ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਮਨੇਂਜਮੈਂਟ ਤੇ ਪ੍ਰੋਫੈਸਰਾਂ ਦਾ ਵਿਵਾਦ ਪਹੁੰਚਿਆ ਪ੍ਰਸ਼ਾਸ਼ਨ ਕੋਲ
109 ਵਿਦਿਆਰਥੀਆਂ ਵਿਚੋਂ ਸਿਰਫ 14 ਵਿਦਿਆਰਥੀ ਪਾਸ ,ਸਿਰਫ 13 % ਰਿਜਲਟ ਆਨ ਲਾਈਨ ਰਿਕਾਰਡ -ਵਿਰਕ
ਬਰਨਾਲਾ,26,ਜੁਲਾਈ/ਕਰਨਪ੍ਰੀਤ ਕਰਨ
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਵਾਦ ਨੂੰ ਲੈ ਕੇ ਜਾਰੀ ਕੀਤੇ ਪ੍ਰੈਸ ਨੋਟ ਤਹਿਤ ਪਿੰਡ ਸੰਘੇੜਾ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਇਕੱਠ ਹੋਇਆ। ਜਿਸ ਵਿਚ ਪਿੰਡ ਦੇ ਮੌਜੂਦਾ ਐਮ.ਸੀ, ਸਾਬਕਾ ਐਮ.ਸੀ, ਗੁਰਦੁਆਰਿਆਂ ਦੀਆਂ ਕਮੇਟੀਆਂ, ਸਪੋਰਟਸ ਕਲੱਬਾਂ,ਵੱਖ -ਵੱਖ ਕਿਸਾਨ ਅਤੇ ਅਧਿਆਪਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਪਤਵੰਤੇ ਸੱਜਣਾਂ ਨੇ ਸਮੂਲੀਅਤ ਕੀਤੀ
ਇਸ ਤੋਂ ਇਲਾਵਾ ਪਿੰਡ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਖੇਡ ਸਟੇਡੀਅਮ ਦੀ ਖੰਡਰ ਬਣ ਚੁੱਕੀ ਅਧੂਰੀ ਇਮਾਰਤ ਦੀ ਕਰੋੜਾਂ ਰੁਪਏ ਪਹਿਲਾਂ 44 ਏਕੜ ਜ਼ਮੀਨ ਦਾਨ ਕਰਕੇ ਦੀ ਗ੍ਰਾਂਟ ਵੀ ਕਾਲਜ ਪ੍ਰਬੰਧ ਵੱਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਕਾਲਜ ਦੀ ਸਥਾਪਨਾ ਕੀਤੀ ਗਈ ਸੀ। ਪਰੰਤੂ ਪਿਛਲੇ ਦੋ ਦਹਾਕਿਆਂ ਤੋਂ ਭੋਲਾ ਸਿੰਘ ਵਿਰਕ ਵੱਲੋਂ ਆਪਣੇ ਅਸਰ ਰਸੂਖ ਰਾਹੀਂ ਸਿਰਫ ਆਪਣੇ ਚਹੇਤਿਆਂ ਨੂੰ ਕਮੇਟੀ ਮੈਂਬਰ ਬਣਾ ਕੇ ਮੈਨੇਜਮੈਂਟ ਕਮੇਟੀ ਉਪਰ ਕਬਜਾ ਕੀਤਾ ਹੋਇਆ ਹੈ ਅਤੇ ਪਿੰਡ ਦੇ ਲੋਕਾਂ ਦੀ ਮੈਨੇਜਮੈਂਟ ਵਿਚ ਨੁਮਾਇੰਦਗੀ ਘੱਟ ਗਈ ਹੈ। ਕੀਤੀਆਂ ਜਾ ਰਹੀਆਂ ਬੇਨਿਯਮੀਆਂ, ਧਾਂਦਲੀਆਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਪਿੰਡ ਵਾਸੀਆਂ ਦੇ ਇੱਕ ਵਫਦ ਨੇ ਪਿੰਡ ਦੇ ਮੌਜੂਦਾ ਅਤੇ ਸਾਬਕਾ ਐਮ.ਸੀ ਦੀ ਅਗਵਾਈ ਵਿਚ ਡੀ.ਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਜਸਵਿੰਦਰ ਸਿੰਘ, ਬਲਵੀਰ ਸਿੰਘ ਐਮ ਸੀ, ਗੁਰਪ੍ਰੀਤ ਸਿੰਘ ਸੋਨੀ ਐਮ.ਸੀ, ਵਿਧੀ ਸਿੰਘ, ਗੁਰਪ੍ਰੀਤ ਸਿੰਘ ਸਰਪੰਚ ਏਅਰ ਫੋਰਸ, ਹਰਨੇਕ ਸਿੰਘ ਸਾਬਕਾ ਐਮ ਸੀ, ਗਮਦੂਰ ਸਿੰਘ, ਨਛੱਤਰ ਸਿੰਘ ਪ੍ਰਧਾਨ ਵੱਡਾ ਗੁਰਦੁਆਰਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਤਾਰ ਸਿੰਘ, ਚਮਕੌਰ ਸਿੰਘ, ਕਰਮਜੀਤ ਸਿੰਘ, ਤਾਰਾ ਸਿੰਘ ਟੀਚਰ ਯੂਨੀਅਨ, ਮਨਜੀਤ ਸਿੰਘ, ਹਰਬੰਸ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਵੱਲੋਂ ਇਸ ਇਕੱਠ ਨੂੰ ਸੰਬੋਧਨ ਕੀਤਾ।
ਕਿ ਕਹਿਣਾ ਹੈ ਭੋਲਾ ਸਿੰਘ ਵਿਰਕ ਦਾ ----ਇਸ ਮਾਮਲੇ ਸੰਬੰਧੀ ਮੋਬਾਈਲ ਤੇ ਗੱਲਬਾਤ ਕਰਦਿਆਂ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਸੰਘੇੜਾ ਪਿੰਡ ਮੇਰੇ ਇਕ ਪਰਿਵਾਰ ਵਾਂਗੂ ਹੈ ਤੇ ਕਾਲਜ ਦੀ ਆਣ ਬਣ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਕਦੇ ਕੋਈ ਕਸਰ ਨੀ ਛੱਡੀ ਸਾਰਾ ਕਾਲਜ ਗਵਾਹ ਹੈ ਮੇਰੇ ਸੰਭਾਲਣ ਤੋਂ ਪਹਿਲਾਂ ਕਾਲਜ ਕਿੰਨੇ ਪ੍ਰੋਫਿੱਟ ਵਿਚ ਸੀ ! ਲੋਕ ਦਰਬਾਰ ਚ ਸਾਰੇ ਸਤਿਕਾਰਯੋਗ ਜੱਥੇਬੰਦੀਆਂ ਦੇ ਧਿਆਨ ਤਹਿਤ ਸਾਰਾ ਮਾਮਲਾ ਲੋਕਾਂ ਦੇ ਸ੍ਹਾਮਣੇ ਆਉਣਾ ਚਾਹੀਦਾ ਹੈ ਸਾਰਾ ਮਾਮਲਾ ਵਿਦਿਆਰਥੀਆਂ ਦੇ ਭਵਿੱਖ ਤੇ ਪੜ੍ਹਾਈ ਨਾਲ ਜੁੜਿਆ ਹੋਇਆ ਹੈ ਤੇ ਸਾਰਾ ਮਾਮਲਾ ਮਾਨਯੋਗ ਕੋਰਟ ਅਧੀਨ ਹੈ ਜਦੋਂ ਕਿ ਅਸਲ ਵਜ੍ਹਾ ਇਹ ਹੈ ਏਡਿਡ ਕਾਲਜ ਰਾਹੀਂ ਇੱਕ ਮਹੀਨੇ ਦੀ 1 ਲੱਖ 16 ਹਜਾਰ ਤਨਖਾਹ ਲੈਣ ਵਾਲੇ ਦੇ 109 ਵਿਦਿਆਰਥੀਆਂ ਵਿਚੋਂ ਸਿਰਫ 14 ਵਿਦਿਆਰਥੀ ਹੀ ਪਾਸ ਹਨ ਤੇ ਯੂਨੀਵਰਸਿਟੀ ਦੀ ਰਿਪੋਰਟ ਦੇ ਅਧਾਰ ਤੇ ਸਿਰਫ 13 % ਰਿਜਲਟ ਬਣਦਾ ਹੈ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ ਜੋ ਕਿ ਆਨ ਲਾਈਨ ਰਿਕਾਰਡ ਹੈ ਕਿ ਇਹ ਵਿਦਿਆਰਥੀਆਂ ਨਾਲ ਬੇ-ਇੰਸਾਫ਼ੀ ਨਹੀਂ ! ਜਦੋਂ ਇਸ ਸੰਬੰਧੀ ਨੋਟਿਸ ਜਾਰੀ ਕੀਤਾ ਗਿਆ ਤਾਂ ਗੱਲ ਇਲਜ਼ਾਮਬਾਜ਼ੀ ਤੇ ਅੱਪੜ ਗਈ ! ਜਦੋਂ ਕਿ 70 ਸਟਾਫ ਮੇਮ੍ਬਰ ਹਨ ਜਿਨ੍ਹਾਂ ਵਿਚ ਕਈ ਪ੍ਰੋਫ਼ੇਸਰ 10 ਹਜ਼ਾਰ ਤੋਂ ਲੈ ਕੇ 27 ਹਜ਼ਾਰ ਤਨਖਾਹ ਤੇ ਕਮ ਕਰਦੇ ਹਨ ! ਜਲਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਨਤਾ ਦੇ ਸ੍ਹਾਮਣੇ ਆ ਜਾਵੇਗਾ !
0 Comments