ਜਾਬ ਕਾਰਡ ਧਾਰਕ ਆਪਣੇ ਬੈਂਕ ਖਾਤਿਆਂ ਨਾਲ ਅਧਾਰ ਕਾਰਡ ਨਾਲ ਲਕ ਕਰਨਾ ਲਾਜ਼ਮੀ ਬਣਾਉਣ-ਵਧੀਕ ਡਿਪਟੀ ਕਮਿਸ਼ਨਰ

 ਜਾਬ ਕਾਰਡ ਧਾਰਕ ਆਪਣੇ ਬੈਂਕ ਖਾਤਿਆਂ ਨਾਲ ਅਧਾਰ ਕਾਰਡ ਨਾਲ ਲਕ ਕਰਨਾ ਲਾਜ਼ਮੀ ਬਣਾਉਣ-ਵਧੀਕ ਡਿਪਟੀ ਕਮਿਸ਼ਨਰ

* ਜਾਬ ਕਾਰਡ ਖਾਤੇ ਨੂੰ ਆਧਾਰ ਨਾਲ ਅਪਡੇਟ ਨਾ ਕਰਨ ਵਾਲੇ ਬੈਂਕ ਸਬੰਧੀ ਬੀ.ਡੀ.ਪੀ.ਓ. ਦਫ਼ਤਰ ਜਾਂ ਏ.ਪੀ.ਓ. ਮਗਨਰੇਗਾ ਨੂੰ ਜਾਣੂ ਕਰਵਾਇਆ ਜਾਵੇ


ਮਾਨਸਾ, 02 ਮਾਰਚ: ਗੁਰਜੰਟ ਸਿੰਘ ਬਾਜੇਵਾਲੀਆ/

ਮਗਨਰੇਗਾ ਸਕੀਮ ਅਧੀਨ 01 ਫਰਵਰੀ 2023 ਤੋਂ ਜਾਬ ਕਾਰਡ ਧਾਰਕਾਂ ਦੀ ਅਦਾਇਗੀ ਲਈ ਅਤੇ ਪਾਰਦਰਸ਼ਤਾ ਵਧਾਉਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰਾਲੇ ਵੱਲੋਂ ਆਧਾਰ ਕਾਰਡ ਨੂੰ ਬੈਂਕ ਨਾਲ ਲਿੰਕ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ.ਬੈਨਿਥ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਜਾਬ ਕਾਰਡ ਧਾਰਕਾਂ ਵੱਲੋਂ ਆਪਣੇ ਖਾਤਿਆਂ ਨਾਲ ਆਧਾਰ ਕਾਰਡ ਅਪਡੇਟ ਅਤੇ ਡੀ.ਬੀ.ਟੀ. ਅਨੇਬਲ ਕਰਵਾਉਣਾ ਲਾਜ਼ਮੀ ਹੈ ਤਾਂ ਜੋ ਜਾਬ ਕਾਰਡ ਧਾਰਕਾਂ ਦੀ ਅਦਾਇਗੀ ਸਮਾਂਬੱਧ ਤਰੀਕੇ ਨਾਲ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਲੀਡ ਬੈਂਕ ਮੈਨੇਜ਼ਰ ਰਾਹੀਂ ਜ਼ਿਲ੍ਹੇ ਦੇ ਸਮੂਹ ਬੈਂਕਾਂ ਨੂੰ ਮਗਨਰੇਗਾ ਜਾਬ ਕਾਰਡਧਾਰਕਾਂ ਦੇ ਅਧਾਰ ਕਾਰਡ ਅਪਡੇਟ ਅਤੇ ਲਿੰਕ ਕਰਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਹਨਾਂ ਕਿਹਾ ਕਿ ਸਬੰਧਤ ਬਲਾਕ ਦਫ਼ਤਰਾਂ ਵਿਖੇ ਜਿੰਨ੍ਹਾਂ ਜਾਬ ਕਾਰਡ ਧਾਰਕਾਂ ਦੇ ਖਾਤੇ ਆਧਾਰ ਕਾਰਡ ਨਾਲ ਲਿੰਕ ਨਹੀਂ ਹਨ, ਉਹਨਾਂ ਦੀ ਲਿਸਟ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਬੈੈਂਕ ਜਾਬ ਕਾਰਡ ਦਾ ਖਾਤੇ ਵਿੱਚ ਆਧਾਰ ਕਾਰਡ ਅਪਡੇਟ ਨਹੀਂ ਕਰਦਾ ਤਾਂ ਇਸ ਸਬੰਧੀ ਜਾਣਕਾਰੀ ਸਬੰਧਤ ਬੀ.ਡੀ.ਪੀ.ਓ. ਦਫ਼ਤਰ ਵਿਖੇ ਏ.ਪੀ.ਓ. ਮਗਨਰੇਗਾ ਨੂੰ ਦਿੱਤੀ ਜਾ ਸਕਦੀ ਹੈ, ਜਿਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ।

ਉਨ੍ਹਾਂ ਸਮੂਹ ਜਾਬ ਕਾਰਡ ਧਾਰਕਾਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਆਧਾਰ ਕਾਰਡ ਆਪਣੇ ਬੈਂਕ ਖਾਤੇ ਵਿੱਚ ਲਿੰਕ ਕਰਵਾਏ ਜਾਣੇ। ਉਨ੍ਹਾਂਂ ਸਮੂਹ ਮਗਨਰੇਗਾ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਪਹਿਲ ਦੇ ਆਧਾਰ ’ਤੇ ਸਮੂਹ ਜਾਬ ਕਾਰਡ ਧਾਰਕ ਦੇ ਖਾਤੇ ਨਾਲ ਆਧਾਰ ਕਾਰਡ ਲਿੰਕ ਕਰਵਾਏ ਜਾਣ।

Post a Comment

0 Comments