ਬਜ਼ੁਰਗਾਂ ਦੀ ਦੇਖਭਾਲ, ਉਪਚਾਰਕ ਅਤੇ ਮਾਨਸਿਕ ਸਿਹਤ ਸਬੰਧੀ ਆਸ਼ਾ ਵਰਕਰਾਂ ਦਾ ਹੋਵੇਗਾ ਵਿਸ਼ੇਸ ਯੋਗਦਾਨ

ਬਜ਼ੁਰਗਾਂ ਦੀ ਦੇਖਭਾਲ, ਉਪਚਾਰਕ ਅਤੇ ਮਾਨਸਿਕ ਸਿਹਤ ਸਬੰਧੀ  ਆਸ਼ਾ ਵਰਕਰਾਂ ਦਾ ਹੋਵੇਗਾ ਵਿਸ਼ੇਸ ਯੋਗਦਾਨ 


ਸਰਦੂਲਗੜ੍ਹ13 ਮਾਰਚ (ਗੁਰ
ਜੀਤ ਸ਼ੀਂਹ )

ਨੈਸ਼ਨਲ ਸਿਹਤ ਮਿਸ਼ਨ ਦੀ ਸਹਾਇਤਾ ਨਾਲ ਪੰਜਾਬ ਸਰਕਾਰ ਵੱਲੋਂ ਬੱਚਿਆਂ ਅਤੇ ਔਰਤਾਂ ਦੀ ਸੰਭਾਲ ਵਿੱਚ ਅਹਿਮ ਭੂਮਿਕਾ ਤੋਂ ਬਾਅਦ ਆਸ਼ਾ ਵਰਕਰਾਂ ਦਾ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਨਵੇਂ ਪ੍ਰੋਗਰਾਮ ਵਿੱਚ ਅਹਿਮ ਯੋਗਦਾਨ ਹੋਵੇਗਾ ।ਇਹ ਵਿਚਾਰ  ਸੀਨੀਅਰ ਮੈਡੀਕਲ ਅਫਸਰ ਡਾਕਟਰ ਵੇਦਪ੍ਰਕਾਸ਼ ਸੰਧੂ ਵੱਲੋਂ ਐਸ.ਡੀ.ਐਚ.ਸਰਦੂਲਗੜ੍ਹ ਵਿਖੇ ਪਹਿਲੇ ਬੈਚ ਦੀ ਸ਼ੁਰੂਆਤ ਮੌਕੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸਿਵਲ ਸਰਜਨ  ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸਾਂ ਤੇ ਆਸ਼ਾ  ਵਰਕਰਾਂ ਦੀ ਸਿਖਲਾਈ ਦਾ ਮਨੋਰਥ  ਬਜ਼ੁਰਗਾਂ ਦੀ ਦੇਖਭਾਲ , ਉਪਚਾਰ ਅਤੇ ਬਜ਼ੁਰਗਾਂ ਦੀ ਮਾਨਸਿਕ ਸਿਹਤ ਸਬੰਧੀ ਆਸ਼ਾ ਵਰਕਰਾਂ ਨੂੰ ਸਿੱਖਿਅਤ ਕਰਕੇ ਬੁਢਾਪੇ ਵਿੱਚ ਪੈਦਾ ਹੁੰਦੀਆਂ ਮੁਸ਼ਕਲਾਂ ਨੂੰ ਘੱਟ ਕਰਨਾ ਹੈ।  ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ ਨੇ ਸਿੱਖਿਆ ਸੈਸ਼ਨ ਦੌਰਾਨ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬਜ਼ੁਰਗ ਅਵਸਥਾ ਵਿੱਚ ਨਿਗਾਹ ਕਮਜ਼ੋਰ ਹੋਣ,ਉਚਾ ਸੁਣਾਈ ਦੇਣਾ ਆਦਿ ਗੰਭੀਰ ਬਿਮਾਰੀਆਂ ਤੋਂ ਪੈਦਾ ਹੁੰਦੀਆਂ ਮੁਸ਼ਕਲਾਂ ਦੀ ਵਜਾਹ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਇਸ ਤਰ੍ਹਾਂ ਦੇ ਹਾਦਸੇ ਹੋਣ ਉਪਰੰਤ ਬਜ਼ੁਰਗਾਂ ਦੀ ਬੈੱਡ ਉਪਰ ਦੇਖਭਾਲ ਵਿੱਚ ਘਰ ਦੇ ਵਿਅਕਤੀਆਂ ਦੀ ਸਹਾਇਤਾ ਨਾਲ ਦੇਖਭਾਲ ਕਰਦਿਆਂ ਲੋਕਾਂ ਨੂੰ ਮੁਫ਼ਤ ਸਹੂਲਤ ਘਰਾਂ ਵਿੱਚ ਉਪਲਬਧ ਹੋਵੇਗੀ। ਡੀ.ਸੀ.ਐਮ. ਜਗਦੇਵ ਸਿੰਘ ਸਿੰਘ ਮਾਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 60 ਸਾਲ ਦੀ ਉਮਰ ਤੋਂ ਉੱਪਰ ਉਮਰ ਦੇ ਵਿਅਕਤੀਆਂ ਨੂੰ  ਮੁਫ਼ਤ ਸਿਹਤ ਸੇਵਾਵਾਂ,ਪਹਿਲ ਦੇ ਆਧਾਰ ਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਹੈ। ਗੰਭੀਰ ਬਿਮਾਰੀਆਂ ਕੈਂਸਰ,ਚੂਲਾ ਟੁੱਟਣ ਜਾਂ ਕਿਸੇ ਵੀ ਹਾਦਸੇ  ਉਪਰੰਤ ਬਜ਼ੁਰਗ ਅਵਸਥਾ ਵਿੱਚ ਦੇਖਭਾਲ ,ਉੱਤੇ ਘਰ ਵਿੱਚ ਵਿਸ਼ੇਸ਼ ਦੇਖਭਾਲ ਤੇ ਕੇਂਦਰਿਤ ਪ੍ਰੋਗਰਾਮ ਸ਼ੁਰੂ ਕਰਨ ਦੀ ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਦਾ ਬਜ਼ੁਰਗਾਂ ਲਈ ਫ਼ਾਇਦੇਮੰਦ ਹੋਵੇਗਾ। ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੇਟਰ ਨੂੰ ਛੇ ਦਿਨ ਸਿਖਿਅਤ ਕਰਨ ਉਪਰੰਤ ਜਮੀਨੀ ਪੱਧਰ ਤੇ ਲੋੜਵੰਦ ਮਰੀਜ਼ਾਂ ਨੂੰ ਘਰਾਂ ਵਿੱਚ ਸਹੂਲਤ ਉਪਲੱਬਧ ਹੋਵੇਗੀ।

 ਬਲਾਕ ਐਜੂਕੇਟਰ ਤਿਰਲੋਕ ਸਿੰਘ  ਨੇ ਦੱਸਿਆ ਕਿ ਇਹ 6 ਰੋਜਾ ਟ੍ਰੇਨਿੰਗ ਬਲਾਕ ਦੀਆਂ ਸਮੂਹ ਆਸ਼ਾ ਅਤੇ ਫੈਸਿਲੀਟੇਟਰਾਂ ਦੀ ਕਰਵਾਈ ਜਾਵੇਗੀ ਇਸ ਪਹਿਲਕਦਮੀ ਦੇ ਹਿੱਸੇ ਵਜੋਂ ਬਜ਼ੁਰਗਾਂ  ਦੀ ਘਰੇਲੂ ਦੇਖਭਾਲ ਸਬੰਧੀ  ਆਸ਼ਾ ਵਰਕਰਾਂ  ਨੂੰ ਸੀ. ਐਚ. ਓ. ਜਗਸੀਰ ਸਿੰਘ ਵੱਲੋਂ ਸਿੱਖਿਅਤ ਕੀਤਾ ਗਿਆ।

Post a Comment

0 Comments