ਕਿਸ਼ਨਗੜ੍ਹ ਸਕੂਲ ਦੀ ਸ਼ਾਨਦਾਰ ਢੰਗ ਨਾਲ ਹੋਈ ਪ੍ਰੀ-ਪ੍ਰਾਇਮਰੀ ਗ੍ਰੈਜੂਏਸ਼ਨ ਸੈਰੇਮਨੀ।

 ਕਿਸ਼ਨਗੜ੍ਹ ਸਕੂਲ ਦੀ ਸ਼ਾਨਦਾਰ ਢੰਗ ਨਾਲ ਹੋਈ ਪ੍ਰੀ-ਪ੍ਰਾਇਮਰੀ ਗ੍ਰੈਜੂਏਸ਼ਨ ਸੈਰੇਮਨੀ।

ਸਕਾਊਂਟ ਅਤੇ ਗਾਈਡ ਦੇ ਰਾਸ਼ਟਰੀ ਕੈਂਪ 'ਚ ਭਾਗ ਲੈਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ।

ਸਕੂਲ ਮੁੱਖੀ ਨਾਇਬ ਸਿੰਘ ਤੇ ਕਬ ਮਾਸਟਰ ਮਹਿੰਦਰ ਪਾਲ ਬਰੇਟਾ ਦੀ ਅਗਵਾਈ ਹੇਠ ਸਕੂਲ ਹਰ ਪੱਖੋਂ ਅੱਗੇ।


ਬਰੇਟਾ, 30 ਮਾਰਚ: ਪੰਜਾਬ ਇੰਡੀਆ ਨਿਊਜ਼ ਬਿਊਰੋ

ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਗੜ੍ਹ ਮੇਨ ਵਿਖੇ ਪ੍ਰੀ-ਪ੍ਰਾਇਮਰੀ ਦੀ ਗ੍ਰੈਜੂਏਸ਼ਨ ਸੈਰੇਮਨੀ ਅਤੇ ਸਾਲਾਨਾ ਸਮਾਗਮ ਕਰਵਾਇਆ ਗਿਆ। ਸਕੂਲ ਮੁੱਖੀ ਨਾਇਬ ਸਿੰਘ ਨੇ ਆਏ ਮਹਿਮਾਨਾਂ, ਮਾਪਿਆਂ ਅਤੇ ਪੰਤਵਤਿਆਂ ਦਾ ਧੰਨਵਾਦ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਕਿ ਸਕੂਲ ਵਿਦਿਆਰਥੀ ਹਰ ਕਿਸਮ ਦੇ ਮੁਕਾਬਲਿਆਂ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਖੇਡਾਂ ਵਿਚ ਪੰਜਾਬ ਪੱਧਰ ਤੇ ਮੱਲਾਂ ਮਾਰ ਕੇ ਅਤੇ ਨਵੋਦਿਆ ਵਿਦਿਆਲਿਆ ਵਿਚ ਵੀ ਚੁਣੇ ਗਏ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਸਕੂਲ ਅਧਿਆਪਕ ਮਹਿੰਦਰ ਪਾਲ ਬਰੇਟਾ ਦੀ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀ ਪਿਛਲੇ ਦਿਨੀਂ ਸਕਾਊਂਟ ਗਤੀਵਿਧੀਆਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਰਾਸ਼ਟਰੀ ਪੱਧਰ ਤੇ ਵੀ ਭਾਗ ਲੈ ਚੁੱਕੇ ਹਨ। ਇਸ ਮੌਕੇ ਪਹੁੰਚੇ ਮਹਿਮਾਨ ਪ੍ਰਿੰਸੀਪਲ ਕਸ਼ਮੀਰ ਸਿੰਘ ਕਿਸ਼ਨਗੜ੍ਹ, ਅਮਰੀਕ ਸਿੰਘ ਪ੍ਰਧਾਨ, ਸੁੱਖਾ ਸਿੰਘ, ਚਰਨਜੀਤ ਸਿੰਘ ਪ੍ਰਧਾਨ (ਆਪ), ਸਰਪੰਚ ਜਗਸੀਰ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਜਸਪਾਲ ਸਿੰਘ, ਨਿਰਭੈ ਸਿੰਘ ਆਦਿ ਬੁਲਾਰਿਆਂ ਨੇ ਸਕੂਲ ਦੇ ਸਮੂਹ ਸਟਾਫ ਦੀ ਸ਼ਲਾਘਾ ਕਰਦਿਆਂ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖਲੇ ਕਰਵਾਉਣ ਲਈ ਵੀ ਕਿਹਾ। ਸਮਾਗਮ ਦੌਰਾਨ ਪੋਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਮਹਿੰਦਰ ਪਾਲ ਬਰੇਟਾ ਨੇ ਬਾਖੂਬੀ ਨਿਭਾਈ। ਇਸ ਮੌਕੇ ਵਿਨੋਦ ਕੁਮਾਰ, ਨੀਸ਼ਾ ਰਾਣੀ, ਪ੍ਰਿੰਸ਼ ਪਾਲ, ਮਨਪ੍ਰੀਤ ਕੌਰ, ਨਿਰਮਲ ਕੌਰ, ਰਣਜੀਤ ਕੌਰ, ਰਾਜ ਕੌਰ ਅਤੇ ਮਾਪੇ ਹਾਜ਼ਰ ਸਨ।

Post a Comment

0 Comments