ਪਿੰਡ ਹਰਦੋਖਾਨਪੁਰ ਭਗਵਾਨ ਬਾਲਮੀਕਿ ਤੀਰਥ ਗਿਆਨ ਆਸ਼ਰਮ ਬਰਕਤ ਕੁਟੀਆ ਵਿਖ਼ੇ ਆਦਿ ਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ (ਭਾਰਤ) ਜਥੇਬੰਦੀ ਦੀ ਹੋਈ ਵਿਸ਼ੇਸ਼ ਮੀਟਿੰਗ

ਪਿੰਡ ਹਰਦੋਖਾਨਪੁਰ  ਭਗਵਾਨ ਬਾਲਮੀਕਿ ਤੀਰਥ ਗਿਆਨ ਆਸ਼ਰਮ ਬਰਕਤ ਕੁਟੀਆ ਵਿਖ਼ੇ ਆਦਿ ਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ (ਭਾਰਤ) ਜਥੇਬੰਦੀ ਦੀ ਹੋਈ ਵਿਸ਼ੇਸ਼  ਮੀਟਿੰਗ


ਹੁਸ਼ਿਆਰਪੁਰ - 3 ਮਾਰਚ (ਹਰਪ੍ਰੀਤ ਬੇਗਮਪੁਰੀ )
ਪਿੰਡ ਹਰਦੋਖਾਨਪੁਰ ਹੁਸ਼ਿਆਰਪੁਰ ਤੋਂ ਟਾਂਡਾ ਰੋਡ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਬਰਕਤ ਕੁਟੀਆ  ਵਿਖੇ ,ਆਦਿ ਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ (ਭਾਰਤ) ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਮਨੋਹਰ ਸੋਨੀ ਚੇਅਰਮੈਨ ਦੋਆਬਾ ਜੋਨ (ਲੇਬਰ ਸੈੱਲ)ਦੀ ਅਗਵਾਈ ਵਿੱਚ ਹੋਈ ।  ਮਿਲੀ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਕੌਮੀ ਚੇਅਰਮੈਨ ਸ੍ਰ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ, ਉਨ੍ਹਾਂ ਦਸਿਆ ।ਅੰਬੇਦਕਰੀ ਸੋਚ ਦੇ ਮਾਲਿਕ , ਮਹਾਨ ਕਵੀ ,ਸੰਤ ਸਿਪਾਹੀ , ਸਤਿਗੁਰੂ ਪੂਰਨ ਨਾਥ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ,  ਜੋ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ ਵਿਖੇ ਸਤਿਗੁਰੂ ਗਿਰਧਾਰੀ ਨਾਥ ਮਹਾਰਾਜ ਜੀ ਦੀ ਰਹਿਨੁਮਾਈ ਵਿੱਚ 21 ਮਾਰਚ ਨੂੰ ਮਨਾਇਆ ਜਾ ਰਿਹਾ ਹੈ ।ਉਨ੍ਹਾਂ ਕਿਹਾ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ, ਬਰਕਤ ਕੁਟੀਆ ਹਰਦੋਖਾਨਪੁਰ (ਹੁਸ਼ਿਆਰਪੁਰ ).ਤੋਂ ਸਕੂਟਰ-ਮੋਟਰਸਾਈਕਲ ਯਾਤਰਾ 20 , ਮਾਰਚ ਨੂੰ ਸਵੇਰੇ 9 ਵਜੇ ਆਰੰਭ ਹੋ ਕੇ ਸ਼ਾਮ ਨੂੰ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ ਵਿਖੇ ਸੰਪੂਰਨ ਹੋਵੇਗੀ।ਸਤਿਗੁਰੂ ਗਿਰਧਾਰੀ ਨਾਥ ਮਹਾਰਾਜ ਜੀ ਦੇ ਹੁਕਮਾਂ ਅਨੁਸਾਰ ਆਦਿ ਵਾਸੀ ਗੁਰੂ ਗਿਆਨ ਨਾਥ ,ਪੂਰਨ ਸੰਘਰਸ਼ ਦਲ (ਭਾਰਤ ) ਜੱਥੇਬੰਦੀ ਦਾ ਵਿਸਥਾਰ ਕਰਦੇ ਹੋਏ , ਇਸ ਮੌਕੇ  ਸ੍ਰ ਜੋਗਿੰਦਰ ਸਿੰਘ ਮਾਨ ਜੀ ਵਲੋਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ।ਜਿਸ ਵਿੱਚ ਨਾਨਕ ਸਹੋਤਾ  ਨੂੰ ਵਾਈਸ ਪ੍ਰਧਾਨ ਪੰਜਾਬ ,  ਸੇਠ ਥਾਪਰ  ਨੂੰ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ ,ਪ੍ਰੈਸ ਰਿਪੋਟਰ ਦੀਪਕ ਮੱਟੂ ਨੂੰ ਮੀਡੀਆ ਇੰਚਾਰਜ ਜਿਲ੍ਹਾ ਹੁਸ਼ਿਆਰਪੁਰ  , ਸੁਨੀਲ ਵਾਲਮੀਕਨ ਨੂੰ ਯੂਥ ਵਾਈਸ ਪ੍ਰਧਾਨ ਹਲਕਾ ਸ਼ਾਮ ਚੁਰਾਸੀ , ਸਾਗਰ ਹੰਸ ਯੂਥ ਸਕੱਤਰ ਹਲਕਾ ਸ਼ਾਮ ਚੁਰਾਸੀ ,ਅਮਰਜੀਤ ਸਿੰਘ ਵਾਈਸ ਪ੍ਰਧਾਨ ਟਾਂਡਾ (ਲੇਬਰ ਸੈੱਲ), ਅਜੇ ਕੁਮਾਰ ਯੂਥ ਵਾਈਸ ਪ੍ਰਧਾਨ ਬਲਾਕ ਗੜਦੀਵਾਲ  ਆਦਿ ਨਿਜੁਕਤੀਆਂ ਕੀਤੀਆਂ ਗਈਆਂ।ਆਏ ਹੋਏ ਸਾਥੀਆਂ ਲਈ ਚਾਹ ਸਮੋਸਿਆਂ ਦਾ ਲੰਗਰ ਵਰਤਾਇਆ ਗਿਆ,ਇਸ ਮੌਕੇ ਗੁਰਦੀਪ ਸਿੰਘ (ਜਿਲ੍ਹਾ ਵਾਈਸ ਚੇਅਰਮੈਨ ), ਕੇਵਲ ਕ੍ਰਿਸ਼ਨ  , ਕਮਲਜੀਤ ਕੋਟਲਾ(ਬਲਾਕ ਪ੍ਰਧਾਨ ਦਸੂਹਾ) ,ਰਵੀ ਦੱਤ ਬਡਾਲਾ  , ਜੋਗਿੰਦਰ ਸਿੰਘ ਸਰਪੰਚ ਪੱਜੋਦਿਓਤਾ , ਬਲਜਿੰਦਰ ਸਿੰਘ ਸਰਪੰਚ ਖਰਦੇਹੜ , ਸੋਹਣ ਲਾਲ ਲੰਬੜਦਾਰ ਲਾਚੋਵਾਲ , ਕਮਲ ਅਜੜਾਮ , ਕਰਨ ਭੱਟੀ,ਰਾਮ ਲਾਲ ਲੰਬੜਦਾਰ ਪੱਜੋਦਿਓਤਾ ,ਪ੍ਰਧਾਨ ਜੋਨੀ ਬਲਾਕ ਬੁਲੋਵਾਲ , ਮਨੀ ਥਾਪਰ ਬਲਾਕ ਬੁਲੋਵਾਲ , ਗੀਤਕਾਰ ਲਾਡੀ ਮੋਹਕਮਗੜ , ਸੁਖਵਿੰਦਰ ਸਹੋਤਾ , ਜੌਨ ਅੰਬਾਲਾ ਜੱਟਾਂ , ਨੀਲਮ ਸਹੋਤਾ ਜਲੰਧਰ,ਅਮਿਤ ਸਹੋਤਾ ਜਲੰਧਰ , ਬਾਬਾ ਓਮ ਪ੍ਰਕਾਸ਼  ਬਹਿਰਾਮ , ਸਨਮ ,ਮਾਨਵ ,ਗੁਰਪ੍ਰੀਤ ਤੇ ਅੰਸ਼ੂ ਸ਼ਾਮ ਚੁਰਾਸੀ ਆਦਿ ਸਾਥੀ  ਸ਼ਾਮਿਲ ਹੋਏ ।ਪ੍ਰਬੰਧਕਾਂ ਵਲੋਂ ਸਭ ਦਾ ਸਤਿਕਾਰ ਤੇ ਧੰਨਵਾਦ ਕੀਤਾ ਗਿਆ

Post a Comment

0 Comments