ਓ ਆਰ ਓ ਪੀ ਦਾ ਮਸਲਾ ਹੱਲ ਕਰਨ ਲਈ ਅਸਵਨੀ ਸ਼ਰਮਾ ਪੰਜਾਬ ਪ੍ਰਧਾਨ ਕੋਲ ਪ੍ਰਧਾਨ ਮੰਤਰੀ ਨੂੰ ਭੇਜਣ ਲਈ ਦਿੱਤਾ ਮੰਗ ਪੱਤਰ - ਇੰਜ ਸਿੱਧੂ

ਓ ਆਰ ਓ ਪੀ ਦਾ ਮਸਲਾ ਹੱਲ ਕਰਨ ਲਈ ਅਸਵਨੀ ਸ਼ਰਮਾ ਪੰਜਾਬ ਪ੍ਰਧਾਨ ਕੋਲ ਪ੍ਰਧਾਨ ਮੰਤਰੀ ਨੂੰ ਭੇਜਣ ਲਈ ਦਿੱਤਾ ਮੰਗ ਪੱਤਰ - ਇੰਜ ਸਿੱਧੂ


ਬਰਨਾਲਾ, 20 ਮਾਰਚ/ਕਰਨਪ੍ਰੀਤ ਕਰਨ /- /
ਸਾਬਕਾ ਫੌਜੀਆ ਦੀ ਭੱਖਦੀ ਮੰਗ ਇੱਕ ਰੈਕ ਇੱਕ ਪੈਨਸ਼ਨ ਪ੍ਰਤੀ ਭਾਜਪਾ ਪ੍ਰਧਾਨ ਅਸਵਨੀ ਸ਼ਰਮਾ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਭੇਜਣ ਲਈ ਜਿਲ੍ਹਾ ਬਰਨਾਲਾ ਦੇ ਸਾਬਕਾ ਫੌਜੀਆਂ ਵੱਲੋ ਸਾਬਕਾ ਸੂਬਾ ਪ੍ਰਧਾਨ ਸੈਨਿਕ ਵਿੰਗ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਸੌਪਿਆ।ਇਸ ਮੰਗ ਪੱਤਰ ਬਾਬਤ ਸਿੱਧੂ ਨੇ ਦੱਸਿਆ ਕਿ ਇਸ ਮੰਗ ਪੱਤਰ ਵਿੱਚ ਇੱਕ ਰੈਕ ਇੱਕ ਪੈਨਸ਼ਨ ਦੇ ਰਵੀਜ਼ਨ ਵਿੱਚ ਬਹੁਤ ਸਾਰੀਆ ਖਾਮੀਆਂ ਹਨ। ਸਿਰਫ ਅਫ਼ਸਰ ਰੈਕ ਦੀ ਰਵੀਜ਼ਨ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ ਜਿੱਥੇ ਕੇ ਜਵਾਨਾਂ ਯੂਨੀਅਰ ਕਮਿਸ਼ਨ ਅਫ਼ਸਰਾਂ ਅਤੇ ਹੋਨਰੇਰੀ ਅਫ਼ਸਰਾਂ ਦੀਆਂ ਪੈਨਸ਼ਨਾਂ ਵਿੱਚ ਕੋਈ ਜਿਕਰਯੋਗ ਵਾਧਾ ਨਹੀਂ ਕੀਤਾ ਗਿਆ ਇਸ ਲਈ OROP2 ਵਿੱਚ ਖਾਮੀਆਂ ਨੂੰ ਨਜਰ ਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਕਿ ਅਫ਼ਸਰ ਕੁੱਲ ਗਿਣਤੀ ਵਿਚੋ ਸਿਰਫ 3 ਫੀਸਦੀ ਹਨ ਜਿੱਥੇ ਕੇ ਜਵਾਨ, ਜੈ ਸੀ ਓ ਦੀ ਗਿਣਤੀ 97 ਪ੍ਰਤੀਸ਼ਤ ਹੈ ਇਹਨਾਂ ਖਾਮੀਆਂ ਕਰਕੇ ਸਮੁੱਚੇ ਦੇਸ ਦੇ  36 ਲੱਖ ਸਾਬਕਾ ਫੌਜੀਆਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ ਅਤੇ ਕਰਕੇ ਆਮ ਲੋਕਾਂ ਵਾਗ ਦਿੱਲੀ ਜੰਤਰ ਮੰਤਰ ਤੇ ਫੌਜੀ ਹਜ਼ਾਰਾ ਦੀ ਤਾਦਾਦ ਵਿੱਚ ਸਘੰਰਸ਼ ਕਰਨ ਲਈ ਮਜਬੂਰ ਹੋਏ ਹਨ ਇਹ ਸਾਰਾ ਕੁੱਝ ਮੈ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੇ ਧਿਆਨ ਵਿੱਚ ਸ੍ਰ ਕੇਵਲ ਸਿੰਘ ਢਿੱਲੋ ਦੀ ਹਾਜਰੀ ਵਿੱਚ ਲਿਆਦਾ ਗਿਆ ਉਹਨਾਂ ਸਮੂਹ ਹਾਜਰ ਫੌਜੀਆ ਨੂੰ ਭਰੋਸਾ ਦਿੱਤਾ ਕਿ ਉਹ ਇਸ ਮੰਗ ਪੱਤਰ ਆਪਣੇ ਵੱਲੋ ਸਿਫਾਰਸ਼ ਕਰਕੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਭੇਜਣਗੇ ਇਸ ਮੌਕੇ ਕੈਪਟਨ ਵਿਕਰਮ ਸਿੰਘ ਲੈਫ ਭੋਲਾ ਸਿੰਘ ਸਿੱਧੂ ਸੁਬੇਦਾਰ ਗੁਰਜੰਟ ਸਿੰਘ ਵਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਭੂਰੇ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਕੁਲਦੀਪ ਸਿੰਘ ਹੌਲਦਾਰ ਜੰਗੀਰ ਸਿੰਘ ਅਤੇ ਹੋਰ ਸਾਬਕਾ ਸੈਨਿਕ ਹਾਜਰ ਸਨ

Post a Comment

0 Comments