ਮੰਦਿਰ ਬਾਬਾ ਗੀਟੀ ਵਾਲਾ ਸ਼੍ਰੀ ਰਾਮਨੌਮੀ ਉਸਤਵ ਕਮੇਟੀ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ

 ਮੰਦਿਰ ਬਾਬਾ ਗੀਟੀ ਵਾਲਾ ਸ਼੍ਰੀ ਰਾਮਨੌਮੀ ਉਸਤਵ ਕਮੇਟੀ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ

ਝੰਡਾ ਲਹਿਰਾਉਣ ਦੀ ਰਸਮ ਨਗਰ ਸੁਧਾਰ ਟਰੱਸਟ ਚੇਅਰਮੈਨ ਰਾਮ ਤੀਰਥ ਮੰਨਾ, ਕਾਲੋਨਾਈਜ਼ਰ ਪਿਆਰਾ ਲਾਲ ਰਾਏਸਰੀਆ,ਨਾਰੀਅਲ ਦੀ ਰਸਮ ਗਰੀਨ ਐਵੀਨਿਊ ਦੇ ਐੱਮਡੀ ਅਸ਼ੋਕ ਗਰਗ ਲੱਖੀ ,ਆਸਥਾ ਕਾਲੋਨੀ ਦੇ ਐੱਮਡੀ ਦੀਪਕ ਸੋਨੀ ਤੇ ਜੋਤੀ ਪ੍ਰਚੰਡ ਸ਼ਸ਼ੀ ਚੋਪੜਾ,ਹੋਰ ਪਤਵੰਤਿਆਂ ਵੱਲੋਂ ਸ਼ੋਭਾ ਯਾਤਰਾ ਸ਼ੁਰੂ ਕੀਤੀ


ਬਰਨਾਲਾ,30,ਮਾਰਚ/ ਕਰਨਪ੍ਰੀਤ ਕਰਨ 

- : ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ 17ਵਾਂ ਸ਼੍ਰੀ ਰਾਮਨੌਮੀ ਉਤਸਵ ਮੰਦਿਰ ਬਾਬਾ ਗੀਟੀ ਵਾਲਾ ਬਰਨਾਲਾ ਵਿਖੇ ਮਨਾਇਆ ਗਿਆ  ਸ਼੍ਰੀ ਰਾਮ ਚੰਦਰ ਜੀ ਦੀ ਵਿਸ਼ੇਸ਼ ਝੰਡਾ ਯਾਤਰਾ ਤੇ ਵਿਸ਼ਾਲ ਸ਼ੋਭਾ ਯਾਤਰਾ ਮੰਦਰ ਗੀਟੀ ਵਾਲਾ ਤੋਂ ਸ਼ੁਰੂ ਹੋ ਕੇ ਕੱਚਾ ਕਾਲਜ ਰੋਡ, ਪੱਕਾ ਕਾਲਜ ਰੋਡ ਤੋਂ ਹੁੰਦਾ ਹੋਇਆ ਸ਼ਹਿਰ ਦੇ ਸਦਰ ਬਾਜ਼ਾਰ ਤੋਂ ਹੁੰਦਾ ਹੋਇਆ ਮੰਦਿਰ ਬਾਬਾ ਗੀਟੀ ਵਾਲਾ ਵਿਖੇ ਖ਼ਤਮ ਹੋ ਗਿਆ। ਸ਼ੋਭਾ ਯਾਤਰਾ ਦੀ ਸ਼ੁਰੂਆਤ ਨਗਰ ਸੁਧਾਰ ਟਰੱਸਟ ਚੇਅਰਮੈਨ ਰਾਮ ਤੀਰਥ ਮੰਨਾ , ਝੰਡਾ ਲਹਿਰਾਉਣ ਦੀ ਰਸਮ ਕਾਲੋਨਾਈਜ਼ਰ ਪਿਆਰਾ ਲਾਲ ਰਾਏਸਰੀਆ, ਨਾਰੀਅਲ ਦੀ ਰਸਮ ਗਰੀਨ ਐਵੀਨਿਊ ਦੇ ਐੱਮਡੀ ਅਸ਼ੋਕ ਗਰਗ ਲੱਖੀ ਬਰਨਾਲਾ, ਆਸਥਾ ਕਾਲੋਨੀ ਦੇ ਐੱਮਡੀ ਦੀਪਕ ਸੋਨੀ,ਹੋਟਲ ਪਾਰਕ ਇਨ ਬਰਨਾਲਾ ਦੇ ਚੇਅਰਮੈਨ ਵਿਸ਼ਨੂੰ ਸਿੰਗਲਾਤੇ ਜੋਤੀ ਪ੍ਰਚੰਡ ਸ਼ਸ਼ੀ ਚੋਪੜਾ,ਹੋਰ ਪਤਵੰਤਿਆਂ ਵੱਲੋਂ ਸ਼ੋਭਾ ਯਾਤਰਾ ਸ਼ੁਰੂ ਕੀਤੀ। ਸ਼ੋਭਾ ਯਾਤਰਾ 'ਚ ਵੈਸ਼ਨੋ ਦੇਵੀ ਲਾਇਬੇ੍ਰਰੀ ਤੇ ਟਿੱਪਰੀ ਕਲੱਬ ਦੇ ਨੌਜਵਾਨਾਂ ਵੱਲੋਂ ਫੌਜੀ ਬੈਂਡ, ਸ਼ਿਵ ਮੋਹਨ ਬੈਂਡ ਦਿੱਲੀ, ਸਪੇਰਾ ਬੈਂਡ ਤੇ ਟਿੱਪਰੀ ਦੀਆਂ ਧੁਨਾਂ 'ਤੇ ਸ਼ਰਧਾਲੂ ਨੱਚੇ। ਸ਼ੋਭਾ ਯਾਤਰਾ 'ਚ ਝਾਕੀ ਗੰਗਾ ਦੀ ਉਤਰਾਈ, ਰਾਧਾ ਕ੍ਰਿਸ਼ਨ ਗਊ ਮਾਤਾ, ਸ਼੍ਰੀ ਗਣੇਸ਼ ਜੀ, ਸ਼੍ਰੀ ਬਜਰੰਗ ਬਲੀ ਪੰਚ ਮੁਖੀ, ਸ਼੍ਰੀ ਰਾਮ ਦਰਬਾਰ ਸਵਰੂਪ, ਰਾਮ ਜਨਮ, ਸ਼੍ਰੀ ਰਾਮ ਧਵਾਜ ਯਾਤਰਾ ਜੈ ਸ਼੍ਰੀ ਰਾਮ ਦੇ ਜੈਕਾਰੇ, ਹਿੰਡੋਲਾ ਖਿੱਚ ਦਾ ਕੇਂਦਰ ਰਹੇ। ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਫੁੱਲਾਂ ਦੀ ਵਰਖਾ ਕਰ ਕੇ ਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਸਟਾਲ ਲਾ ਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ।

     ਇਸ ਮੌਕੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਭਾਰਤ ਮੋਦੀ, ਕੈਸ਼ੀਅਰ ਇੰਜੀਨੀਅਰ ਕੰਵਲ ਜਿੰਦਲ, ਜਨਰਲ ਸਕੱਤਰ ਡਾ. ਰਾਕੇਸ਼ ਮਹਿਰਾ, ਪ੍ਰੋਜੈਕਟ ਚੇਅਰਮੈਨ ਬੀਰਬਲ ਗੋਇਲ ਠੇਕੇਦਾਰ, ਜਰਨਲਿਸਟ ਹੇਮੰਤ ਰਾਜੂ, ਰਜਤ ਬਾਂਸਲ ਲੱਕੀ, ਜੀਵਨ ਬਾਂਸਲ ਦੱਦੀ, ਅਨਿਲ ਬਾਂਸਲ ਨਾਹਣਾ, ਜੇਈ ਅਸ਼ੋਕ ਜਿੰਦਲ, ਵਿਪਨ ਧਰਨੀ  ਆਸਟ੍ਰੇਲੀਆ , ਵਿਨੋਦ ਕਾਂਸਲ, ਰਜਿੰਦਰ ਗਾਰਗੀ, ਗੋਪਾਲ ਕ੍ਰਿਸ਼ਨ ਗੈਲੀ, ਨਰਿੰਦਰ ਚੋਪੜਾ, ਜੀਵਨ ਕੁਮਾਰ ਹਾਕਰ ,ਰਾਕੇਸ਼ ਕੁਮਾਰ ਗੋਇਲ, ਵਿਜੇ ਮੋਦੀ, ਰਾਜੇਸ਼ ਭੂਟਾਨੀ, ਰਾਕੇਸ਼ ਜਿੰਦਲ, ਦਵਿੰਦਰ ਜਿੰਦਲ, ਸੱਤਾਪਾਲ ਸੱਤਾ, ਧਰਮਪਾਲ ਸ਼ੰਟੀ, ਵਿਜੇ ਬਾਂਸਲ ਹੈਪੀ, ਸੰਦੀਪ ਗਰਗ, ਪਵਨ ਦਾਦੂ, ਮੁੱਖ ਪੰਡਤ ਸੁਰੇਸ਼ ਕੁਮਾਰ ਦੀਕਸ਼ਿਤ, ਨਾਭ ਚੰਦ ਜਿੰਦਲ, ਰਜਿੰਦਰ ਸਿੰਗਲਾ, ਰਾਕੇਸ਼ ਗੋਇਲ ਟੋਨੀ, ਅਨਿਲ ਡੁਡੇਜਾ, ਰੁਪਿੰਦਰ ਡੁਡੇਜਾ, ਡਾ. ਨਰਵਾਲੀਆ ਕਾਕੂ,ਵਿਸ਼ਿਸ਼ਟ ਨਰਵਾਲੀਆ ਕਾਲਾ,ਜਰਨਲਿਸਟ  ਸੋਨੂੰ ਉੱਪਲ, ਹੇਮ ਰਾਜ, ਰੋਹਿਤ ਸੋਨੂੰ, ਚੰਦਨ ਬਾਂਸਲ ਚੰਦ, ਕ੍ਰਿਸ਼ਨ ਕਾਲਾ, ਨਿਤਿਸ਼ ਜਿੰਦਲ, ਰਾਕੇਸ਼ ਕਾਕਾ, ਭੁਪਿੰਦਰ ਬਾਂਸਲ ਬਿੱਟੂ, ਜਗਦੀਪ ਲੱਕੀ, ਮੋਨਾ ਗੌੜ ਆਦਿ ਹਾਜ਼ਰ ਸਨ।

Post a Comment

0 Comments