ਇਨਾਲੀ ਫਾਊਂਡੇਸ਼ਨ ਪੂਨੇ ਮਹਾਰਾਸ਼ਟਰ ਵੱਲੋਂ ਬਿੱਗ ਹੋਪ ਫਾਊਡੇਸ਼ਨ ਬਰੇਟਾ ਅਤੇ ਯੂਵਾ ਭਾਰਤ ਦੇ ਸਹਿਯੋਗ ਨਾਲ ਬਰੇਟਾ ਵਿਖੇ ਇਲੈਕਟ੍ਰੀਕਲ (ਬਨਾਵਟੀ) ਹੱਥ ਲਗਾਉਣ ਦਾ ਕੈਂਪ ਲਗਾਇਆ

 ਇਨਾਲੀ ਫਾਊਂਡੇਸ਼ਨ ਪੂਨੇ ਮਹਾਰਾਸ਼ਟਰ ਵੱਲੋਂ ਬਿੱਗ ਹੋਪ ਫਾਊਡੇਸ਼ਨ ਬਰੇਟਾ ਅਤੇ ਯੂਵਾ ਭਾਰਤ ਦੇ ਸਹਿਯੋਗ ਨਾਲ ਬਰੇਟਾ ਵਿਖੇ ਇਲੈਕਟ੍ਰੀਕਲ (ਬਨਾਵਟੀ) ਹੱਥ ਲਗਾਉਣ ਦਾ ਕੈਂਪ ਲਗਾਇਆ


ਮਾਨਸਾ/ਬਰੇਟਾ (ਕੱਕੜ)

ਇਨਾਲੀ ਫਾਊਂਡੇਸ਼ਨ ਪੂਨੇ ਮਹਾਰਾਸ਼ਟਰ ਵੱਲੋਂ ਬਿੱਗ ਹੋਪ ਫਾਊਡੇਸ਼ਨ ਬਰੇਟਾ ਅਤੇ ਯੂਵਾ ਭਾਰਤ ਦੇ ਸਹਿਯੋਗ ਨਾਲ ਅੱਗਰਵਾਲ ਧਰਮਸ਼ਾਲਾ ਬਰੇਟਾ ਵਿਖੇ ਇਲੈਕਟ੍ਰੀਕਲ (ਬਨਾਵਟੀ) ਹੱਥ ਲਗਾਉਣ ਦਾ ਕੈਂਪ ਲਗਾਇਆ ਜਿਸ ਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਲਾਵਾ ਹੋਰ ਸੂਬਿਆਂ ਤੋਂ ਆਏ ਅੰਗਹੀਣ ਵਿਅਕਤੀਆਂ ਨੇ ਲਾਭ ਲਿਆ ਇਨਾਲੀ ਫਾਊਂਡੇਸ਼ਨ ਦੇ ਕੈਂਪ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਪੂਰੇ ਪੰਜਾਬ ਵਿੱਚੋਂ ਬਰੇਟਾ ਵਿਖੇ ਉਨ੍ਹਾਂ ਦੀ ਸੰਸਥਾ ਵੱਲੋਂ ਇਹ ਦੂਜਾ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਅੱਜ ਲਗਭੱਗ 45 ਮਰੀਜ਼ਾਂ ਨੇ ਭਾਗ ਲਿਆ ਅਤੇ ਮੌਕੇ ਤੇ ਸਾਰੇ ਮਰੀਜ਼ਾਂ ਦੇ ਇਲੈਕਟ੍ਰਿਕਲ ਹੱਥ ਲਗਾਏ ਗਏ ਇਹ ਕੈਂਪ ਕੱਲ੍ਹ 10 ਮਾਰਚ ਨੂੰ ਵੀ ਜਾਰੀ ਰਹੇਗਾ ਕੈਂਪ ਦੋਰਾਨ ਬਿੱਗ ਹੋਪ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਕੁਮਾਰ ਅਤੇ ਯੂਵਾ ਭਾਰਤ ਦੇ ਪ੍ਰਧਾਨ ਸੰਗਤ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ ਦੁਆਰਾ ਬਹੁਤ ਸਾਰੇ ਲੋਕ ਭਲਾਈ ਦੇ ਕੰਮਾਂ ਦੇ ਚੱਲਦਿਆਂ ਹਰ ਤਰ੍ਹਾਂ ਦੇ ਬਨਾਵਟੀ ਅੰਗਾਂ ਦੇ ਸਮੇਂ-ਸਮੇਂ ਤੇ ਕੈਂਪ ਲਗਾਏ ਜਾਂਦੇ ਹਨ ਜਿਸ ਦੇ ਚਲਦਿਆਂ ਅੱਜ ਬਰੇਟਾ ਮੰਡੀ ਵਿਖੇ ਇਲੈਕਟ੍ਰੋਨਿਕ ਹੱਥ ਲਗਾਉਣ ਦਾ ਕੈਂਪ ਲਗਾਇਆ ਗਿਆ ਇਲਾਕਾ ਨਿਵਾਸੀਆਂ ਅਤੇ ਸ਼ਹਿਰ ਨਿਵਾਸੀਆਂ ਅਤੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਕੈਂਪ ਵਿੱਚ ਪਹੁੰਚੇ ਮੁੱਖ ਮਹਿਮਾਨ ਡਾਕਟਰ ਤਰਸੇਮ ਗਰਗ MD ਹੋਮਿਓਪੈਥੀ ਅਤੇ ਐਡਵੋਕੇਟ ਪ੍ਰਦੀਪ ਕੁਮਾਰ ਸਿੰਗਲਾ ਵੱਲੋਂ ਸੰਸਥਾ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ  ਸੰਸਥਾਂ ਦੇ ਕੰਮਾਂ ਲਈਹਾਜ਼ਰ ਰਹਾਗੇ ਅਤੇ 26 ਮਾਰਚ 2023 ਨੂੰ ਬਠਿੰਡਾ ਵਿਖ਼ੇ ਹੱਥ ਪੈਰ ਮਾਪ ਕੈੰਪ ਲਗਾ ਕੇ ਮਾਪ ਲਿਆ ਜਾਵੇਗਾ ਜੀ ਇਸ ਮੌਕੇ ਸੁਰਿੰਦਰ ਕੁਮਾਰ ਬੋਹਾ, ਗਾਂਧੀ ਰਾਮ ਪ੍ਰਧਾਨ ਨਗਰ ਕੋਸਲ ਬਰੇਟਾ, ਦਰਸ਼ਨ ਘਾਰੂ ਬੋਹਾ, ਸੁਮੇਸ਼ ਬਾਲੀ, ਆਸਰਾ ਫਾਊਡੇਸ਼ਨ ਦੇ ਅਜੈਬ ਸਿੰਘ, ਓਮ ਪ੍ਰਕਾਸ਼ ਕੌਂਸਲਰ, ਕੁਲਵਿੰਦਰ ਸਿੰਘ, ਸ਼ੰਕਰ ਕੁਮਾਰ, ਸੁਰੇਸ਼, ਦਵਿੰਦਰ, ਬਖਸ਼ਿਦਰ ਸਿੰਘ, ਰਘਵੀਰ ਸਿੰਘ, ਪ੍ਰੇਮ ਸਿੰਘ ਆਦਿ ਹਾਜ਼ਰ ਸਨ

Post a Comment

0 Comments