾਵਾ ,ਪਰਮਬੀਰ ਸਿੰਘ ਰੋਖੇ, ਦਲਜੀਤ ਸਿੰਘ ਲਹੌਰੀਆ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ ਥਿੰਦ, ਯਾਦਮਨਿੰਦਰ ਸਿੰਘ ਧਾਰੀਵਾਲ, ਤੇਜਇੰਦਰਪਾਲ ਸਿੰਘ ਮਾਨ,ਮਨਜੀਤ ਸਿੰਘ ਮੰਨਾ, ਦਿਲਬਾਗ ਸਿੰਘ ਬਾਜਵਾ, ਸੁਖਦੇਵ ਸਿੰਘ ਵੇਰਕਾ, ਲਖਵਿੰਦਰ ਸਿੰਘ ਸੰਗੂਆਣਾ, ਗੁਰਪ੍ਰੀਤ ਸਿੰਘ ਵੇਰਕਾ,ਜਤਿੰਦਰ ਸਿੰਘ ਲਾਵੇਂ,ਸਰਬਜੋਤ ਸਿੰਘ ਵਿਛੋਆ, ਜਗਮੋਹਨ ਸਿੰਘ,ਸੁਖਵਿੰਦਰ ਸਿੰਘ ਤੇੜੀ, ਗੁਰਲਾਲ ਸਿੰਘ ਸੋਹੀ, ਰਵਿੰਦਰ ਸ਼ਰਮਾ, ਪ੍ਰਮੋਦ ਸਿੰਘ, ਰਣਜੀਤ ਸਿੰਘ ਰਾਣਾ, ਜਸਵਿੰਦਰ ਸਿੰਘ ਜੱਸ, ਪਰਮਬੀਰ ਸਿੰਘ ਵੇਰਕਾ, ਸੁਖਜਿੰਦਰ ਸਿੰਘ ਦੂਜੋਵਾਲ, ਰਾਜਿੰਦਰ ਸਿੰਘ ਰਾਜਾਸਾਂਸੀ, ਰੁਪਿੰਦਰ ਸਿੰਘ ਰਵੀ, ਮਨਿੰਦਰ ਸਿੰਘ ,ਗੁਰਪ੍ਰੀਤ ਸਿੰਘ ਸਿੱਧੂ, ਮਲਕੀਤ ਸਿੰਘ, ਨਵਜੋਤ ਸਿੰਘ ਲਾਡਾ, ਦਲਜੀਤ ਸਿੰਘ ਰਈਆ, ਭੁਪਿੰਦਰ ਸਿੰਘ ਠੱਠੀਆਂ, ਮਨੀਸ਼ ਸਲਹੋਤਰਾ, ਹਰਚਰਨ ਸਿੰਘ ਸ਼ਾਹ, ਸੁਖਜਿੰਦਰ ਸਿੰਘ ਹੇਰ, ਜਸਵਿੰਦਰਪਾਲ ਸਿੰਘ ਚਮਿਆਰੀ, ਲਖਵਿੰਦਰ ਸਿੰਘ ਦਹੂਰੀਆਂ,ਮਨਪ੍ਰੀਤ ਸਿੰਘ ਚਮਿਆਰੀ, ਹਰਿੰਦਰਜੀਤ ਸਿੰਘ ਸੰਧੂ , ਰਾਜੀਵ ਕੁਮਾਰ ਵੇਰਕਾ, ਬਿਕਰਮ ਸਿੰਘ ਮਟੀਆ, ਧਰਮਿੰਦਰ ਸਿੰਘ, ਸੁਖਚੈਨ ਸਿੰਘ ਸੋਹੀਆਂ, ਪ੍ਰਦੀਪ ਸਿੰਘ ਕੰਬੋਜ, ਗੁਰਮੁੱਖ ਸਿੰਘ ਕੌਲੌਵਾਲ, ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਢਪੱਈਆਂ, ਸਾਹਿਬ ਸਿੰਘ, ਬਲਵਿੰਦਰ ਸਿੰਘ ਬੱਲ, ਜਗਦੀਪ ਸਿੰਘ ਭੋਏਵਾਲੀ, ਗੁਰਪ੍ਰੀਤ ਸਿੰਘ ਗੋਪੀ, ਕੰਵਲਜੀਤ ਸਿੰਘ ਰੋਖੇ,ਬਲਜੀਤ ਸਿੰਘ ਮੱਲ੍ਹੀ, ਰਮਨਦੀਪ ਸਿੰਘ ਜੱਸੜ, ਰਣਜੀਤ ਸਿੰਘ ਰਾਣਾ, ਦਲਜਿੰਦਰ ਸਿੰਘ, ਬਲਜੀਤ ਸਿੰਘ ਧਾਰੀਵਾਲ, ਕੰਵਰਸਰਤਾਜ ਸਿੰਘ, ਦਲਜੀਤ ਸਿੰਘ ਜਗਦੇਵ ਕਲਾਂ,ਰਾਕੇਸ਼ ਕੁਮਾਰ, ਇੰਦਰਪਾਲ ਸਿੰਘ ਬੋਹਲੀਆਂ ਅਤੇ ਹੋਰ ਈ.ਟੀ.ਯੂ. ਆਗੂ ਹਾਜ਼ਰ ਸਨ।

Post a Comment

0 Comments