ਭਾਰਤੀ ਜਨਤਾ ਪਾਰਟੀ ਆਗੂ ਵਰਕਰਾਂ ਵਲੋਂ ਕੇਵਲ ਸਿੰਘਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤੀਆਂ ਮੀਟਗਾਂ

 ਭਾਰਤੀ ਜਨਤਾ ਪਾਰਟੀ ਆਗੂ ਵਰਕਰਾਂ ਵਲੋਂ ਕੇਵਲ ਸਿੰਘਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤੀਆਂ ਮੀਟਗਾਂ  

ਘਪਲਿਆਂ ਕਰਨ  'ਆਪ' ਸਰਕਾਰ ਦਾ ਭਿ੍ਸਟਾਚਾਰੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋਇਆ -ਵਿਸ਼ਾਲ ਸ਼ਰਮਾ


ਬਰਨਾਲਾ ,2 ਮਾਰਚ /-ਕਰਨਪ੍ਰੀਤ ਕਰਨ 

-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਪਾਰਟੀ ਦੀ ਮਜਬੂਤੀ ਤੇ  ਬੂਥਾਂ ਨੂੰ ਮਜਬੂਤ ਕਰਨ ਲਈ ਮੀਟਗਾਂ  ਕੀਤੀਆਂ  ਜਿਸ 'ਚ ਭਾਜਪਾ ਦੇ ਸਰਕਲ ਪ੍ਰਧਾਨ ਸੰਦੀਪ ਜੇਠੀ ਨੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ 'ਆਪ' ਦੀ ਸਰਕਾਰ ਬਣੀ ਨੂੰ 1 ਸਾਲ ਦੇ ਕਰੀਬ ਹੋ ਗਿਆ ਹੈ, ਪਰ ਸਰਕਾਰ ਵਲੋਂ ਅੌਰਤਾਂ ਨੂੰ 1000/-ਰੁਪਏ ਪ੍ਰਤੀ ਮਹੀਨਾ, ਬੁਢਾਪਾ ਸਕੀਮ 2500/-ਰੁਪਏ ਤੇ ਸ਼ਗੁਨ ਸਕੀਮ 51,000/-ਹਜ਼ਾਰ ਰੁਪਏ ਆਦਿ ਵਾਅਦੇ ਪੂਰੇ ਨਹੀਂ ਕੀਤੇ ਗਏ,  ਲੋਕਾਂ ਵਲੋਂ ਤਿੱਖਾ  ਵਿਰੋਧ ਕੀਤਾ ਜਾ ਰਿਹਾ ਹੈ ਇੰਚਾਰਜ ਵਿਸ਼ਾਲ ਸ਼ਰਮਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਸੱਜੀਆਂ ਖੱਬੀਆ ਬਾਂਹਾ ਮਨੀਸ਼ ਸਸੋਦਿਆ ਸ਼ਰਾਬ ਘੁਟਾਲੇ ਤੇ ਸਤੇਂਦਰ ਜੈਨ ਮਨੀ ਲੋਂਡਰੀ ਦੇ ਘਪਲੇ ਕਾਰਨ ਜੇਲਾਂ੍ਹ 'ਚ ਬੰਦ ਹਨ ਤੇ ਪਿਛਲੇ ਦਿਨੀਂ ਬਠਿੰਡਾ ਵਿਖੇ 'ਆਪ' ਦੇ ਵਿਧਾਇਕ ਅਮਿਤ ਰਤਨ ਦੇ ਪੀ.ਏ ਨੂੰ 4 ਲੱਖ ਰੁਪਏ ਰਿਸ਼ਵਤ ਲੈਂਦੇ ਰੰਗੀ ਹੱਥੀ ਫੜਿ੍ਆ ਗਿਆ, ਜਿਸ ਨਾਲ 'ਆਪ' ਸਰਕਾਰ ਦਾ ਭਿ੍ਸਟਾਚਾਰੀ ਚਿਹਰਾ ਲੋਕਾਂ ਸਾਹਮਣੇ ਸ਼ਰੇਆਮ ਨੰਗਾ ਹੋ ਗਿਆ। ।ਸੰਦੀਪ ਜੇਠੀ ਤੇ ਵਿਸ਼ਾਲ ਸ਼ਰਮਾ ਨੇ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਪੰਜਾਬ 'ਚੋਂ ਵੱਡੀ ਲੀਡ ਹਾਸਲ ਕਰੇਗੀ। ਇਸ ਮੌਕੇ ,ਮੀਤ ਪ੍ਰਧਾਨ ਦੀਪਾ ਰਾਣੀ ਸਾਬਕਾ ਕੌਂਸਲਰ, ਮੀਤ ਪ੍ਰਧਾਨ ਮੁਨੀਸ ਕੁਮਾਰ, ਯੂਥ ਵਿੰਗ ਪ੍ਰਧਾਨ ਤਰੁਣ ਸਹਿਗਲ, ਮੀਤ ਪ੍ਰਧਾਨ ਯੂਥ ਸਾਜਨ ਅਰੋੜਾ, ਪ੍ਰਭਦੀਪ ਸੋਹੀ, ਪ੍ਰਤੀਕ ਬਾਂਸਲ, ਨਵਤੇਜ ਸਿੰਘ, ਮਨਦੀਪ ਸਿੱਧੂ, ਰੁਪਿੰਦਰ ਸਿੰਘ ਆਦਿ ਹਾਜ਼ਰ ਸਨ।

Post a Comment

0 Comments