ਬਰਨਾਲਾ ਬੱਸਟੈਂਡ ਦੇ ਇੱਕ ਹੋਟਲ ਤੋਂ ਗ੍ਰਾਹਕ ਨੇ ਖਰੀਦੀ ਸਬਜ਼ੀ ਤੇ ਨਿੱਕਲੇ ਖੰਜਖਜੂਰੇ ਸੁੰਡ ਸਿਹਤ ਵਿਭਾਗ ਨਹੀਂ ਲੈਂਦਾ ਕੋਈ ਸਾਰ

 ਬਰਨਾਲਾ ਬੱਸਟੈਂਡ ਦੇ ਇੱਕ ਹੋਟਲ ਤੋਂ ਗ੍ਰਾਹਕ ਨੇ ਖਰੀਦੀ ਸਬਜ਼ੀ ਤੇ ਨਿੱਕਲੇ ਖੰਜਖਜੂਰੇ ਸੁੰਡ ਸਿਹਤ ਵਿਭਾਗ ਨਹੀਂ ਲੈਂਦਾ ਕੋਈ ਸਾਰ 

ਕੁੰਭਕਰਨੀ ਨੀਂਦ ਵਿਚੋਂ ਕਦੋਂ ਜਾਗੇਗਾ ਸਿਹਤ ਵਿਭਾਗ ਅਤੇ ਕਦੋਂ ਖਤਮ ਹੋਣਗੇ ਮਨੁੱਖਤਾ ਦੇ ਦੁਸ਼ਮਣ ਮਿਲਾਵਟਖੋਰ-ਜੰਗੀਰ ਸਿੰਘ ਦਿਲਬਰ 


ਬਰਨਾਲਾ/,25,ਮਾਰਚ/ਕਰਨਪ੍ਰੀਤ ਕਰਨ 

- ਬਰਨਾਲਾ ਬੱਸਟੈਂਡ ਦੇ ਇੱਕ ਹੋਟਲ ਤੋਂ ਗ੍ਰਾਹਕ ਨੇ ਖਰੀਦੀ ਸਬਜ਼ੀ ਤੇ ਨਿੱਕਲੇ ਖੰਜਖਜੂਰੇ ਸੁੰਡ ਸਿਹਤ ਵਿਭਾਗ ਨਹੀਂ ਲੈਂਦਾ ਕੋਈ ਸਾਰ  

 ਜੰਗੀਰ ਸਿੰਘ ਦਿਲਬਰ ਨੇ ਮੀਡਿਆ ਦੇ ਧਿਆਨ ਚ ਲਿਆਉਂਦੀਆਂ ਕਿਹਾ ਕਿ ਵਡੇ ਦੁੱਖ ਦੀ ਗੱਲ ਹੈ ਕਿ ਦੇਵ ਭੂੰਮੀ ਭਾਰਤ ਜਿਸ ਨੂੰ ਸਾਡੇ ਪ੍ਰਚਾਰਕ  ਗੁਰੂਆਂ,ਪੀਰਾਂ ,ਪੈਗੰਬਰਾਂ,ਰਿਸ਼ੀਆਂ,ਮੁਨੀਆਂ ਦੇਵੀ ਦੇਵਤਿਆਂ ਦੀ ਧਰਤੀ ਲਿਖਦੇ ਅਤੇ ਬੋਲਦੇ ਨਹੀਂ ਥੱਕਦੇ,ਜਿੱਥੋਂ ਜ਼ਹਿਰ ਵੀ ਮਿਲਾਵਟੀ ਮਿਲਦੀ ਹੈ? ਹਰ ਸ਼ਹਿਰ  ਹਰ ਪਿੰਡ  ਵਿਚ ਮਿਲਾਵਟੀ  ਚੀਜਾਂ ਤਿਆਰ ਕਰਨ ਵਾਲੇ ਛੋਟੇ ਛੋਟੇ ਯੂਨਿਟ ਪੜਤਾਲ ਕਰਨ ਤੇ ਆਮ ਮਿਲ ਜਾਣਗੇ। ਪ੍ਰਸਿਧ ਲੇਖਕ ਤੇ ਸਮਾਜ ਸੇਵੀ ਜੰਗੀਰ ਸਿੰਘ ਦਿਲਬਰ ਨੇ ਮਿਲਾਵਟਖੋਰਾਂ ਖਿਲਾਫ ਸਿਕੰਜਾ ਕਸ ਰੱਖਿਆ ਹੈ ਜਿਸ ਸੰਬੰਧੀ ਜਿੱਥੇ ਮਿਲਾਵਟ ਖੋਰਾਂ ਨੂੰ ਭਾਜੜਾਂ ਪਾਈਆਂ ਹਨ ਤੇ ਸਿਹਤ ਵਿਭਾਗ ਦੇ ਫ਼ੂਡ ਚੈੱਕਿੰਗ ਮਹਿਕਮੇ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਨਾ ਸੁਨਣ ਨੂੰ ਲੈ ਕੇ  ਮਿਲਾਵਟਖੋਰਾਂ ਦੀਆਂ ਪੁਕਾਰਾਂ ਗੂੰਗੀ ਬੋਲੀ ਸਰਕਾਰ  ਦੇ ਕੰਨਾਂ ਤੱਕ ਪਹੁੰਚਾ ਰਹੇ ਹਨ! 

     ਉਹਨਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਨਸਾਫ ਲਈ ਭਟਕਦੇ ਬਰਨਾਲਾ ਨਿਵਾਸੀ ਸਰਬਜੀਤ ਸਿੰਘ ਜੋ ਕੇ 17,ਮਾਰਚ ਨੂੰ ਬੱਸ ਸਟੈਂਡ ਤੇ ਇੱਕ ਢਾਬੇ ਤੋਂ ਆਲੂ ਮਟਰ ਦੀ ਸਬਜ਼ੀ ਪੈੱਕ ਕਰਵਾ ਕੇ ਘਰ ਜਦੋਂ ਰੋਟੀ ਖਾਣ ਲਈ ਇਹ ਸਬਜ਼ੀ ਬਰਤਨਾਂ ਚ ਪਾਈ ਤਾਂ ਤਾਂ ਅਚਾਨਕ ਨਿਗ੍ਹਾ ਪਈ ਜਿਸ ਵਿਚ ਜ਼ਹਿਰੀਲੇ ਕੰਜਖੰਜੂਰਾ ਤੇ ਸੁੰਡ ਨੂੰ ਦੇਖਿਆ ਜਿਸ ਦੀ ਫੋਟੋ ਸਬੂਤ ਤੋਰ ਤੇ ਰੱਖੀ ਹੋਈ ਹੈ ਜੇਕਰ ਗ਼ਲਤੀ ਭੁਲੇਖੇ ਨਾਲ ਪ੍ਰਵਿਰ੍ਕ ਮੇਮ੍ਬਰ ਸਬਜ਼ੀ ਖਾ ਲੈਂਦੇ ਤਾਂ ਵੱਡੀ ਦੁਖਦਾਇਕ ਅਣਹੋਣੀ ਵਾਪਰ ਸਕਦੀ ਸੀ ਜਿਸ ਨੂੰ ਲੈ ਕੇ ਸ਼ਿਕਾਇਤਕਰਤਾ ਵਲੋਂ 100  ਨੰਬਰ ਤੇ ਕਾਲ ਕੀਤੀ ਤਾਂ 2  ਪੁਲਿਸ ਮੁਲਾਜਿਮ ਘਰ ਪਹੁੰਚੇ ਉਹਨਾਂ ਨੂੰ ਨਾਲ ਲੈ ਕੇ ਹੋਟਲ ਤੇ ਗਿਆ ਤਾਂ ਉਦੋਂ ਤੱਕ ਹੋਟਲ ਵਾਲਾ ਬੰਦ ਕਰਕੇ ਜਾ ਚੁੱਕਿਆ ਸੀ ! ਜਿਸ ਕਾਰਨ ਕੋਈ ਗੱਲਬਾਤ ਨਾ ਹੋ ਸਕੀ ! ਪਰੰਤੂ ਚੋਕੀ ਪੁਲਿਸ ਵਾਲਿਆਂ ਕਿਹਾ ਕਿ ਸਹਿਤ ਵਿਭਾਗ ਦੇ ਫ਼ੂਡ ਮਹਿਕਮੇ ਨਾਲ ਸੰਪਰਕ ਕੀਤਾ ਜਾਵੇ ਜਿਸ ਉਪਰੰਤ ਸਰਬਜੀਤ ਸਿੰਘ ਵਲੋਂ 18,ਮਾਰਚ ਨੂੰ ਫ਼ੂਡ ਮਹਿਕਮੇ ਚ ਮਾਮਲੇ ਸੰਬੰਧੀ ਅਰਜੀ ਦਿੱਤੀ ਗਈ ਪਰੰਤੂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਕਦੇ ਆਖਿਆ ਜਾਂਦਾ ਕਿ ਜਾਵਾਂਗੇ ਤੇ ਕਾਰਵਾਈ ਕਰਨਗੇ ਪਰੰਤੂ ਪਰਨਾਲਾ ਉੱਥੇ ਦਾ ਉੱਥੇ ਖੜਾ ਹੈ ! ਉਹਨਾਂ ਕਿਹਾ ਕੇ ਜੇ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਸਰਬਜੀਤ ਸਿੰਘ ਸਮੇਤ ਬਰਨਾਲਾ ਨਿਵਾਸੀ ਸਰਕਾਰ ਦੇ ਸਿਹਤ ਮਹਿਕਮੇ ਤੇ ਡੀ ਸੀ  ਦਫਤਰ ਅੱਗੇ ਧਰਨੇ ਦੇਣ ਲਈ ਮਜਬੂਰ ਹੋਣਗੇ ! ਓਧਰ ਸਿਵਿਲ ਹਸਪਤਾਲ ਦੇ ਡੀ.ਐਚ ਓ ਤੋਂ ਤੱਥਾਂ ਦੀ ਜਾਣਕਾਰੀ ਤੇ ਲੇਟ ਹੋਈ ਕਾਰਵਾਈ ਸੰਬੰਧੀ ਮੋਬਾਈਲ ਤੇ ਵਾਰ ਵਾਰ ਸੰਪਰਕ ਕੀਤਾ ਗਿਆ ਜਿੰਹਨਾਂ ਮੋਬਾਈਲ ਅਟੇੰਡ  ਕਰਨਾ ਮੁਨਾਸਿਵ ਨਹੀਂ ਸਮਝਿਆ !

Post a Comment

0 Comments