ਐੱਲਬੀਐੱਸ ਆਰੀਆ ਮਹਿਲਾ ਕਾਲਜ ਬਰਨਾਲਾ ਦੇ ਯੂਥ ਕਲੱਬ ਤੇ ਇਤਿਹਾਸ ਵਿਭਾਗ ਵਲੋਂ ਦੋ ਰੋਜ਼ਾ ਵਿੱਦਿਅਕ ਤੇ ਇਤਿਹਾਸਿਕ ਟੂਰ ਛੱਤਬੀੜ, ਚੰਡੀਗੜ੍ਹ, ਮਨਸਾ ਦੇਵੀ ਤੇ ਸ੍ਰੀ ਨਾਢਾ ਸਾਹਿਬ ਲਿਜਾਇਆ ਗਿਆ
ਬਰਨਾਲਾ, 21,ਮਾਰਚ/ਕਰਨਪ੍ਰੀਤ ਕਰਨ
ਸ਼੍ਰੀ ਐੱਲਬੀਐੱਸ ਆਰੀਆ ਮਹਿਲਾ ਕਾਲਜ ਬਰਨਾਲਾ ਦੇ ਪ੍ਰਿੰਸੀਪਲ ਡਾ. ਨੀਲਮ ਸ਼ਰਮਾ ਨੇ ਦੱਸਿਆ ਕਿ ਯੂਥ ਕਲੱਬ ਤੇ ਇਤਿਹਾਸ ਵਿਭਾਗ ਵਲੋਂ ਦੋ ਰੋਜ਼ਾ ਵਿੱਦਿਅਕ ਤੇ ਇਤਿਹਾਸਿਕ ਟੂਰ ਛੱਤਬੀੜ, ਚੰਡੀਗੜ੍ਹ, ਮਨਸਾ ਦੇਵੀ ਤੇ ਸ੍ਰੀ ਨਾਢਾ ਸਾਹਿਬ ਲਿਜਾਇਆ ਗਿਆ। ਜਿਸ 'ਚ 55 ਵਿਦਆਰਥਣਾਂ ਸ਼ਾਮਲ ਹੋਈਆਂ। ਇਤਿਹਾਸ ਵਿਭਾਗ ਦੇ ਮੁਖੀ ਮੈਡਮ ਅਰਚਨਾ ਨੇ ਦੱਸਿਆ ਕਿ ਇਸ ਟੂਰ ਦਾ ਮੰਤਵ ਵਿਦਿਆਰਥਣਾਂ 'ਚ ਮਨੋਬਲ ਵਧਾਉਣ ਸਣੇ ਉਨ੍ਹਾਂ ਨੂੰ ਇਤਿਹਾਸਿਕ ਥਾਵਾਂ ਬਾਰੇ ਜਾਣਕਾਰੀ ਦੇਣਾ ਸੀ, ਤਾਂ ਜੋ ਬੱਚਿਆਂ 'ਚ ਆਤਮ ਵਿਸ਼ਵਾਸ ਪੈਦਾ ਹੋਵੇ ਤੇ ਟੀਮ ਦੀ ਭਾਵਨਾ ਵੀ ਆਵੇ। ਇਸ ਟੂਰ 'ਚ ਇਤਿਹਾਸ ਵਿਭਾਗ ਤੋਂ ਹੀ ਡਾ. ਸਰਿਤਾ ਤੇ ਰਾਜਵਿੰਦਰ ਜੋਸ਼ੀ ਵੀ ਵਿਦਿਆਰਥਣਾਂ ਨਾਲ ਗਏ। ਵਿਦਿਆਰਥਣਾਂ ਨੂੰ ਚੰਡੀਗੜ੍ਹ ਦੀਆਂ ਵੱਖ-ਵੱਖ ਥਾਵਾਂ ਤੋਂ ਇਲਾਵਾ ਛੱਤਬੀੜ ਤੇ ਨਾਢਾ ਸਾਹਿਬ ਸਣੇ ਮਨਸਾ ਦੇਵੀ ਤੋਂ ਇਲਾਵਾ ਪਰਮੇਸ਼ਵਰ ਦੁਆਰ ਦੇ ਦਰਸ਼ਨ ਕਰਵਾਏ ਗਏ।
0 Comments