ਕਾਂਗਰਸ ਪਾਰਟੀ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਦੀ ਅਜ਼ਾਦੀ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ

 ਕਾਂਗਰਸ ਪਾਰਟੀ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਦੀ ਅਜ਼ਾਦੀ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ

ਕੇਂਦਰ ਦੀ ਮੋਦੀ ਸਰਕਾਰ ਦੇਸ਼ ਅੰਦਰ ਲੋਕਤੰਤਰ ਲਈ ਬਣੀ ਵੱਡਾ ਖ਼ਤਰਾ -ਕੰਬੋਜ


ਬਰਨਾਲਾ1 ਅਪ੍ਰੈਲ /ਕਰਨਪ੍ਰੀਤ ਕਰਨ /-

ਪੰਜਾਬ ਦੀ ਕਾਂਗਰਸ ਸਰਕਾਰ ਦੇ  ਸਾਬਕਾ ਵਿਧਾਇਕ ਅਤੇ ਹਲਕਾ ਸੁਪਰਵਾਈਜ਼ਰ ਹਰਦਿਆਲ ਸਿੰਘ ਕੰਬੋਜ ਨੇ ਬਰਨਾਲਾ ਵਿਖੇ ਕਾਂਗਰਸੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ  ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਭਰ ਅੰਦਰ ਲੋਕਤੰਤਰ ਦਾ ਨਾਸ਼ ਕਰਕੇ ਰੱਖ ਦਿੱਤਾ ਹੈ ਅਤੇ ਮੋਦੀ ਦੀਆਂ ਖਿਲਾਫ਼ ਉੱਠਣ ਵਾਲੀ ਹਰ ਉਂਗਲ ਨੂੰ ਉਹ ਮਰੋੜ ਦੇਣਾ ਚਾਹੁੰਦੇ ਹਨ। ਇਹ ।ਉਹਨਾ ਕਿਹਾ ਕਿ ਪ੍ਰਧਾਨ ਮੰਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਸੰਵਿਧਾਨਿਕ ਸੰਸਥਾਵਾਂ ਦਾ ਗਲਤ ਇਸਤੇਮਾਲ ਕਰ ਰਹੀ ਹੈ। ਦੇਸ਼ ਅੰਦਰ ਸਾਰੀਆਂ ਹੀ ਸੰਵਿਧਾਨਿਕ ਕਦਰਾਂ ਕੀਮਤਾਂ ਨੂੰ ਛਿੱਕੇ ਕੇ ਟੰਗਿਆ ਜਾ ਰਿਹਾ ਹੈ। ਜੋ ਕੋਈ ਵਿਅਕਤੀ ਭਾਜਪਾ ਨੂੰ ਸਵਾਲ ਕਰਦਾ ਹੈ ਭਾਜਪਾ ਉਸਨੂੰ ਸੋਚੀ ਸਮਝੀ ਸਾਜਿਸ਼ ਤਹਿਤ ਵੱਖ-ਵੱਖ ਏਜੰਸੀਆਂ ਅਤੇ ਸੰਵਿਧਾਨਿਕ ਸੰਸਥਾਵਾਂ ਦਾ ਗਲਤ ਇਸਤੇਮਾਲ ਕਰਕੇ ਡਰਾ ਧਮਕਾ ਕੇ ਚੁੱਪ ਕਰਾ ਦਿੰਦੀ ਹੈ। 

                                               ਸ੍ਰੀ ਰਾਹੁਲ ਗਾਂਧੀ ਨੇ ਪਾਰਲੀਮੈਂਟ ਵਿਚ 7 ਫਰਵਰੀ 2023 ਨੂੰ ਗੌਤਮ ਅੰਡਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੰਧਾਂ ਤੇ ਸਵਾਲ ਉਠਾਉਦੇਂ ਹੋਏ ਭਾਸ਼ਣ ਦਿੱਤਾ ਅਤੇ ਇੱਕ ਵੱਡਾ ਸਵਾਲ ਮੋਦੀ ਸਰਕਾਰ ਨੂੰ ਕੀਤਾ ਕਿ ਗੌਤਮ ਅਡਾਨੀ ਕੋਲ ਆਇਆ ਵਿਦੇਸ਼ੀ 20 ਹਜਾਰ ਕਰੋੜ ਰੁਪਇਆ ਕਿਸਦਾ ਹੈ। ਕੀ ਇਹ ਪੈਸਾ ਕਿਧਰੇ ਸਿਆਸੀ ਤਾਂ ਨਹੀਂ ਹੈ। ਰਾਹੁਲ ਗਾਂਧੀ ਦੇ ਉਸ ਸੰਬੋਧਨ ਤੋਂ 9 ਦਿਨਾਂ ਦੇ ਅੰਦਰ- ਅੰਦਰ ਹੀ ਇੱਕ ਝੂਠੀ ਸ਼ਿਕਾਇਤ ਜੋ ਕਿ ਬੀ.ਜੇ.ਪੀ. ਦੇ ਇੱਕ ਐਮ.ਐਲ.ਏ. ਪੁਰਨੇਸ ਭੂਤਵਾਲਾ ਨੇ ਸੂਰਤ ਗੁਜਰਾਤ ਦੀ ਇੱਕ ਅਦਾਲਤ ਵਿਚ 2019 ਵਿੱਚ ਦਾਇਰ ਕੀਤੀ ਹੋਈ ਸੀ, ਉਹਦੇ ਉਤੇ ਖੁਦ ਹੀ 2022 ਵਿੱਚ ਗੁਜਰਾਤ ਹਾਈ ਕੋਰਟ ਤੋਂ ਸਟੇਅ ਦੀ ਮੰਗ ਕਰਕੇ ਸਟੇਅ ਲਿਆ ਹੋਇਆ ਸੀ। ਉਹ ਸਟੇਅ ਇਕ ਸਾਲ ਬਾਅਦ ਰਾਹੁਲ ਗਾਂਧੀ ਦੇ ਸੰਸਦ ਵਿੱਚ ਭਾਸ਼ਣ ਦੇ 9 ਦਿਨ ਦੇ ਵਿੱਚ ਵਿੱਚ ਹੀ ਗੁਜਰਾਤ ਹਾਈ ਕੋਰਟ ਵਿੱਚ ਵਾਪਸ ਲੈ ਲਿਆ। 27 ਫਰਵਰੀ 2023 ਨੂੰ ਉਸ ਝੂਠੀ ਕੰਪਲੇਟ ਤੇ ਸੂਰਤ ਦੀ ਅਦਾਲਤ ਵਿਚ ਸੁਣਵਾਈ ਸੁਰੂ ਹੋ ਗਈ ਅਤੇ 23 ਮਾਰਚ 2023 ਨੂੰ ਜਾਣੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅਦਾਲਤ ਨੇ ਸ੍ਰੀ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾ ਦਿੱਤਾ। ਅਜਾਦ ਭਾਰਤ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਕਿਸੇ ਨੂੰ ਮਾਣਹਾਨੀ ਦੇ ਕੇਸ ਵਿੱਚ 2 ਸਾਲ ਦੀ ਸਜਾ ਸੁਣਾਈ ਗਈ ਹੋਵੇ। ਉਸਤੋਂ ਬਾਅਦ 24 ਮਾਰਚ 2023 ਨੂੰ 24 ਘੰਟਿਆਂ ਦੇ ਅੰਦਰ-ਅੰਦਰ ਲੋਕ ਸਭਾ ਸਕੱਤਰੇਤ ਨੇ ਰਾਸ਼ਟਰਪਤੀ ਦੀ ਪ੍ਰਮੀਸਨ ਲਏ ਬਿਨਾਂ ਆਪਣੇ ਤੌਰ ਤੇ ਹੀ ਸ੍ਰੀ ਰਾਹੁਲ ਗਾਂਧੀ ਨੂੰ ਬਤੌਰ ਲੋਕ ਸਭਾ ਸੰਸਦ ਅਯੋਗ ਕਰਾਰ ਦੇ ਕੇ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ, ਜਦਕਿ ਭਾਜਪਾ ਦੇ 55 ਪ੍ਰਤੀਸ਼ਤ ਸੰਸਦ ਮੈਂਬਰਾਂ ਤੇ ਸੰਗੀਨ ਜੁਰਮਾਂ ਦੇ ਦੋਸੀ ਹਨ। ਪਰ ਉਹਨਾ ਤੇ ਨਾ ਕਦੇ ਕੋਈ ਕਾਰਵਾਈ ਹੋਵੇ ਅਤੇ ਨਾ ਹੀ ਉਹਨਾਂ ਦੀ ਮੈਂਬਰਸ਼ਿਪ ਕਦੇ ਰੱਦ ਕੀਤੀ ਗਈ ਹੈ। ਇਹ ਸਭ ਇਹੀ ਦਰਸਾਉਂਦਾ ਹੈ ਕਿ ਕਿਵੇਂ ਪ੍ਰਧਾਨ ਮੋਦੀ ਨਰਿੰਦਰ ਮੋਦੀ ਦੀ ਸਰਕਾਰ ਸ੍ਰੀ ਰਾਹੁਲ ਗਾਂਧੀ ਤੋਂ ਅਤੇ ਉਹਨਾਂ ਦੇ ਸਵਾਲਾਂ ਤੋਂ ਬੁਰੀ ਤਰ੍ਹਾਂ ਘਬਰਾ ਗਈ ਹੈ। ਸ੍ਰੀ ਕੰਬੋਜ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਦੀ ਅਵਾਜ਼ ਨੂੰ ਬੰਦ ਕਰਨ ਲਈ ਉਹਨਾਂ ਦੀ ਪਹਿਲਾਂ ਸੁਰੱਖਿਆ ਵਾਪਸ ਲਈ ਫਿਰ ਉਹਨਾਂ ਨੂੰ ਏਜੰਸੀਆ ਰਾਹੀਂ 55 ਘੰਟੇ ਦੀ ਪੁੱਛ-ਗਿੱਛ ਕਰਵਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਉਹਨਾਂ ਦੀ ਅਵਾਜ ਨੂੰ ਬੰਦ ਕਰਨ ਲਈ ਉਹਨਾ ਦੀ ਬਤੌਰ ਸੰਸਦ ਮੈਂਬਰ ਮੈਂਬਰਸ਼ਿਪ ਰੱਦ ਕਰ ਦਿੱਤੀ ਅਤੇ ਉਹਨਾਂ ਨੂੰ ਘਰ ਤੋਂ ਵੀ ਬੇਘਰ ਕਰਨ ਲਈ ਚਿੱਠੀ ਜਾਰੀ ਕਰ ਦਿੱਤੀ। ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਪ੍ਰਧਾਨ ਮੰਤਰੀ ਮੋਦੀ ਦੀਆਂ ਅਤੇ ਬੀ.ਜੇ.ਪੀ ਦੀਆਂ ਇਹਨਾਂ ਕੋਝੀਆਂ ਚਾਲਾਂ ਤੇ ਘਬਰਾਉਣ ਵਾਲੀ ਨਹੀਂ। ਬੀ.ਜੇ.ਪੀ. ਨੇ ਇਹ ਸਾਰਾ ਡਰਾਮਾ ਪ੍ਰਧਾਨ ਮੰਤਰੀ ਮੋਦੀ ਨੂੰ ਬਚਾਉਣ ਲਈ ਰਚਿਆ ਹੈ। ਕਾਂਗਰਸ ਪਾਰਟੀ ਅਤੇ ਦੇਸ਼ ਦੇ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਇਸ ਦੇਸ਼ ਦੀ ਅਜ਼ਾਦੀ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਅਤੇ ਇਸ ਦੇਸ਼ ਨੂੰ ਅਜਾਦ ਕਰਵਾਇਆ। ਹੁਣ ਵੀ ਕਾਂਗਰਸ ਪਾਰਟੀ ਇਸਦੇ ਵਰਕਰ, ਆਮ ਲੋਕਾਂ ਨੂੰ ਨਾਲ ਲੈ ਕੇ ਅਤੇ ਲਾਮਬੰਦ ਕਰਕੇ ਮੋਦੀ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਇੱਕ ਵੱਡਾ ਸੰਘਰਸ਼ ਵਿੱਢਣ ਲਈ ਤਿਆਰ ਬਰ ਤਿਆਰ ਹਨ ਅਤੇ ਪੂਰੀ ਨਿਡਰਤਾ ਨਾਲ ਇਸ ਸਰਕਾਰੀ ਤਾਨਾਸ਼ਾਹੀ ਦਾ ਮੁਕਾਬਲਾ ਕਰਨ ਲਈ ਤਿਆਰ ਹਨ।ਉਹਨਾ ਦੱਸਿਆ ਕਿ ਹਾਈਕਮਾਂਡ ਵਲੋਂ ਦਿੱਤੇ ਪ੍ਰੋਗਰਾਮ ਤਹਿਤ ਦੇਸ ਭਰ ਅੰਦਰ ਜ਼ਿਲਾ ਹੈੱਡਕੁਆਰਟਰਾਂ ਤੇ ਇੱਕ ਦਿਨ ਲਈ 'ਸੱਤਿਆਗ੍ਰਹਿ' ਕੀਤਾ ਗਿਆ ਅਤੇ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੇ ਹਰ ਸ਼ਹਿਰ ਅੰਦਰ ਭਾਜਪਾ ਦੇ ਇਸ ਨਾਦਰਸ਼ਾਹੀ ਹੁਕਮਾਂ ਖਿਲਾਫ਼ ਮਾਰਚ ਕੀਤੇ ਜਾਣਗੇ। ਉਹਨਾ ਕਿਹਾ ਕਿ ਜੇਕਰ ਪਿਛਲੇ 2014 ਅਤੇ 2019 ਦੀ ਤਰਾਂ 2024 ਚ ਗਲਤੀ ਕੀਤੀ ਤਾਂ ਮੁੜ ਕਦੇ ਵੀ ਦੇਸ਼ ਅੰਦਰ ਚੋਣਾ ਨਹੀਂ ਹੋਣਗੀਆਂ ਅਤੇ ਦੇਸ਼ ਅੰਦਰ ਘੱਟ ਗਿਣਤੀਆਂ ਦੀ ਹੋਂਦ ਨੂੰ ਵੱਡਾ ਖਤਰਾ ਖੜ੍ਹਾ ਹੋ ਜਾਵੇਗਾ। ਇਸ ਮੌਕੇ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਰਾਮਣਵਾਸੀਆ,ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ,ਬੀਬੀ ਸੁਰਿੰਦਰ ਕੌਰ ਵਾਲੀਆ,ਸ਼ਹਿਰ ਸਰਕਲ ਪ੍ਰਧਾਨ ਮਹੇਸ਼ ਲੋਟਾ, ਦਿਹਾਤੀ ਪ੍ਰਧਾਨ ਸਰਪੰਚ ਸਤਨਾਮ  ਸੇਖੋਂ,,ਸਾਬਕਾ  ਜਸਵਿੰਦਰ ਸਿੰਘ ਟਿੱਲੂ, ਬਲਦੇਵ ਸਿੰਘ ਭੁੱਚਰ, ਨਰਿੰਦਰ ਸ਼ਰਮਾ, ਜਸਮੇਲ  ਡੇਅਰੀ ਵਾਲਾ, ਆਦਿ ਤੋਂ ਇਲਾਵਾ ਕਾਂਗਰਸੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।

Post a Comment

0 Comments