ਪਿੰਡ ਜਟਾਣਾ ਕਲਾਂ ਦੀ ਨੇਤਰਹੀਣ ਧੀ ਨੇ ਜੂਡੋ ਕਰਾਟੇ ਗੇਮ ਤੋਂ ਜਿੱਤਿਆ ਸੋਨੇ ਦਾ ਤਮਗ਼ਾ,

 ਪਿੰਡ ਜਟਾਣਾ ਕਲਾਂ ਦੀ  ਨੇਤਰਹੀਣ ਧੀ ਨੇ ਜੂਡੋ ਕਰਾਟੇ ਗੇਮ ਤੋਂ ਜਿੱਤਿਆ ਸੋਨੇ ਦਾ ਤਮਗ਼ਾ,

ਪਿੰਡ ਵਾਸੀਆਂ ਲਡ਼ਕੀ ਦਾ ਕੀਤਾ ਨਿੱਘਾ ਸਵਾਗਤ ,  ਸਰਕਾਰ ਤੋਂ ਕੀਤੀ ਸਰਕਾਰੀ ਨੌਕਰੀ ਦੀ ਮੰਗ,          

ਮੱਲਾ ਮਾਰਨ ਵਾਲੇ ਵਿਅਕਤੀਆਂ ਦਾ ਮਾਨ ਸਰਕਾਰ ਜਰੂਰ ਸਨਮਾਨ ਕਰੇਗੀ:ਬਣਾਂਵਾਲੀ


ਸਰਦੂਲਗੜ੍ਹ 21 ਮਾਰਚ ਗੁਰਜੀਤ ਸ਼ੀਂਹ 

ਪਿੰਡ ਜਟਾਣਾ ਕਲਾਂ ਦੀ ਧੀ ਨੇ ਨੇਤਰਹੀਣ ਹੋਣ ਕਾਰਨ ਪੰਜਵੀਂ ਜਮਾਤ ਤੱਕ ਦੀ ਪਿੰਡ ਦੇ ਸਕੂਲ ਵਿੱਚ ਪੜ੍ਹਾਈ ਕੀਤੀ। ਉਸ ਤੋਂ ਬਾਅਦ ਉਹ ਪਟਿਆਲਾ ਦੇ ਡੀਫ ਅਤੇ ਡੰਬ ਸਕੂਲ ਵਿੱਚ ਸਿੱਖਿਆ ਹਾਸਲ ਕਰ ਚਲੀ ਗਈ। ਮਾਨਸਾ ਦੇ ਪਿੰਡ ਜਟਾਣਾ ਕਲਾਂ ਦੀ ਵੀਰਪਾਲ ਕੌਰ ਨੇ ਲਖਨਊ ਹੋਈ ਜੂਡੋ ਕਰਾਟੇ ਖੇਡ ਦੀ ਕੌਮੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਹਾਸਲ ਕੀਤਾ ਹੈ। ਖਿਡਾਰਨ ਵੀਰਪਾਲ ਕੌਰ ਦਾ ਪਿੰਡ ਪਰਤਣ ਤੇ ਪਿੰਡ ਵਾਸੀਆਂ ਅਤੇ ਸਕੂਲ ਸਟਾਫ ਨੇ ਨਿੱਘਾ ਸਵਾਗਤ ਕੀਤਾ। ਵੀਰਪਾਲ ਕੌਰ ਨੇ ਕਿਹਾ ਕਿ ਜੇ ਅਸੀਂ ਕਿਸੇ ਅੰਗ ਤੋਂ ਹੀਣ ਹਾਂ ਤਾਂ ਸਾਨੂੰ ਖੁਦ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਅਸੀਂ ਕੁਝ ਵੀ ਕਰ ਸਕਦੇ ਹਾਂ। ਦੱਸ ਦੇਈਏ ਕਿ ਵੀਰਪਾਲ ਕੌਰ ਦਾ ਭਰਾ ਵੀ ਨੇਤਰਹੀਣ ਹੈ। ਨੇਤਰਹੀਣ ਹੋਣ ਦੇ ਬਾਵਜੂਦ ਜੂਡੋ ਖੇਡ ਵਿੱਚ ਸੋਨ ਤਮਗਾ ਜਿੱਤਣ ਵਾਲੀ ਖਿਡਾਰਨ ਵੀਰਪਾਲ ਕੌਰ ਨੇ ਕਿਹਾ ਕਿ ਮੈਂ ਲਖਨਊ ਵਿੱਚ ਹੋਈਆਂ ਖੇਡਾਂ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ। ਮੈਡਲ ਜਿੱਤਣ ਤੋਂ ਬਾਅਦ ਪਿੰਡ ਦੇ ਪੁਰਾਣੇ ਸਕੂਲ ਵਿੱਚ ਆ ਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਹਿਲਾਂ ਲੱਗਦਾ ਸੀ ਕਿ ਮੈਂ ਨਹੀਂ ਕਰ ਪਾਵਾਂਗੀ ਪਰ ਬਾਅਦ ਵਿੱਚ ਲੱਗਿਆ ਕਿ ਮੈਂ ਇਹ ਕਰਨਾ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਚ ਅਤੇ ਅਧਿਆਪਕਾਂ ਨੇ ਵੀ ਬਹੁਤ ਸਹਿਯੋਗ ਕੀਤਾ ਹੈ। ਵੀਰਪਾਲ ਨੇ ਕਿਹਾ ਜੇ ਅਸੀਂ ਸਰੀਰਕ ਤੌਰ 'ਤੇ ਕਿਸੇ ਅੰਗ ਤੋਂ ਹੀਣ ਹਾਂ ਤਾਂ ਸਾਨੂੰ ਖੁਦ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਅਸੀਂ ਕੁਝ ਵੀ ਕਰ ਸਕਦੇ ਹਾਂ।ਖਿਡਾਰਨ ਵੀਰਪਾਲ ਕੌਰ ਦੇ ਪਿਤਾ ਜਗਤਾਰ ਸਿੰਘ ਜੋ ਕਿ ਇਕ ਹਲਵਾਈ ਹਨ  ਨੇ ਦੱਸਿਆ ਕਿ ਉਹਨਾਂ ਦੇ ਦੋ ਬੱਚੇ ਹਨ ਅਤੇ ਦੋਵੇਂ ਹੀ ਨੇਤਰਹੀਣ ਹਨ। ਉਹਨਾਂ ਦੱਸਿਆ ਕਿ ਪੰਜਵੀਂ ਜਮਾਤ ਤੱਕ ਦੋਵੇਂ ਬੱਚੇ ਪਿੰਡ ਦੇ ਸਰਕਾਰੀ  ਸਕੂਲ ਵਿੱਚ ਹੀ ਪੜ੍ਹੇ ਅਤੇ ਉਸ ਤੋਂ ਬਾਅਦ ਪੜ੍ਹਾਈ ਲਈ ਪਟਿਆਲਾ ਚਲੇ ਗਏ। ਜਿੱਥੇ ਅਧਿਆਪਕਾਂ ਨੇ ਇਹਨਾਂ ਨੂੰ ਖੇਡਾਂ ਨਾਲ ਜੋੜ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਵੀਰਪਾਲ ਕੌਰ ਜੂਡੋ ਕਰਾਟੇ ਖੇਡ ਦੀ ਕੌਮੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਕੇ ਆਈ ਹੈ , ਵੀਰਪਾਲ ਕੌਰ ਦੇ ਪੁਰਾਣੇ ਸਕੂਲ ਦੀ ਅਧਿਆਪਿਕਾ ਜਗਪ੍ਰੀਤ ਕੌਰ ਨੇ ਕਿਹਾ ਕਿ ਅੱਜ ਬੜੇ ਭਾਗਾਂ ਵਾਲਾ ਦਿਨ ਹੈ ਕਿ ਪਿੰਡ ਦੀ ਧੀ ਵੀਰਪਾਲ ਕੌਰ ਨੇ ਜੂਡੋ ਕਰਾਟੇ ਵਿੱਚ ਨੈਸ਼ਨਲ ਪੱਧਰ ਤੇ ਸੋਨ ਤਮਗਾ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਦੋਵੇਂ ਭੈਣ ਭਰਾ ਨੇਤਰਹੀਣ ਹਨ। ਅੱਜ ਵੀਰਪਾਲ ਕੌਰ ਨੇ ਇੱਕ ਅਜਿਹੀ ਪ੍ਰਾਪਤੀ ਕੀਤੀ ਹੈ। ਜੋ ਕਿ ਇੱਕ ਸੁਜਾਖਾ ਵੀ ਨਹੀਂ ਕਰ ਸਕਦਾ ਅਤੇ ਉਸਨੇ ਆਪਣੀ ਇਸ ਪ੍ਰਾਪਤੀ ਨਾਲ ਪੂਰੇ ਪਿੰਡ, ਜਿਲ੍ਹੇ ਤੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵੀਰਪਾਲ ਕੌਰ ਦੀ ਇਸ ਪ੍ਰਾਪਤੀ 'ਤੇ ਸਾਨੂੰ ਅੱਜ ਮਾਣ ਮਹਿਸੂਸ ਹੋ ਰਿਹਾ ਹੈ।ਪਿੰਡ ਦੀ ਪੰਚਾਇਤ ਅਤੇ ਪਰਿਵਾਰ ਨੇ ਰਾਜ ਸਰਕਾਰ ਤੋਂ ਸਰਕਾਰੀ ਨੌਕਰੀ   ਅਤੇ ਮਾਲੀ ਸਹਾਇਤਾ ਦੀ ਵੀ ਮੰਗ ਕੀਤੀ ਹੈlਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਲੜਕੀ ਦੇ ਪਰਿਵਾਰ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਮਾਜ ਚ ਜਿਥੇ ਲੜਕੀਆਂ ਲੜਕਿਆਂ ਦੇ ਬਰਾਬਰ ਹਨ ਉਥੇ ਅਸੀਂ ਅਤੇ ਸਾਡੇ ਇਲਾਕੇ ਦੇ ਨੌਜਵਾਨ ਵਿਦਿਆਰਥੀ ਬਹੁਤ ਮਿਹਨਤਕਸ਼ ਹਨ।ਭਗਵੰਤ ਮਾਨ ਸਰਕਾਰ ਮਿਹਨਤੀ ਅਤੇ ਯੋਗ ਵਿਦਿਆਰਥੀਆਂ ਦਾ ਬਣਦਾ ਮਾਣ ਸਨਮਾਨ ਜਰੂਰ ਦੇਵੇਗੀ।


Post a Comment

0 Comments