ਪੰਜਾਬ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਬੁੱਧਵਾਰ ਨੂੰ ਵਿਸ਼ਵ ਜਲ ਦਿਵਸ ਮਨਾਇਆ ਗਿਆ

 ਪੰਜਾਬ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਬੁੱਧਵਾਰ ਨੂੰ ਵਿਸ਼ਵ ਜਲ ਦਿਵਸ ਮਨਾਇਆ ਗਿਆ

ਪਾਣੀ ਕੁਦਰਤ ਦੀ ਅਨਮੋਲ ਦਾਤ ਹੀ ਨਹੀਂ, ਸਗੋਂ ਇੱਕ ਵਡਮੁੱਲਾ ਤੌਹਫਾ ਹੈ- ਐਮ.ਡੀ.ਰਣਪ੍ਰਰੀਤ ਸਿੰਘ 


ਬਰਨਾਲਾ/,22,ਮਾਰਚ/ਕਰਨਪ੍ਰੀਤ ਕਰਨ 

-ਪੰਜਾਬ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਬੁੱਧਵਾਰ ਨੂੰ ਵਿਸ਼ਵ ਜਲ ਦਿਵਸ ਮਨਾਇਆ ਗਿਆ। ਵਿਸ਼ਵ ਜਲ ਦਿਵਸ ਨੂੰ ਮੁੱਖ ਰੱਖਦੇ ਹੋਏ ਸਕੂਲ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਦੁਆਰਾ ਸਕੂਲ 'ਚ ਇੱਕ ਸਪੈਸ਼ਲ ਅਸੈਂਬਲੀ ਦਾ ਅਯੋਜਨ ਕੀਤਾ ਗਿਆ, ਜਿਸ 'ਚ ਬੱਚਿਆਂ ਦੁਆਰਾ ਪਾਣੀ ਦੀ ਸੰਭਾਲ ਬਾਰੇ ਵੱਖ-ਵੱਖ ਸਰਗਰਮੀਆਂ 'ਚ ਭਾਗ ਲਿਆ ਗਿਆ ਤੇ ਪਾਣੀ ਬਚਾਓ ਤੇ ਪਾਣੀ ਦੀ ਸੰਭਲ ਕਰੋ ਦਾ ਨਾਅਰਾ ਦਿੱਤਾ ਗਿਆ। ਸਕੂਲ ਦੇ ਐਮ.ਡੀ. ਰਣਪ੍ਰਰੀਤ ਸਿੰਘ ਵੱਲੋਂ ਵਿਸ਼ਵ ਜਲ ਦਿਵਸ ਤੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਪਾਣੀ ਕੁਦਰਤ ਦੀ ਅਨਮੋਲ ਦਾਤ ਹੀ ਨਹੀਂ, ਸਗੋਂ ਇੱਕ ਵਡਮੁੱਲਾ ਤੌਹਫਾ ਹੈ। ਗੁਰਬਾਣੀ ਦੇ ਪਵਿੱਤਰ ਵਾਕ ਪਵਨੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦੇ ਅਨੁਸਾਰ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਤੋਂ ਬਿਨਾ ਧਰਤੀ ਤੇ ਜੀਵਨ ਸੰਭਵ ਹੀ ਨਹੀਂ ਹੈ। ਇਸ ਲਈ ਕਹਿੰਦੇ ਹਨ ਕਿ ਪਾਣੀ ਹੈ ਤਾਂ ਪ੍ਰਰਾਣੀ ਹੈ, ਨਹੀਂ ਤਾਂ ਖ਼ਤਮ ਕਹਾਣੀ ਹੈ। ਸਕੂਲ ਪਿੰ੍ਸੀਪਲ ਡਾ. ਸੰਦੀਪ ਕੁਮਾਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਣੀ ਸਮਾਜਿਕ ਤੇ ਸੱਭਿਆਚਾਰਿਕ ਤਰੱਕੀ, ਵਾਤਾਵਰਣ ਅਤੇ ਕੁਦਰਤੀ ਸੰਤੁਲਨ, ਦੇਸ਼ ਦੀ ਆਰਥਿਕਤਾ ਦੀ ਮਜਬੂਤੀ ਤੇ ਤੰਦਰੁਸਤ ਮਾਨਸਿਕਤਾ ਦਾ ਅਧਾਰ ਹੈ। ਪਾਣੀ ਦੀ ਇੰਨੀ ਵੱਡੀ ਮਹੱਤਤਾ ਹੋਣ ਦੇ ਬਾਵਜੂਦ ਇਸ ਕੀਮਤੀ ਕੁਦਰਤੀ ਤੋਹਫੇ ਦੀ ਬੇਸਮਝੀ ਤੇ ਬੇਕਦਰੀ ਨਾਲ ਕੀਤੀ ਜਾ ਰਹੀ ਵਰਤੋਂ ਨਾਲ ਜਿਥੇ ਪਾਣੀ ਦੀ ਭਾਰੀ ਕਮੀ ਮਹਿਸੂਸ ਹੋ ਰਹੀ ਹੈ, ਉਥੇ ਗੁਣਵੱਤਾ ਦੀ ਘਾਟ ਅੱਜ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਬਣ ਚੁੱਕੀ ਹੈ। ਪਾਣੀ ਬਚਾਉਣ ਲਈ ਵਿਚਾਰ ਚਰਚਾਵਾਂ ਜਰੂਰ ਹੁੰਦੀਆਂ ਹਨ, ਪਰ ਇਸ ਦੀ ਵਿਅਕਤੀਗਤ ਜਿੰਮੇਵਾਰੀ ਲੈਣ ਲਈ ਕੋਈ ਤਿਆਰ ਨਹੀਂ ਹੈ। ਇਸ ਦੇ ਨਾਲ ਨਾਲ ਬੱਚਿਆਂ ਨੂੰ ਪਾਣੀ ਦੀ ਸੰਭਾਲ ਲਈ ਜਾਗਰੂਕ ਕੀਤਾ। ਇਸ ਮੌਕੇ ਵਾਇਸ ਪਿੰ੍ਸੀਪਲ ਸੁਮਨ ਦੁਆਰਾ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਵਿਸ਼ਵ ਜਲ ਦਿਵਸ ਮਨਾਉਣ ਦਾ ਮੁੱਖ ਉਦੇਸ਼ ਦੱਸਦਿਆ ਕਿਹਾ ਕਿ ਸਾਰੇ ਵਿਕਸਿਤ ਦੇਸ਼ਾ 'ਚ ਸਾਫ ਤੇ ਸੁਰੱਖਿਅਤ ਜਲ ਦੀ ਸੁਵਿਧਾ ਨੂੰ ਉਪਲਭਧਤਾ ਨੂੰ ਯਕੀਨੀ ਬਣਾਉਣਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਪਾਣੀ ਦੀ ਸੰਭਾਲ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਤੇ ਆਪਣੇ ਆਲੇ-ਦੁਆਲੇ ਵੀ ਪਾਣੀ ਦੀ ਸੰਭਾਲ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਟਰੱਸਟੀ ਮੈਂਬਰ, ਸਟਾਫ ਤੇ ਬੱਚੇ ਹਾਜਰ ਸਨ।

Post a Comment

0 Comments