ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਕੇਵਲ ਢਿੱਲੋਂ ਵਲੋਂ ਤੂਫ਼ਾਨੀ ਦੌਰੇ ਕਰਦਿਆਂ ਕੀਤੀਆਂ ਮੀਟਗਾਂ

 ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਕੇਵਲ ਢਿੱਲੋਂ ਵਲੋਂ ਤੂਫ਼ਾਨੀ  ਦੌਰੇ ਕਰਦਿਆਂ ਕੀਤੀਆਂ ਮੀਟਗਾਂ 


ਬਰਨਾਲਾ, 13 ਮਾਰਚ/ਕਰਨਪ੍ਰੀਤ ਕਰਨ 

-ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਦੇ ਸੂਬਾ ਮੀਤ ਪ੍ਰਧਾਨ  ਤੇ ਉੱਘੇ ਇੰਡਿਸਟ੍ਰੀਲਿਸ੍ਟ ਸਰਦਾਰ ਕੇਵਲ ਸਿੰਘ ਢਿੱਲੋਂ ਨੂੰ ਜਿਮਨੀ ਸੀਟ ਲੋਕ ਸਭਾ ਹਲਕਾ ਜਲੰਧਰ ਲਾਇ ਸਹਿ ਇੰਚਾਰਜ ਐਲਾਨੇ ਜਾਣ ਤੋਂ ਬਾਅਦ  ਕੇਵਲ ਢਿੱਲੋਂ ਵਲੋਂ ਤੂਫ਼ਾਨੀ ਦੌਰੇ ਕਰਦਿਆਂ ਪਾਰਟੀ ਸਰਗਰਮੀਆਂ ਨੂੰ ਤੇਜ ਕਰਦਿਆਂ  ਭਾਜਪਾ ਦੀਆਂ ਨੀਤੀਆਂ ਨਾਲ ਪੰਜਾਬ ਨਿਵਾਸੀਆਂ ਨੂੰ ਹੇਠਲੇ ਪੱਧਰ ਤੋਂ ਪਾਰਟੀ ਨਾਲ ਜੋੜਨ ਲਈ  ਦਿਨ ਰਾਤ ਇਕ ਕਰਨ ਨੂੰ ਲੈ ਕੇ ਬੈਠਕਾਂ ਦਾ ਦੌਰ ਜ਼ੋਰ ਫੜਦਾ ਜਾ ਰਿਹਾ ਹੈ ! ਇਸ ਸੰਬੰਧੀ ਇੰਡਸਟਰੀ ਹੱਬ ਵਜੋਂ ਵਿਕਸਤ ਲੁਧਿਆਣਾ ਵਿਖੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਸ਼੍ਰੀ ਜੀਵਨ ਗੁਪਤਾ ਜੀ, ਮੁੱਖ ਬੁਲਾਰੇ ਸ਼੍ਰੀ ਅਨਿਲ ਸਰੀਨ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸ਼੍ਰੀ ਰਜਨੀਸ਼ ਧੀਮਾਨ ਦੇ ਨਾਲ ਲੁਧਿਆਣਾ ਵਿਖੇ ਪ੍ਰੈਸ ਵਾਰਤਾ ਵਿੱਚ ਹਿੱਸਾ ਲਿਆ। 

   ਕੇਵਲ ਢਿੱਲੋਂ ਨੇ ਪੰਜਾਬ ਦੀ ਅਸਫਲ ਆਪ ਸਰਕਾਰ ਦੀਆਂ ਅਸਫਲ ਨੀਤੀਆਂ ਨੂੰ ਪੰਡਾਲ ਚ ਰੱਖਿਆ ਉਹਨਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਪੰਜਾਬ ਵਿੱਚੋਂ ਨਸ਼ੇ ਦਾ ਕੋਹੜ ਵੱਢਣ ਦਾ ਅਤੇ ਵਿਦੇਸ਼ਾਂ ਨੂੰ ਜਾ ਰਹੇ ਨੌਜਵਾਨਾਂ ਨੂੰ ਰੋਕਣ ਦਾ ਇੱਕੋ ਇੱਕ ਹੱਲ ਹੈ ‘ਮਜ਼ਬੂਤ ਅਰਥ ਵਿਵਸਥਾ'। ਜੋ ਆਪ ਕੋਲ ਨਹੀਂ ! ਜਿਸ ਸਦਕਾ ਮਜ਼ਬੂਤ ਅਰਥ ਵਿਵਸਥਾ ਜੋ ਕਿ ਆਪ ਦੀ ਸਰਕਾਰ ਦੇਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ। ਅੱਜ ਸਾਰਾ ਵਿਸ਼ਵ ਜਿੱਥੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਯੋਗ ਅਗਵਾਈ ਹੇਠ ਭਾਰਤ ਦੀ ਮਜ਼ਬੂਤ ਅਰਥ ਵਿਵਸਥਾ ਦੀ ਮਿਸਾਲ ਦਿੰਦਾ ਹੈ ਉੱਥੇ ਪੰਜਾਬ ਦੀ ਆਪ ਸਰਕਾਰ ਨੂੰ ਵੀ ਪ੍ਰਧਾਨ ਮੰਤਰੀ ਜੀ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਪੰਜਾਬ ਵਿੱਚ ਵੀ ਕਾਨੂੰਨ ਵਿਵਸਥਾ ਕਾਇਮ ਕਰ ਕੇ ਪੰਜਾਬ ਦੀ ਅਰਥ ਵਿਵਸਥਾ ਨੂੰ ਪੱਟੜੀ ‘ਤੇ ਲਿਆਂਦਾ ਜਾ ਸਕੇ।ਪੰਜਾਬ ਚ ਸਿਰਫ ਧਰਨੇ ,ਮੁਜਾਹਰੇ ਤੇ ਬੇਦੋਸ਼ਿਆਂ ਦੇ ਕਤਲ ਹੋ ਰਹੇ ਹਨ ਅਸੀਂ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਰਾਜਧਾਨੀ ਵਿਚ ਮਹਿਜ 4  ਦਿਨ ਪਹਿਲਾਂ ਜਗਾਉਣ ਲਈ ਵਿਧਾਨ ਸਭਾ ਤੱਕ ਪੰਜਾਬ ਵਾਸੀਆਂ ਦੀ ਆਵਾਜ਼ ਪਹੁੰਚਾਈ !

Post a Comment

0 Comments