ਬਰਨਾਲਾ ਦੇ ਸਿਵਲ ਹਸਪਤਾਲ ਕੋਲ ਨੋਜਵਾਨ ਨਸ਼ੇ ਦੇ ਕੈਪਸੂਲ ਗੋਲੀਆਂ ਸ਼ਰੇਆਮ ਵੇਚਦੇ ਆਪਸ ਚ ਲੜੇ ਨਸ਼ਾਂ ਵੇਚਣ ਨੂੰ ਲੈਕੇ ਨਸ਼ੇੜੀ ਨੋਜਵਾਨ ਹੋਏ ਲੱਪੜੋ ਲੱਪੜੀ

 ਬਰਨਾਲਾ ਦੇ ਸਿਵਲ ਹਸਪਤਾਲ ਕੋਲ ਨੋਜਵਾਨ ਨਸ਼ੇ ਦੇ ਕੈਪਸੂਲ ਗੋਲੀਆਂ ਸ਼ਰੇਆਮ ਵੇਚਦੇ ਆਪਸ ਚ ਲੜੇ ਨਸ਼ਾਂ ਵੇਚਣ ਨੂੰ ਲੈਕੇ ਨਸ਼ੇੜੀ ਨੋਜਵਾਨ ਹੋਏ ਲੱਪੜੋ ਲੱਪੜੀ 


ਬਰਨਾਲਾ, 26 ਮਾਰਚ ਕਰਨਪ੍ਰੀਤ ਕਰਨ

 : ਬਰਨਾਲਾ ਸ਼ਹਿਰ ਦੀ ਸੈਂਸੀ ਬਸਤੀ ਕੋਲ ਸਿਵਲ ਹਸਪਤਾਲ  ਕੋਲ ਕਈ  ਨੋਜਵਾਨ ਨਸ਼ੇ ਦੇ ਕੈਪਸੂਲ ਗੋਲੀਆਂ ਸ਼ਰੇਆਮ ਵੇਚਦੇ ਆਪਸ ਚ ਲੜੇ ਤੇ ਨਸ਼ਾਂ ਵੇਚਣ ਨੂੰ ਲੈਕੇ ਨਸ਼ੇੜੀ ਨੋਜਵਾਨ ਹੋਏ ਲੱਪੜੋ ਲੱਪੜੀ     ਏਰੀਆ ਵੰਡਣ ਦੀਆਂ ਕਨਸੋਅ ਵੀ ਮਿਲੀਆਂ ਕੋਈ ਵੀ ਸਰਕਾਰ  ਸ਼ਹਿਰ ਵਿੱਚੋ ਨਸ਼ਾ ਖਤਮ ਨਹੀਂ ਕਰ ਸਕੀ  ਸਹਿਰ ਵਿੱਚ ਸ਼ਰੇਆਮ ਹੁਣ ਨਸ਼ੇ ਵੇਚਣ ਨੂੰ ਲੈਕੇ  ਨੋਜਵਾਨ ਹੋਣ ਲੱੇ ਲਾਪੜੋ ਲਾਪੜੀ ਜਿੰਨਾ ਨੂੰ  ਪੁਲਿਸ ਦਾ ਵੀ ਨਹੀ ਕੋਈ ਡਰ, ਪੰਜਾਬ ਵਿੱਚ ਨਵੀ ਬਣੀ ਆਮ ਆਦਮੀ ਪਾਰਟੀ ਨੇ ਸੱਤਾਂ ਵਿੱਚ ਆਉਣ ਉਪਰੰਤ ਹੁਣ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਤੇ ਵੀ ਪੰਜਾਬ ਵਿੱਚ ਨਸ਼ੇ ਖਤਮ ਨਹੀ ਹੋਏ ਅਤੇ ਅੱਜ ਵੀ ਸ਼ਰੇਆਮ ਸ਼ਹਿਰ ਬਰਨਾਲਾ ਦੇ ਸਰਕਾਰੀ ਹਸਪਤਾਲ ਨੇੜੇ ਪਟਿਆਲਾ ਬੈਂਕ ਵਾਲੀ ਗਲੀ ਸੈਸ਼ੀ ਬਸਤੀ ਕੋਲ ਸ਼ਰੇਆਮ ਨਸੇੜੀਆ ਵੱਲੋ ਨਸ਼ੇ ਦੇ ਕੈਪਸੂਲ ਵੇਚੇ ਜਾ ਰਹੇ ਹਨ।  ਜਦੋ ਸਾਡੇ ਪੱਤਕਾਰ ਨੇ ਮੌਕੇ ਤੇ ਜਾਕੇ ਦੇਖਿਆ ਤਾ ਇਹਨਾਂ ਨੋਜਵਾਨਾਂ ਵੱਲੋ ਨਸ਼ੇ ਦੀ ਗੋਲੀਆ ਅਤੇ ਕੈਪਸੂਲ ਵੇਚੇ ਜਾਂ ਰਹੇ ਸੀ । ਪੰਦਰਾ ਤੋ ਵੱਧ ਇੱਕਠੇ ਹੋਏ ਨਸ਼ੇੜੀ ਨੋਜਵਾਨਾਂ ਨੂੰ ਕੋਈ ਵੀ ਰੋਕਣ ਵਾਲੀ ਨਹੀ ਸੀ ਜਿਨਾਂ ਵੱਲੋਂ ਨਸ਼ਾਂ ਵੇਚਣ ਨੂੰ ਲੈਕੇ ਲੜਾਈ ਵੀ ਕੀਤੀ ਜਾਂ ਰਹੀ ਸੀ ਕਿ ਇਸ ਏਰੀਏ ਵਿੱਚ ਮੈ ਹੀ ਇਹ ਨਸ਼ਾਂ ਵੇਚ ਸਕਦਾ ਹਾਂ। ਨਸ਼ਾਂ ਵੇਚਣ ਨੂੰ ਲੈਕੇ ਇਹ ਨੋਜਵਾਨ ਇੱਕ ਦੁਸਰੇ ਤੇ ਹਮਲਾ ਕਰ ਰਹੇ ਸਨ।  ਉੱਥੇ  ਲੋਕਾਂ ਨੇ ਦੱਸਿਆ ਕਿ ਇਹਨਾਂ ਦਾ ਹਰ ਰੋਜ ਦਾ ਕੰਮ ਹੈ ਪਰ ਪੁਲਿਸ ਇਹਨਾ ਖਿਲਾਫ ਕੋਈ ਕਾਰਵਾਈ ਨਹੀ ਕਰਦੀ ਜਿਸ ਕਾਰਨ ਇਹਨਾਂ ਦੇ ਨਸ਼ੇ ਵੇਚਣ ਨੂੰ ਲੈਕੇ ਹੋਸਲੇ ਬੁਲੰਦ ਹਨ। ਆਮ ਆਦਮੀ ਪਾਰਟੀ ਦੇ ਬਰਨਾਲਾ ਤੋ ਵਿਧਾਇਕ ਅਤੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ  ਨੂੰ ਐਪਲ ਕੀਤੀ ਕਿ ਇਸ ਉੱਤੇ ਨੱਥ ਪਾਉਣ ਲਈ ਉਪਰਾਲੇ ਕੀਤੇ ਜਾਣ । ਲੋਕਾਂ ਦੇ ਦੱਸਣ ਮੁਤਾਬਕ ਸ਼ਹਿਰ ਬਰਨਾਲਾ ਵਿੱਚ ਨੋਜਵਾਨਾਂ ਵੱਲੋ ਮੈਡੀਕਲ ਦੁਕਾਨਾਂ ਤੋ ਨਸ਼ੇ ਦੇ ਕੈਪਸੂਲ ਲਿਆਕੇ ਸ਼ਰੇਆਮ ਵੇਚੇ ਜਾ ਰਹੇ ਹਨ ਕਿ  ਇਹਨਾਂ ਨੋਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕਿਆ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਸ਼ਹਿਰ ਬਰਨਾਲਾ ਵਿੱਚ ਚੱਲ ਰਿਹਾ ਨਸ਼ੇ ਦਾ ਇਹ ਕਾਰੋਬਾਰ ਕਦੋ ਬੰਦ ਹੋਵੇਗਾ ਜਾਂ ਪਹਿਲਾ ਦੀ ਤਰਾਂ ਮਾਵਾਂ ਦੇ ਪੁੱਤ ਮਰਦੇ  ਰਹਿਣਗੇ

Post a Comment

0 Comments