ਗੁਰੂ ਗੋਬਿੰਦ ਸਿੰਘ ਕਾਲਜ,ਸੰਘੇੜਾ ਦੇ ਪ੍ਰਧਾਨ ਸਟੇਟ ਅਵਾਰਡੀ ਸਰਦਾਰ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਸੱਤ ਰੋਜਾ ਕੈਂਪ ਸੰਪੰਨ

 ਗੁਰੂ ਗੋਬਿੰਦ ਸਿੰਘ ਕਾਲਜ,ਸੰਘੇੜਾ ਦੇ ਪ੍ਰਧਾਨ ਸਟੇਟ ਅਵਾਰਡੀ ਸਰਦਾਰ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ  ਹੇਠ ਸੱਤ ਰੋਜਾ ਕੈਂਪ ਸੰਪੰਨ 


ਬਰਨਾਲਾ,16 ,ਮਾਰਚ /ਕਰਨਪ੍ਰੀਤ ਕਰਨ 

 ਗੁਰੂ ਗੋਬਿੰਦ ਸਿੰਘ ਕਾਲਜ, ਸੰਘੇੜਾ ਦੇ ਐਨ.ਐਸ.ਐਸ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਨ.ਐਸ.ਐਸ ਵਿਭਾਗ ਦੇ ਕੋਆਰਡੀਨੇਟਰ ਮਮਤਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸੰਸਥਾ ਪ੍ਰਧਾਨ ਸਟੇਟ ਅਵਾਰਡੀ ਸਰਦਾਰ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਤੇ ਕਾਰਜਕਾਰੀ ਪ੍ਰਿੰਸੀਪਲ ਡਾ. ਭੁਪਿੰਦਰ ਸਿੰਘ ਦੀ ਅਗਵਾਈ 'ਚ ਸੱਤ ਰੋਜਾ ਕੈਂਪ 9 ਮਾਰਚ ਤੋਂ 15 ਮਾਰਚ 2023 ਤੱਕ ਪਿੰਡ ਸੰਘੇੜਾ ਵਿਖੇ ਲਗਾਇਆ ਗਿਆ। ਜਿਸ ਦਾ ਆਗਾਜ਼ 9 ਮਾਰਚ 2023 ਨੂੰ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਕੀਤਾ। ਇਸ ਕੈਂਪ ਦੀ ਜਾਣਕਾਰੀ ਦਿੰਦਿਆਂ ਐਨ.ਐਸ.ਐਸ ਪੋ੍ਗਰਾਮ ਅਫ਼ਸਰ ਡਾ. ਰਮਿੰਦਰਪਾਲ ਕੌਰ ਤੇ ਪੋ੍. ਬਲਜੀਤ ਸਿੰਘ ਨੇ ਦੱਸਿਆ ਕਿ ਵਲੰਟੀਅਰਜ ਨੇ ਇਹਨਾਂ ਦਿਨਾਂ ਦੌਰਾਨ ਪਿੰਡ ਸੰਘੇੜਾ ਦੀਆਂ ਜਨਤਕ ਤੇ ਧਾਰਮਿਕ ਸਥਾਨਾਂ ਜਿਵੇਂ ਕਿ ਵੱਡਾ ਗੁਰੂਦੁਆਰਾ, ਮੰਦਿਰ, ਰਾਮਬਾਗ, ਸ਼ਹੀਦਾ ਦੇ ਸਮਾਰਕ, ਸਰਕਾਰੀ ਹਾਈ ਸਕੂਲ, ਸਰਕਾਰੀ ਪ੍ਰਰਾਇਮਰੀ ਸਕੂਲ ਦੀ ਸਫ਼ਾਈ ਕੀਤੀ। ਨਸ਼ਿਆਂ ਤੇ ਵਾਤਾਵਰਨ ਪ੍ਰਦੂਸ਼ਣ ਨੂੰ ਲੈ ਕੇ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਵਲੰਟੀਅਰਾਂ ਦੇ ਸੱਭਿਆਚਾਰਕ, ਪੋਸਟਰ ਮੇਕਿੰਗ ਆਦਿ ਮੁਕਾਬਲੇ ਵੀ ਕਰਵਾਏ ਗਏ। ਵੱਖ-ਵੱਖ ਬੁਲਾਰਿਆਂ ਜਿਨ੍ਹਾਂ 'ਚ ਡਾ. ਰਵਿੰਦਰ ਕੌਰ ਜਵੰਧਾ, ਪੋ੍. ਤਾਰਾ ਸਿੰਘ ਸੰਘੇੜਾ, ਪੋ੍. ਜਗਜੀਤ ਸਿੰਘ ਸ਼ਾਮਿਲ ਸਨ, ਨੇ ਵੱਖ-ਵੱਖ ਵਿਸ਼ਿਆਂ ਤੋਂ ਵਲੰਟੀਅਰਾਂ ਨੂੰ ਜਾਣੂ ਕਰਵਾਇਆ। ਕਹਾਣੀ ਦਰਬਾਰ ਦੌਰਾਨ ਡਾ. ਭੁਪਿੰਦਰ ਸਿੰਘ ਬੇਦੀ ਨੇ ਆਪਣੀਆਂ ਰਚਨਾਵਾਂ ਪੜੀਆਂ। ਸੱਤ ਦਿਨਾਂ ਦੀ ਕਾਰਗੁਜਾਰੀ ਦੇ ਆਧਾਰ 'ਤੇ ਲਵਲੀ ਸਿੰਘ, ਇਰਫਾਨ ਖਾਨ ਤੇ ਭੁਪਿੰਦਰ ਸਿੰਘ ਨੂੰ ਲੜਕਿਆਂ ਤੇ ਸੰਦੀਪ ਕੌਰ ਤੇ ਅਮਨਦੀਪ ਕੌਰ ਨੂੰ ਲੜਕੀਆਂ 'ਚੋਂ ਬੈਸਟ ਵਲੰਟੀਅਰ ਐਲਾਨਿਆ ਗਿਆ। ਇਸ ਤੋਂ ਇਲਾਵਾ 13 ਹੋਰ ਵਲੰਟੀਅਰਾਂ ਨੂੰ ਵੱਖ-ਵੱਖ ਕਾਰਜਾਂ ਦੇ ਬਿਹਤਰ ਪ੍ਰਦਰਸ਼ਨ ਕਰਨ ਲਈ ਸਨਮਾਨਿਤ ਕੀਤਾ ਗਿਆ। ਇਹਨਾਂ 'ਚ ਹਰਮਨਪ੍ਰਰੀਤ ਸਿੰਘ, ਗੁਰਪ੍ਰਰੀਤ ਸਿੰਘ, ਜਸਪ੍ਰਰੀਤ ਸਿੰਘ, ਜਸਪ੍ਰਰੀਤ ਕੌਰ, ਬਲਵਿੰਦਰ ਬਾਵਾ, ਇਮਰਾਨ ਖਾਨ, ਬਲਵੀਰ ਸਿੰਘ, ਮਨਪ੍ਰਰੀਤ ਕੌਰ, ਹਰਮਦੀਪ ਕੌਰ, ਮਨਦੀਪ ਕੌਰ, ਅਮਨਦੀਪ ਸਿੰਘ, ਬੰਟੀ ਸਿੰਘ, ਜਸ਼ਨਦੀਪ ਸਿੰਘ ਸ਼ਾਮਿਲ ਹਨ। ਕਾਲਜ ਪ੍ਰਸ਼ਾਸ਼ਨ ਵੱਲੋਂ ਵਲੰਟੀਅਰਾਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ

Post a Comment

0 Comments