ਵਿਰਾਸਤ ਏ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਅੱਜ ਜਿਲ੍ਹਾ ਮਾਨਸਾ ਦੇ ਪਿੰਡ ਸੰਘਾ ਪੁੱਜੇ
ਸਰਦੂਲਗੜ੍ਹ 16 ਮਾਰਚ ਗੁਰਜੀਤ ਸੀ਼ਹ
ਮਾਨਸਾ ਨਸ਼ ਜਿਲੇ ਦੇ ਪਿੰਡ ਸੰਘਾ ਦੇ ਗੁਰੂਦੁਆਰਾ ਸਾਹਿਬ ਵਿਖੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਕਾਰਸੇਵਾ ਸਿਰਸੇ ਵਾਲਿਆ ਦੀ ਸਲਾਨਾ ਬਰਸੀ ਮਨਾਈ ਗਈ।ਇਸ ਮੌਕੇ ਵਾਰਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਜੀ ਪਿੰਡ ਸੰਘਾ ਦੇ ਗੁਰੂਦੁਆਰਾ ਸਾਹਿਬ ਵਿਖੇ ਵਿਸ਼ੇਸ ਤੌਰ ਤੇ ਪੁੱਜੇ। ਜਿਨ੍ਹਾਂ ਵੱਡੀ ਗਿਣਤੀ ਚ ਪੁੱਜੀਆਂ ਸੰਗਤਾਂ ਨੂੰ ਜਿੱਥੇ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ ਉੱਥੇ ਨੌਜਵਾਨਾਂ ਨੂੰ ਹਰ ਕਿਸਮ ਦੇ ਨਸ਼ਿਆਂ ਤੋਂ ਦੂਰ ਰਹਿਣ ਦਾ ਵੀ ਸੰਦੇਸ਼ ਦਿੱਤਾ। ਉਹਨਾਂ ਆਪਣੇ ਲੰਬੇ ਭਾਸ਼ਣ ਚ ਸਿੱਖ ਗੁਰੂ ਸਾਹਿਬਾਨਾਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਖੁੱਲ ਕੇ ਸੰਗਤਾਂ ਨੂੰ ਚਾਨਣਾ ਪਾਇਆ। ਜੇਲ੍ਹਾਂ ਚ ਗੈਂਗਸਟਰਾਂ ਵਲੋਂ ਲਾਈਵ ਹੋਣ ਤੇ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਤੇ ਅਸੀਂ ਛੇਤੀ ਹਾਜਰੀ ਭਰਾਂਗੇ ਪਹਿਲਾਂ ਵੀ ਸਾਡੇ ਸਿੰਘ ਉਥੇ ਹਾਜਰੀ ਲਗਾਤਾਰ ਭਰ ਰਹੇ ਹਨ।ਉਹਨਾਂ ਕਿਹਾ ਕਿ ਸਰਕਾਰਾਂ ਸਿੱਖ ਕੌਮ ਦਾ ਹਮੇਸ਼ਾ ਹੀ ਵਿਰੋਧ ਕਰਦੀਆਂ ਆਈਆਂ ਹਨ।ਹੋ ਸਕਦਾ ਹੈ ਜੇਲ੍ਹਾਂ ਚ ਬੰਦ ਲੋਕਾਂ ਨੂੰ ਇਹ ਮੰਤਰੀ ਵੀ ਬਣਾ ਦੇਣ। ਸਿੱਧੂ ਮੂਸੇ ਵਾਲਾ ਦੇ ਕਤਲ ਦੀ ਗੱਲ ਕਰਦਿਆਂ ਕਿਹਾ ਕਿ ਇਕ ਦੂਜੇ ਦੇ ਵੈਰੀ ਨਹੀਂ ਬਣਨਾ ਜਿਸ ਤਰਾਂ ਉਸ ਨੌਜਵਾਨ ਦਾ ਕਤਲ ਹੋਇਆ ਹੈ। ਉਹਨਾਂ ਅਸਲੇ ਦੇ ਲਾਇਸੰਸਾਂ ਨੂੰ ਰੱਦ ਕਰਨ ਤੇ ਗੱਲ ਕਰਦਿਆਂ ਕਿਹਾ ਕਿ ਸਿੱਖ ਕੌਮ ਕੋਲ ਅਸਲਾ ਬਹੁਤ ਹੈ ਅਸਲੇ ਦੀ ਕੋਈ ਚਿੰਤਾ ਨਾ ਕਰੋ।ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਉਹਨਾਂ ਦਾ ਸਿਰੋਪਾਓ ਪਾ ਕੇ ਸਨਮਾਨ ਵੀ ਕੀਤਾਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਡਗ੍ਰੰਥੀ ਗੁਰਪ੍ਰੀਤ ਸਿੰਘ ਗੁਰਦੇਵ ਸਿੰਘ ਥਿੰਦ ਗੁਰਮੀਤ ਸਿੰਘ ਕੇਹਰ ਸਿੰਘ ਬੇਅੰਤ ਸਿੰਘ ਸੈਕਟਰੀ ਗੁਰਜਿੰਦਰ ਸਿੰਘ ਬੱਬੀ ਭੁੱਲਰ ਇਸ ਮੌਕੇ ਕਥਾਵਾਚਕ ਭਾਈ ਜਗਬੀਰ ਸਿੰਘ ਕਵੀਸ਼ਰ ਭਾਈ ਪ੍ਰੇਮ ਸਿੰਘ ਸੰਘਾ ਕਾਰਜ ਸਿੰਘ ਸੰਧੂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ
0 Comments