ਜ਼ਿਲ੍ਹੇ ਵਿੱਚ ਲੱਗਣ ਵਾਲੀ ਹਫਤਾਵਾਰੀ ਔਰਗੈਨਿਕ ਮੰਡੀ ਸ਼ੁਰੂ ਹੋਣ ਨਾਲ ਬਰਨਾਲਾ ਵਾਸੀ ਖਰੀਦ ਸਕਣਗੇ ਜਹਿਰ ਮੁਕਤ ਉਤਪਾਦ : ਡਿਪਟੀ ਕਮਿਸ਼ਨਰ, ਬਰਨਾਲਾ

 ਜ਼ਿਲ੍ਹੇ ਵਿੱਚ ਲੱਗਣ ਵਾਲੀ ਹਫਤਾਵਾਰੀ ਔਰਗੈਨਿਕ ਮੰਡੀ ਸ਼ੁਰੂ ਹੋਣ ਨਾਲ ਬਰਨਾਲਾ ਵਾਸੀ ਖਰੀਦ ਸਕਣਗੇ ਜਹਿਰ ਮੁਕਤ ਉਤਪਾਦ : ਡਿਪਟੀ ਕਮਿਸ਼ਨਰ, ਬਰਨਾਲਾ

ਹਰ ਬੁੱਧਵਾਰ ਨੂੰ ਦਫਤਰ ਬਲਾਕ ਖੇਤੀਬਾੜੀ ਦਫਤਰ ਵਿਖੇ ਲੱਗੇਗੀ ਆਤਮਾ ਔਰਗੈਨਿਕ ਮੰਡੀ


ਬਰਨਾਲਾ/,29,ਮਾਰਚ/ਕਰਨਪ੍ਰੀਤ ਕਰਨ 

-ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ, ਆਈ. ਏ. ਐੱਸ ਨੇ ਅੱਜ ਬਰਨਾਲਾ ਜ਼ਿਲ੍ਹੇ ਵਿੱਚ ਕਿਸਾਨਾਂ ਅਤੇ ਆਮ ਜਨਤਾ ਦੀ ਮੰਗ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਹਫਤਾਵਾਰੀ ਔਰਗੈਨਿਕ ਮੰਡੀ ਦਾ ਉਦਘਾਟਨ  ਕੀਤਾ। ਇਸ ਮੰਡੀ ਵਿੱਚ ਜ਼ਿਲ੍ਹੇ ਦੇ ਔਰਗੈਨਿਕ ਖੇਤੀ ਕਰ ਰਹੇ ਸਰਟੀਫਾਈਡ ਕਿਸਾਨਾਂ ਨੇ ਆਪਣੀਆਂ  ਸਟਾਲਾਂ ਲਗਾਈਆਂ। 

 ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਆਰਗੈਨਿਕ ਮੰਡੀ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਮੰਡੀ ਹਰ ਬੁੱਧਵਾਰ ਨੂੰ ਦਫਤਰ ਬਲਾਕ ਖੇਤੀਬਾੜੀ ਅਫਸਰ, ਚਿੰਟੂ ਪਾਰਕ ਵਾਲੀ ਗਲੀ ਦੇ ਵਿੱਚ ਸ਼ਾਮ 3 ਵਜੇ ਤੋਂ 7 ਵਜੇ ਤੱਕ ਲੱਗਿਆ ਕਰੇਗੀ। ਇਸ ਮੰਡੀ ਵਿੱਚ ਔਰਗੈਨਿਕ ਪ੍ਰੋਡੈਕਸ(ਸਬਜੀਆਂ, ਦਾਲਾਂ, ਗੁੜ, ਸ਼ੱਕਰ, ਸ਼ਹਿਦ, ਮੁਰੱਬੇ, ਆਚਾਰ,ਮਿਲਟਸ ਤੇ ਹੋਰ ਉਤਪਾਦ) ਖਰੀਦੇ ਜਾ ਸਕਦੇ ਹਨ। 

 ਉਹਨਾਂ ਕਿਹਾ ਕਿ ਜਿਹੜ ਕਿਸਾਨ ਵੀਰ ਪਿਛਲੇ ਤਿੰਨ ਸਾਲਾਂ ਜਾਂ ਉਸ ਤੋਂ ਵੱਧ ਸਮੇਂ ਤੋਂ ਬਿਨਾਂ ਕੈਮਿਕਲ ਦੇ ਖੇਤੀ ਕਰ ਰਹੇ ਹਨ ਉਹ ਪੰਜਾਬ ਐਗਰੋ ਕੋਲ ਆਪਣਾ ਰਜਿਸਟ੍ਰੇਸ਼ਨ ਕਰਵਾਉਣ। ਡਾ ਸੁਖਪਾਲ ਸਿੰਘ ਖੇਤੀਬਾੜੀ ਅਫਸਰ ਬਰਨਾਲਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਦਾ ਬਰਨਾਲਾ ਨੈਚੂਰਲ ਫਾਰਮਿੰਗ ਗਰੁੱਪ ਹੈ, ਇਸ ਗਰੁੱਪ ਦੇ ਕਿਸਾਨ ਅਤੇ ਹੋਰ ਅਰਗੈਨਿਕ ਖੇਤੀ ਕਰਨ ਵਾਲੇ ਸਰਟੀਫਾਈਡ ਕਿਸਾਨ ਇਸ ਮੰਡੀ ਵਿੱਚ ਆਪਣੇ ਉਤਪਾਦ ਵੇਚ ਸਕਣਗੇ। ਇਹ ਮੰਡੀ ਲੱਗਣ ਨਾਲ ਜਿੱਥੇ ਹੋਰ ਕਿਸਾਨਾਂ ਵਿੱਚ ਔਰਗੈਨਿਕ ਖੇਤੀ ਕਰਨ ਵੱਲ ਰੁਝਾਨ ਵਧੇਗਾ, ਉੱਥੇ ਬਰਨਾਲਾ ਸ਼ਹਿਰ ਦੇ ਵਾਸੀਆਂ ਨੂੰ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਔਰਗੈਨਿਕ ਉਤਪਾਦ ਆਸਾਨੀ ਨਾਲ ਸ਼ਹਿਰ ਵਿੱਚ ਮਿਲ ਜਾਇਆ ਕਰਨਗੇ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ 24 ਅਗਾਂਹਵਧੂ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ ਰਵਨੀਤ ਸਿੰਘ,ਡਿਪਟੀ ਡਾਇਰੈਕਟਰ, ਆਤਮਾ ਸਟੇਟ ਨੋਡਲ ਸੈਲ ਦੀ ਇੰਨਚਾਰਜ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਨੂੰ ਆਤਮਾ ਕਿਸਾਨ ਮੰਡੀ ਤੇ ਕਿਸਾਨ ਹੱਟ ਲਈ ਬਹੁਤ ਜਲਦੀ ਫੰਡ ਉਪਲਬਧ ਕਰਵਾਏ ਜਾਣਗੇ ਤਾਂ ਜ਼ੋ ਵੱਧ ਤੋਂ ਵੱਧ ਕਿਸਾਨਾਂ ਨੂੰ ਲਾਭ ਦਿੱਤਾ ਜਾ ਸਕੇ।

ਇਸ ਮੌਕੇ ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਡਾ ਗੁਰਚਰਨ ਸਿੰਘ,ਡਾ ਗੁਰਮੀਤ ਸਿੰਘ,ਡਾ ਜੁਵਿੰਦਰ ਸਿੰਘ, ਸੁਪਰਡੈਂਟ ਸੁਨੀਤਾ ਰਾਣੀ, ਬੀ ਟੀ ਐੱਮ ਜਸਬੀਰ ਕੌਰ ,ਸਮੇਤ ਕਿਸਾਨ ਹਰਵਿੰਦਰ ਸਿੰਘ, ਅਮ੍ਰਿੰਤਪਾਲ ਸਿੰਘ, ਕਰਮਜੀਤ ਸਿੰਘ, ਅਮਨਦੀਪ ਸਿੰਘ, ਅਮਰੀਕ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।

Post a Comment

0 Comments