ਯੁਨੀਵਰਸਿਟੀ ਕਾਲਜ ਬਰਨਾਲਾ ਵਿਖੇ ਐੱਨ.ਐੱਸ.ਐੱਸ. ਕੈਂਪ ਦੀ ਸਫਲਤਾਪੂਰਵਕ ਸਮਾਪਤੀ।

 ਯੁਨੀਵਰਸਿਟੀ ਕਾਲਜ ਬਰਨਾਲਾ ਵਿਖੇ ਐੱਨ.ਐੱਸ.ਐੱਸ. ਕੈਂਪ ਦੀ ਸਫਲਤਾਪੂਰਵਕ ਸਮਾਪਤੀ।


ਬਰਨਾਲਾ/,27,ਮਾਰਚ/ਕਰਨਪ੍ਰੀਤ ਕਰਨ 

ਸਥਾਨਕ  ਯੁਨੀਵਰਸਿਟੀ ਕਾਲਜ ਬਰਨਾਲਾ ਵਿਖੇ ਪਿ੍ੰਸੀਪਲ ਡਾ.ਰਾਕੇਸ਼ ਜਿੰਦਲ ਜੀ ਦੀ ਯੋਗ ਅਗਵਾਈ ਹੇਠ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦੀ ਸਫਲਤਾਪੂਰਵਕ ਸਮਾਪਤੀ ਹੋਈ ।ਸੱਤ ਰੋਜ਼ਾ ਕੈਂਪ ਦੇ ਪਹਿਲੇ ਦਿਨ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਅਫਸਰ ਡਾ. ਗਗਨਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਐੱਨ .ਐੱਸ.ਐੱਸ .ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਉਪਰੰਤ ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਪਿੰਡ ਸੰਘੇੜਾ ਲਈ ਰਵਾਨਾ ਕੀਤਾ ਗਿਆ ਜਿੱਥੇ ਵਿਦਿਆਰਥੀਆਂ ਵੱਲੋਂ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ। ਵੱਖ-ਵੱਖ ਦਿਨਾਂ ਵਿਚ ਪਾਣੀ ਦੀ ਦੁਰਵਰਤੋਂ ਲਈ ਜਾਗਰੂਕਤਾ ,ਬੂਟੇ ਲਗਾਉਣਾ,23ਮਾਰਚ ਨੂੰ ਸ਼ਾਂਤਮਈ ਮਾਰਚ ਅਤੇ ਸਫਾਈ ਸਬੰਧੀ ਜਾਗਰੂਕਤਾ ਆਦਿ ਕਾਰਜ ਕੀਤੇ ਗਏ । ਲੈਕਚਰ ਲੜੀ ਦੇ ਤਹਿਤ ਸ. ਬਲਵਿੰਦਰ ਬਰਨਾਲਾ ਜੀ ਵੱਲੋਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਚਰਚਾ ਕਰਦਿਆਂ ਤਰਕਸ਼ੀਲਤਾ ਨੂੰ ਅਪਨਾਉਣ ਲਈ ਪ੍ਰੇਰਿਆ ਗਿਆ। ਸੀਨੀਅਰ ਪੱਤਰਕਾਰ ਸ਼੍ਰੀ ਪ੍ਰਸ਼ੋਤਮ ਬੱਲੀ ਵੀ ਇਸ ਮੌਕੇ ਹਾਜ਼ਰ ਰਹੇ। ਡਾ. ਹਰਪ੍ਰੀਤ ਰੂਬੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਗਿਆ ਅਤੇ ਪ੍ਭਾਵਸ਼ਾਲੀ ਵਿਚਾਰ ਦਿੱਤੇ ਗਏ। ਕੈਂਪ ਦੇ ਆਖ਼ਰੀ ਦਿਨ ਸਮਾਪਨ ਸਮਾਰੋਹ 'ਤੇ ਮੁੱਖ ਮਹਿਮਾਨ ਦੇ ਤੌਰ ਤੇ ਟੀ. ਪੀ. ਡੀ. ਕਾਲਜ ਰਾਮਪੁਰਾ ਦੇ ਪਿ੍ੰਸੀਪਲ ਡਾ. ਬਰਿੰਦਰ ਕੌਰ ਜੀ ਵੱਲੋਂ ਸ਼ਿਰਕਤ ਕੀਤੀ ਗਈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਆ ਗਿਆ ਅਤੇ ਵਿਦਿਆਰਥੀ ਦੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ ਗਈ ।  ਸਮਾਪਨ ਸਮਾਰੋਹ ਵਿੱਚ ਵਿਦਿਆਰਥੀਆਂ ਹਰੀਸ਼ ਕੁਮਾਰ,ਸਿਮਰਨਜੀਤ ਕੌਰ, ਅਮਨਪ੍ਰੀਤ ਸਿੰਘ, ਮਨਪ੍ਰੀਤ ਕੌਰ, ਦਿਲਬਰ ਖਾਨ, ਹਰਕਰਨਪੀ੍ਤ ਸਿੰਘ ਆਦਿ ਨੇ ਆਪਣੇ ਕੈਂਪ ਦੌਰਾਨ ਹੋਏ ਤਜਰਬੇ ਸਾਂਝੇ ਕੀਤੇ ਅਤੇ ਸਾਹਿਤਕ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ।ਵਿਦਿਆਰਥੀਆਂ ਵਿੱਚੋਂ ਦਿਲਬਰ ਖਾਨ ਬੀ ਏ ਭਾਗ ਤੀਸਰਾ ਅਤੇ ਮਨਪ੍ਰੀਤ ਕੌਰ ਬੀ ਏ ਭਾਗ ਤੀਸਰਾ ਦੀ ਵਿਦਿਆਰਥਣ ਨੂੰ ਸਰਵੋਤਮ ਵਲੰਟੀਅਰ ਐਲਾਨਿਆ ਗਿਆ ਅਤੇ ਸਨਮਾਨਿਤ ਕੀਤਾ ਗਿਆ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਜੀ ਨੇ ਕੈਂਪ ਦੀ ਸਮਾਪਤੀ ਤੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ ।ਡਾ.ਗਗਨਦੀਪ ਕੌਰ ਨੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਕੈਂਪ ਨੂੰ ਸਫਲਤਾ ਪੂਰਵਕ ਸੰਪਨ ਹੋਣ ਵਿੱਚ ਯੋਗਦਾਨ ਦਿੱਤਾ। ਕੈਂਪ ਦੌਰਾਨ ਡਾ. ਰੁਪਿੰਦਰ ਕੌਰ ਡਾਕਟਰ ਹਰਪ੍ਰੀਤ ਰੂਬੀ ਮੈਡਮ ਪੂਸ਼ਾ, ਡਾ. ਮੇਜਰ ਸਿੰਘ, ਸ੍ਰੀ ਯਤਿਸ਼ ਕੁਮਾਰ ,ਸ੍ਰੀ ਪ੍ਰਿੰਸ ਕੁਮਾਰ ,ਸ਼ੀ੍ ਦੀਪਕ ਕੁਮਾਰ, ਸ. ਜਸਵਿੰਦਰ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

Post a Comment

0 Comments