*ਸੰਵਿਧਾਨਿਕ ਆਜਾਦੀ ਮਿਲਣ ਦੇ ਬਾਵਜੂਦ ਵੀ ਔਰਤ ਜਾਤੀ ਸਮਾਜਿਕ, ਮਾਨਸਿਕ ਗੁਲਾਮੀ ਦੀ ਸ਼ਿਕਾਰ - ਮਨਜੀਤ ਗਾਮੀਵਾਲਾ / ਸੁਦਰਸ਼ਨ ਸ਼ਰਮਾ*
*ਪੰਜਾਬ ਇਸਤਰੀ ਸਭਾ ਵੱਲੋਂ ਕੌਮਾਂਤਰੀ ਇਸਤਰੀ ਦਿਵਸ ਮੌਕੇ ਲਾਮਬੰਦੀ ਦਾ ਸੱਦਾ*
ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ
ਪੰਜਾਬ ਇਸਤਰੀ ਸਭਾ ਦੀ ਇਕਾਈ ਮਾਨਸਾ ਵੱਲੋਂ ਮੈਡਮ ਅਰਵਿੰਦਰ ਕੌਰ ਅਤੇ ਸੁਦਰਸ਼ਨ ਸ਼ਰਮਾਂ ਦੇ ਪ੍ਰਧਾਨਗੀ ਮੰਡਲ ਹੇਠ ਤੇਜਾ ਸਿੰਘ ਸੁਤੰਤਰ ਭਵਨ ਸੀ.ਪੀ.ਆਈ. ਦਫਤਰ ਵਿਖੇ ਕੌਮਾਂਤਰੀ ਇਸਤਰੀ ਦਿਵਸ ਮਨਾਇਆ ਗਿਆ। ਇਸ ਸਮੇਂ ਬੀਤੇ ਸਮੇਂ ਵਿੱਚ ਇਸਤਰੀ ਆਗੂ ਐਡਵੋਕੇਟ ਰੇਖਾ ਸ਼ਰਮਾ ਸਮੇਤ ਆਗੂਆਂ ਨੇ ਸ਼ਰਧਾਂਜਲੀ ਭੇਂਟ ਕੀਤੀ।
ਇਸ ਸਮੇਂ ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਸਵਾਗਤੀ ਭਾਸ਼ਣ ਮੌਕੇ ਹਾਜਰ ਔਰਤਾਂ ਅਤੇ ਲੀਡਰਸ਼ਿਪ ਨੂੰ ਵਿਸ਼ੇਸ਼ ਦਿਨ ਤੇ ਵਧਾਈ ਦਿੰਦਿਆਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਏਕਤਾ ਦਾ ਰਾਸਤਾ ਅਖਤਿਆਰ ਕਰਕੇ ਸੰਘਰਸ਼ਾਂ ਤੇ ਜੋਰ ਦੇਣ ਦਾ ਸੱਦਾ ਦਿੱਤਾ। ਇਸਤਰੀ ਸਭਾ ਦੀਆਂ ਆਗੂਆਂ ਮਨਜੀਤ ਕੌਰ ਗਾਮੀਵਾਲਾ ਤੇ ਸੁਦਰਸ਼ਨ ਸ਼ਰਮਾ ਨੇ ਹਾਜਰ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਦੀਆਂ ਤੋਂ ਗੁਲਾਮੀ ਦਾ ਸ਼ਿਕਾਰ ਰਹੀ ਔਰਤ ਜਾਤੀ ਮਰਦ ਦੀ ਗੁਲਾਮੀ ਦੇ ਜੂਹੇ ਨੂੰ ਲਾਹ ਕੇ ਅੱਜ ਦੀਆਂ ਔਰਤਾਂ ਮਰਦ ਦੇ ਬਰਾਬਰ ਅੱਗੇ ਹੁੰਦੀਆਂ ਹੋਈਆਂ ਉਙਨਾਂ ਨੂੰ ਪਛਾੜ ਕੇ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ। ਬੇਸ਼ੱਕ ਸਕੂਲਾਂ, ਕਾਲਜਾਂ. ਨੌਕਰੀਆਂ, ਸਿਆਸਤ ਅਤੇ ਖੇਡਾਂ ਵਿੱਚ ਅੱਗੇ ਜਾ ਰਹੀਆਂ ਹਨ ਪ੍ਰੰਤੂ ਸਮਾਜ ਵੱਲੋਂ ਅੱਜ ਵੀ ਜੋ ਔਰਤ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲ ਰਿਹਾ। ਚਾਹੇ ਸੰਵਿਧਾਨਿਕ ਆਜਾਦੀ ਮਿਲ ਚੁੱਕੀ ਹੈ ਪਰ ਔਰਤ ਜਾਤੀ ਅੱਜ ਵੀ ਸਮਾਜਿਕ ਅਤੇ ਮਾਨਸਿਕ ਤੌਰ ਤੇ ਗੁਲਾਮੀ ਦਾ ਸ਼ਿਕਾਰ ਹੈ।
ਆਗੂਆਂ ਨੇ ਕਿਹਾ ਕਿ ਕੁੱਝ ਅਖੌਤੀ ਨਾਂ-ਬਰਾਬਰੀ ਵਾਲੇ ਲੋਕਾਂ ਵੱਲੋਂ ਔਰਤ ਜਾਤੀ ਨੂੰ ਪੈਰ ਦੀ ਜੁੱਤੀ ਦਾ ਦਰਜਾ ਦਿੱਤਾ ਜਾਂਦਾ ਹੈ ਕਿਉਂਕਿ ਪਿਛਲੇ ਸਮਿਆਂ ਵਿੱਚ ਰਾਜਿਆਂ, ਮਹਾਰਾਜਿਆਂ, ਸੰਨਿਆਸੀਆਂ ਵੱਲੋਂ ਔਰਤਾਂ ਨੂੰ ਮਾਇਆ, ਨਾਗਣੀ, ਛੱਲਣੀ ਕਹਿ ਕੇ ਦੁਰਕਾਰਿਆ ਜਾਂਦਾ ਸੀ। ਉਹਨਾਂ ਸਮੇਂ ਦੀਆਂ ਹਕੂਮਤ ਜਮਾਤਾਂ ਤੋਂ ਮੰਗ ਕੀਤੀ ਕਿ ਪੇਂਡੂ ਅਣਪੜ੍ਹ ਗਰੀਬ ਔਰਤਾਂ ਲਈ ਆਪਣੇ ਫੈਸਲੇ ਲੈਣ ਦੀ ਅਜਾਦੀ ਅਤੇ ਆਰਥਿਕ ਸਵੈ ਨਿਰਭਰਤਾ ਅਜੇ ਬਹੁਤ ਦੀਆਂ ਗੱਲਾਂ ਹਨ ਜਦੋਂ ਕਿ ਸੀਮਤ ਲੋਕਾਂ ਵੱਲੋਂ ਔਰਤ ਦਿਵਸ ਕੁੱਝ ਪੜ੍ਹੀਆਂ ਲਿਖੀਆਂ ਔਰਤਾਂ ਤੱਕ ਹੀ ਸੀਮਤ ਕੀਤਾ ਜਾ ਰਿਹਾ ਹੈ ਜਦੋਂ ਕਿ ਲੋੜ ਹੈ ਔਰਤਾਂ ਦੀਆਂ ਸਮੱਸਿਆਵਾਂ ਅਤੇ ਅਧਿਕਾਰਾਂ ਦੀ ਚੇਤਨਤਾ ਲਈ ਲਾਮਬੰਦ ਹੋਣਾ ਸਮੇਂ ਦੀ ਮੁੱਖ ਲੋੜ ਹੈ। ਇਸ ਸਮੇਂ ਸਾਬਕਾ ਕੌਂਸਲਰ ਕਿਰਨਾ ਰਾਣੀ, ਨਰਿੰਦਰ ਕੌਰ ਮਾਨਸਾ, ਹਮੀਰ ਕੌਰ, ਕਮਿਊਨਿਸਟ ਪਾਰਟੀ ਦੇ ਸ਼ਹਿਰੀ ਸਕੱਤਰ ਰਤਨ ਭੋਲਾ, ਸੁਖਦੇਵ ਮਾਨਸਾ, ਬਲਵੀਰ ਭੋਲਾ ਆਦਿ ਆਗੂਆਂ ਤੋਂ ਇਲਾਵਾ ਔਰਤਾਂ ਸ਼ਾਮਿਲ ਸਨ।
0 Comments