*ਡੀ.ਟੀ.ਐੱਫ. ਮੋਗਾ ਦਾ ਵਫਦ ਦਾਖਲਿਆਂ ਸੰਬੰਧੀ ਬਣਾਏ ਜਾ ਰਹੇ ਦਬਾਅ ਦੇ ਵਿਰੋਧ ਵਿੱਚ ਡੀ.ਈ.ਓ ਮੋਗਾ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਮਿਲਿਆ*

ਡੀ.ਟੀ.ਐੱਫ. ਮੋਗਾ ਦਾ ਵਫਦ ਦਾਖਲਿਆਂ ਸੰਬੰਧੀ ਬਣਾਏ ਜਾ ਰਹੇ ਦਬਾਅ ਦੇ ਵਿਰੋਧ ਵਿੱਚ ਡੀ.ਈ.ਓ ਮੋਗਾ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਮਿਲਿਆ


ਮੋਗਾ: 11 ਮਾਰਚ ਕੈਪਟਨ ਸੁਭਾਸ਼ ਚੰਦਰ  ਸ਼ਰਮਾ := 
ਜਿਲ੍ਹਾ ਕਮੇਟੀ ਡੀ.ਟੀ.ਐਫ ਮੋਗਾ ਦਾ ਵਫਦ 10 ਮਾਰਚ ਨੂੰ ਜਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ ਅਤੇ ਸਕੱਤਰ ਜਗਵੀਰਨ ਕੌਰ ਦੀ ਅਗਵਾਈ ਵਿੱਚ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ ਅਤੇ  ਐਲੀ.) ਨੂੰ ਉੱਚ-ਅਧਿਕਾਰੀਆਂ ਵੱਲੋਂ ਦਾਖਲਿਆਂ ਸੰਬੰਧੀ ਅਧਿਆਪਕਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਸੰਬੰਧੀ ਮਿਲਿਆ। ਵਫਦ ਵੱਲੋਂ ਦੋਵੇਂ ਸਿੱਖਿਆ ਅਧਿਕਾਰੀਆਂ ਨੂੰ ਅਧਿਆਪਕਾਂ ਦੀ ਬਾਂਹ ਮਰੋੜ ਕੇ ਗਿਣਤੀ ਵਧਾਉਣ ਦੇ ਢੰਗ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਤਰੀਕਾ ਗੈਰ ਵਿਵਹਾਰਕ ਹੈ। ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਅਧਿਆਪਕਾਂ ਨੂੰ ਡਰਾਉਣ ਧਮਕਾਉਣ ਦੀ ਨਿੰਦਾ ਕੀਤੀ। ਜਿਲ੍ਹਾ ਕਮੇਟੀ ਵੱਲੋਂ ਅਧਿਕਾਰੀਆਂ ਵਲੋਂ ਗਿਣਤੀ ਵਧਾਉਣ ਦੇ ਅਪਣਾਏ ਜਾ ਰਹੇ ਢੰਗ ਨੂੰ ਗੈਰ ਲੋਕਤੰਤਰੀ ਦੱਸਿਆ। 'ਸਕੂਲ ਆਫ ਐਮੀਨੈਂਸ' ਦੀ ਦਾਖਲਾ ਪ੍ਰੀਖਿਆ ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਲਈ ਅਧਿਆਪਕਾਂ ਤੇ ਦਬਾਅ ਪਾਉਣਾ ਜਾਇਜ਼ ਨਹੀਂ ਹੈ, ਕਿਸੇ ਵੀ ਪ੍ਰੀਖਿਆ ਵਿੱਚ ਹਿੱਸਾ ਲੈਣਾ ਵਿਦਿਆਰਥੀਆਂ ਦੀ ਇੱਛਾ 'ਤੇ ਨਿਰਭਰ ਕਰਦਾ।   ਡੀ.ਈ.ਉ.ਐਲੀਮੈਂਟਰੀ ਨਾਲ ਮਿਡ ਡੇ ਮੀਲ ਦੀ ਕੁਕਿੰਗ ਕੌਸਟ ਜੋ ਪਿਛਲੇ  ਦੋ ਮਹੀਨਿਆਂ ਤੋਂ ਨਹੀਂ ਮਿਲੀ ਬਾਰੇ ਗੱਲ ਕੀਤੀ ਜਿਸਤੇ ਉਹਨਾਂ ਨੇ ਇਹ ਰਾਸ਼ੀ ਅੱਜ ਹੀ ਬਲਾਕਾਂ ਨੂੰ  ਟਰਾਂਸਫਰ ਕਰਨ ਦੀ ਗੱਲ ਆਖੀ। ਇਸ ਮੌਕੇ ਈ.ਟੀ.ਯੂ.ਮੋਗਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ, ਜਿਲ੍ਹਾ ਮੀਤ ਪ੍ਰਧਾਨ ਸਵਰਨਦਾਸ, ਜਿਲ੍ਹਾ ਜਥੇਬੰਦਕ ਸਕੱਤਰ ਅਮਨਦੀਪ ਮਾਛੀਕੇ, ਦੀਪਕ ਮਿੱਤਲ, ਮਧੂ ਬਾਲਾ, ਅਮਰਦੀਪ ਬੁੱਟਰ, ਸੁਖਜੀਤ ਕੁੱਸਾ, ਕੁਲਵਿੰਦਰ ਚੁੱਘੇ, ਸੁਖਮੰਦਰ ਰਣਸੀਂਹ, ਮਮਤਾ ਕੌਂਸਲ, ਗੁਰਸ਼ਰਨ ਸਿੰਘ, ਹਰਪ੍ਰੀਤ ਰਾਮਾਂ, ਜਗਦੇਵ ਮਹਿਣਾਂ, ਡਾ.ਜਸਕਰਨਜੀਤ ਸਿੰਘ, ਪਰਮਿੰਦਰ ਸਿੰਘ, ਨਰਿੰਦਰ ਸਿੰਘ, ਅਸ਼ਵਨੀ ਢੀਂਗਰਾ, ਸਤਨਾਮ ਸਿੰਘ, ਸੁਰਜੀਤ ਸਮਰਾਟ, ਗੁਰਪ੍ਰੀਤ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।

Post a Comment

0 Comments