ਵਿਧਾਇਕ ਬੁੱਧ ਰਾਮ ਵੱਲੋਂ ਰਾਮਪੁਰ ਮੰਡੇਰ ਦੇ ਬਸ ਉਡੀਕ ਘਰ ਦਾ ਉਦਘਾਟਨ

 ਵਿਧਾਇਕ ਬੁੱਧ ਰਾਮ  ਵੱਲੋਂ ਰਾਮਪੁਰ ਮੰਡੇਰ ਦੇ ਬਸ ਉਡੀਕ ਘਰ ਦਾ ਉਦਘਾਟਨ 


 ਮਾਨਸਾ/ਬੋਹਾ 1 ਮਾਰਚ  ਕੱਕੜ,/ਨਿਰੰਜਣ ਬੋਹਾ 

 ਗਰਾਮ ਪੰਚਾਇਤ  ਰਾਮਪੁਰ ਮੰਡੇਰ  ਵੱਲੋਂ  ਇਥੇ ਬਨਣ ਵਾਲੇ   ਬੱਸ ਉਡੀਕ ਘਰ ਦਾ ਉਦਘਾਟਨ ਕਰਨ ਲਈ ਇਕ ਸਮਾਰੋਹ ਕਰਵਾਇਆ ਗਿਆ । ਉਡੀਕ ਘਰ ਦਾ ਉਦਘਾਟਨ ਕਰਨ ਦੀ ਰਸਮ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ  ਬੁੱਧ ਰਾਮ ਨੇ ਨਿਭਾਈ । ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਸਾਰੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇ ਕੇ ਉੱਥੋ ਦੇ ਲੋਕਾਂ  ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਵਚਨਬੱਧ ਹੈ  । ਉਹਨਾਂ ਕਿਹਾ ਕਿ ਇਸ ਉਡੀਕ ਘਰ ਦੀ ਉਸਾਰੀ ਲਈ  ਸਰਕਾਰ ਵੱਲੋਂ ਵਿਸ਼ੇਸ਼  ਗਰਾਂਟ ਜਾਰੀ ਕੀਤੀ ਗਈ  , ਜਿਸ ਨਾਲ ਇਸ ਦੀ ਨਵੀਂ ਦਿੱਖ ਦੇਖਣ ਨੂੰ ਮਿਲੀ ਹੈ। ਉਨ੍ਹਾਂ ਕਿ ਛੇਤੀ ਹੀ ਇਸ ਪਿੰਡ ਵਿਚ   5 ਲੱਖ ਰੁਪੈ ਦੀ ਲਾਗਤ ਨਾਲ  ਇਕ ਸੁੰਦਰ ਪਾਰਕ ਵੀ ਬਣਾਇਆ ਜਾਵੇਗਾ  ਤੇ ਇਸ ਸਬੰਧੀ  ਲੋੜੀਂਦੀ ਗਰਾਂਟ ਜਾਰੀ ਕਰਨ ਲਈ ਸਬੰਧਿਤ ਮਹਿਕਮੇ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਮੌਕੇ ਸਰਪੰਚ ਇੰਦਰਜੀਤ ਕੌਰ , ਪੰਚਾਇਤ ਮੈਂਬਰ ਭੋਲਾ ਸਿੰਘ , ਹਰੀ ਰਾਮ ਸਿੰਘ , ਬਿੰਦਰ ਸਿੰਘ , ਤਰਸੇਮ ਸਿੰਘ , ਪਰਮਜੀਤ ਕੌਰ , ਜਸਵਿੰਦਰ ਕੌਰ , ਬੇਅੰਤ ਕੌਰ , ਆਮ ਆਦਮੀ ਪਾਰਟੀ  ਪਿੰਡ ਇਕਾਈ ਦੇ  ਪ੍ਰਧਾਨ ਭੋਲਾ ਸਿੰਘ, ਸੁਖਵਿੰਦਰ ਲਾਡੀ , ਬਲਵਿੰਦਰ ਵਿੱਕੀ ,ਪੰਚਾਇਤ ਵਿਭਾਗ ਵੱਲੋਂ ਟੈਕਸ ਕੁਲੈਕਟਰ ਅਜੈਬ ਸਿੰਘ , ਪੰਚਾਇਤ ਸਕੱਤਰ ਅਸ਼ਵਨੀ ਕਾਠ , ਧੀਰਜ ਕੁਮਾਰ , ਗ੍ਰਾਮ ਸੇਵਕ ਰਘਵੀਰ ਸਿੰਘ , ਜਗਦੀਪ ਸਿੰਘ , ਸੰਦੀਪ ਕੁਮਾਰ ਪਟਵਾਰੀ , ਰਮੇਸ਼ ਸਿੰਘ ਪ੍ਰਧਾਨ ਕਿਸਾਨ ਯੂਨੀਅਨ (ਡਕੌਂਦਾ), ਆਦਿ ਹੀ  ਹਾਜ਼ਰ ਸਨ। Post a Comment

0 Comments