ਇਸਤਰੀ ਭਲਾਈ (ਰਜਿ:) ਦੀ ਮੀਟਿੰਗ ਵੀਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ।
ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ
ਇਸਤਰੀ ਭਲਾਈ (ਰਜਿ:) ਦੀ ਮੀਟਿੰਗ ਵੀਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ। ਭਾਰੀ ਗਿਣਤੀ ਵਿੱਚ ਇਸਤਰੀਆਂ ਨੇ ਭਾਗ ਲਿਆ ਜਿਲ੍ਹੇ ਦੀ ਪ੍ਰਧਾਨ ਸ਼ਰਨਜੀਤ ਕੌਰ ਨੇ ਆਪਣਾ ਹਿਸਾਬ ਤੇ ਕੰਮ ਦੀ ਰੀਪੋਰਟ ਪੇਸ ਕੀਤੀ ਸਾਰਿਆ ਨੇ ਹੱਥ ਉਪਰ ਕਰਕੇ ਸਹਿਮਤੀ ਪ੍ਰਗਟ ਕੀਤੀ ਗਈ। ਪਿੱਛੇ ਜੋ ਕਮੀਆਂ ਰਹਿ ਗਈਆਂ ਸਨ ਉਸ ਤੇ ਵਿਚਾਰ ਵਿਟਾਦਰਾਂ ਕੀਤਾ ਗਿਆ।
ਜਿਲ੍ਹੇ ਦੀ ਪ੍ਧਾਨ ਨੇ ਆਪਣਾ ਅਤੇ ਆਪਣੀ ਟੀਮ ਦਾ ਇਸਤਰੀ ਭਲਾਈ ਸਭਾ ਦੇ ਕਨਵੀਨਰ (ਫਾਉਂਡਰ)ਰਾਜ ਕੁਮਾਰ ਗਰਗ ਨੂੰ ਅਸਤੀਫਾ ਪੇਸ਼ ਕਰ ਦਿੱਤਾ। ਅਸਤੀਫਾ ਮਨਜੂਰ ਕਰਦਿਆਂ ਹੀ ਦੂਸਰੀ ਵਾਰ ਚੋਣ ਕਰਾਉਣ ਦਾ ਐਲਾਣ ਕਰ ਦਿੱਤਾ। ਰਾਜ ਕੁਮਾਰ ਗਰਗ ਨੇ ਜਿਲ੍ਹਾ ਪ੍ਰਦਾਨ ਦੇ ਕੰਮ ਨੂੰ ਦੇਖਦੇ ਹੋਏ ਦੂਸਰੀ ਵਾਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ਼ੁਰਨਜੀਤ ਨੂੰ ਜਿਲ੍ਹੇ ਦਾ ਪ੍ਰਧਾਨ ਬਣਾ ਦਿੱਤਾ। ਮੰਜੂ ਰਾਣੀ ਜਿੰਦਲ ਨੂੰ ਇਸਤਰੀ ਭਲਾਈ ਸਭਾ ਦੀ ਸ਼ਹਿਰੀ ਪ੍ਧਾਨ ਦਾ ਅਹੁਦਾ ਦੇ ਦਿੱਤਾ। ਸਾਰਿਆ ਨੇ ਸਹਿਮਤੀ ਪਗਟ ਕਰਦੇ ਹੋਏ ਮੰਜੂ ਰਾਣੀ ਜਿੰਦਲ ਨੂੰ ਸ਼ਹਿਰੀ ਪ੍ਧਾਨ ਬਨਣ ਤੇ ਵਧਾਈ ਦਿੱਤੀ। ਮੰਜੂ ਰਾਣੀ ਜਿੰਦਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਸਹਿਰ ਦੀ ਜੁੰਮੇਵਾਰੀ ਰਾਜ ਕੁਮਾਰ ਗਰਗ ਅਤੇ ਸਾਰਿਆਂ ਨੇ ਮੈਨੂੰ ਦਿੱਤੀ ਹੈ ਉਸ ਤੇ ਮੈਂ ਖਰਾਂ ਉਤਰਨ ਦੀ ਪੂਰੀ ਪੂਰੀ ਕੋਸ਼ਿਸ ਕਰਾਂਗੀ। ਵੀਨਾ ਅਗਰਵਾਲ ਸਰਪ੍ਰਸਤ, ਸੁਖਵਿੰਦਰ ਕੌਰ ਕੈਸ਼ੀਅਰ, ਇੰਦਰਜੀਤ ਕੋਰ ਸੀਨੀਅਰ ਮੀਤ ਪ੍ਧਾਨ, ਪ੍ਰਮਜੀਤ ਕੌਰ ਜਨਰਲਸ ਕੱਤਰ, ਪ੍ਰਮਿੰਦਰ ਕੌਰ ਨੂੰ ਪ੍ਰੈਸ ਸਕੱਤਰ ਦੀ ਜੁਮੇਵਾਰੀ ਸੌਂਪੀ ਗਈ। ਸਾਰਿਆਂ ਨੇ ਆਪਣੇ ਆਪਣੇ ਅਹੁਦੇ ਸੰਭਾਲੇ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
0 Comments