ਸਰਕਾਰ ਪਿੰਡਾਂ ਵਿਚ ਕੰਮ ਕਰਦੇ ਡਾਕਟਰ ਨੂੰ ਪ੍ਰੇਸ਼ਾਨ ਕਰਨਾਂ ਬੰਦ ਕਰੇ ਜਿਲ੍ਹਾਂ ਪ੍ਰਧਾਨ
ਬੁਢਲਾਡਾ 10 ਮਾਰਚ(ਦਵਿੰਦਰ ਸਿੰਘ ਕੋਹਲੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ 295 ਬਲਾਕ ਬੁਢਲਾਡਾ ਜਿਲਾ ਮਾਨਸਾ ਦੀ ਮਹੀਨਾਵਾਰ ਮੀਟਿੰਗ ਜਿਲਾ ਪ੍ਰਧਾਨ ਡਾਕਟਰ ਹਰਦੀਪ ਸਿੰਘ ਬਰੇ ਤੇ ਬਲਾਕ ਪ੍ਰਧਾਨ ਡਾਕਟਰ ਪ੍ਰਗਟ ਸਿੰਘ ਕਣਕਵਾਲ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਓਹਨਾ ਨੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਤੇ ਸਰਧਾਂਜਲੀ ਲਈ ਹੁਸੈਨੀਵਾਲਾ ਬਾਰਡਰ ਤੇ ਜਾਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿਚ ਡਾਕਟਰ ਜਸਵੀਰ ਸਿੰਘ ਗੁੜਦੀ ਨੇ ਬੋਲਦਿਆਂ ਕਿਹਾ ਕਿ ਸਰਕਾਰ ਵਲੋਂ ਆਪਣੇ ਚਹੇਤਾ ਤੋਂ ਸਿਕਾਇਤ ਕਰਵਾ ਕੇ ਨਜਾਇਜ ਢੰਗ ਨਾਲ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੀ ਇਹ ਬਰਦਾਸ਼ਤ ਨਹੀ ਕੀਤਾ ਜਾਵੇਗਾ ਬਲਜੀਤ ਸਿੰਘ ਪਰੋਚਾ ਨੇ ਕਿਹਾ ਕਿ ਸਾਨੂੰ ਭਾਈਚਾਰਾ ਕਾਇਮ ਰੱਖਣ ਦੀ ਲੋੜ ਹੈ ਏਹ ਜਥੇਬੰਦੀ ਸਾਡਾ ਇੱਕ ਪਰਿਵਾਰ ਹੈ ਅਸੀਂ ਅਪਣੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਡਾਕਟਰ ਪਾਲ ਦਾਸ ਨੇ ਕਿਹਾ ਕਿ ਇਕ ਪਾਸੇ ਸਰਕਾਰ ਰੁਜ਼ਗਾਰ ਦੇਣ ਦੀ ਗਲ ਕਰ ਰਹੀ ਦੂਸਰੇ ਪਾਸੇ ਰੁਜ਼ਗਾਰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾ ਵਿਚ ਪ੍ਰੈਕਟਿਸ ਕਰ ਰਹੇ ਡਾਕਟਰਾਂ ਨੂੰ ਪੱਛਮੀ ਬੰਗਾਲ ਦੀ ਤਰਜ ਤੇ ਟ੍ਰੇਨਿੰਗ ਦੇ ਕੇ ਪ੍ਰੈਕਟਿਸ ਕਰਨ ਦਾ ਅਧਿਕਾਰ ਦੇਵੇ ਇਸ ਮੌਕੇ ਡਾਕਟਰ ਜਸਵੰਤ ਸਿੰਘ ਬਲਾਕ ਮੀਤ ਪ੍ਰਧਾਨ ਬੁਢਲਾਡਾ ਡਾਕਟਰ ਹਰਜਿੰਦਰ ਸਿੰਘ ਪ੍ਰੈਸ ਸਕੱਤਰ ਬੁਢਲਾਡਾ ਚੇਅਰਮੈਨ ਡਾਕਟਰ ਕੁਲਦੀਪ ਸ਼ਰਮਾਂ ਬੁਢਲਾਡਾ ਡਾਕਟਰ ਜਸਵੰਤ ਸਿੰਘ ਗੁੜੱਦੀ ਡਾਕਟਰ ਤਾਰਾ ਸਿੰਘ ਅਹਿਮਦਪੁਰ ਖਜਾਨਚੀ ਬੁਢਲਾਡਾ ਡਾਕਟਰ ਗੁਰਦਿਆਲ ਸਿੰਘ ਬੱਛੂਆਣਾ ਡਾਕਟਰ ਜਗਸੀਰ ਸਿੰਘ ਗੁਰਨੇ ਜਿਲ੍ਹਾ ਪ੍ਰੈਸ ਸਕੱਤਰ ਡਾਕਟਰ ਬਲਵਿੰਦਰ ਸਿੰਘ ਦਾਤੇਵਾਸ ਡਾਕਟਰ ਗੁਰਵਿੰਦਰ ਸਿੰਘ ਡਸਕਾ ਡਾਕਟਰ ਸਲਿੰਦਰ ਸਿੰਘ ਦਿਆਲਪੁਰਾ ਡਾਕਟਰ ਹਨੀ ਕੁਮਾਰ ਦੋਦੜਾ ਡਾਕਟਰ ਮੱਖਣ ਸਿੰਘ ਬੁਢਲਾਡਾ ਆਦਿ ਡਾਕਟਰ ਹਾਜਰ ਹੋਏ
0 Comments