ਸ਼੍ਰੀ ਮਹਾਸ਼ਕਤੀ ਕਲਾ ਮੰਦਿਰ ਵਲੋਂ ਕਰਵਾਏ 17ਵੇਂ ਸ਼੍ਰੀਮੱਧ ਭਾਗਵਤ ਕਥਾ ਦੇ ਸਮਾਪਤੀ ਸਮੇਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪੁੱਜੇ

 ਸ਼੍ਰੀ ਮਹਾਸ਼ਕਤੀ ਕਲਾ ਮੰਦਿਰ ਵਲੋਂ ਕਰਵਾਏ 17ਵੇਂ ਸ਼੍ਰੀਮੱਧ ਭਾਗਵਤ ਕਥਾ ਦੇ ਸਮਾਪਤੀ ਸਮੇਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪੁੱਜੇ 


ਸ਼ਹਿਰ ਦੀਆਂ ਧਾਰਮਿਕ ਰਾਜਨੀਤਕ ,ਸਮਾਜਿਕ ਸੰਸਥਾਵਾਂ ਸਮੇਤ ਸਹਿਰੀ ਵੱਡੀ ਗਿਣਤੀ ਚ ਪੁੱਜੇ 

 ਬਰਨਾਲਾ,30,ਜੁਲਾਈ /ਕਰਨਪ੍ਰੀਤ ਕਰਨ 

- ਸ਼੍ਰੀ ਮਹਾਸ਼ਕਤੀ ਕਲਾ ਮੰਦਰ ਦਾ ਇਹ ਧਾਰਮਿਕ ਉਪਰਾਲਾ ਪਿਛਲੇ 17  ਸਾਲਾਂ ਤੋਂ ਨਿਰੰਤਰ ਚਲ ਰਿਹਾ ਹੈ ਤੇ ਮੈਂ ਤਕਰੀਬਨ ਸਾਰੇ ਸਮਾਗਮਾਂ ਚ ਸਿਰਕਤ ਕੀਤੀ ਹੈ ਕਿਓਂ ਕਿ ਬਰਨਾਲਾ ਸ਼ਹਿਰ ਦੇ ਵਸਿੰਦੇ ਸਦਾ ਮੇਰੇ ਦਿਲ ਚ ਵਸਦੇ ਹਨ ਧਰਮ ਨਾਲ ਜੁੜੇ ਲੋਕੀਂ  ਕਦੇ ਕੁਰਾਹੇ ਨਹੀਂ ਪੈਂਦੇ ਵਲੋਂ ਸਮਾਜ ਦਾ ਸਵਾਰਦੇ ਹਨ ਹਨ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਮਹਾਸ਼ਕਤੀ ਕਲਾ ਮੰਦਰਕਰਵਾਏ 17ਵੇਂ ਸ਼੍ਰੀਮੱਧ ਭਾਗਵਤ ਕਥਾ ਦੇ ਸਮਾਪਤੀ ਸਮੇਂ ਪੁੱਜੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੀਡਿਆ ਨਾਲ ਗੱਲ ਬਾਤ ਕਰਦਿਆਂ ਕੀਤਾ ਇਸ ਮੌਕੇ ਉਹਨਾਂ ਨਾਲ  ਨਗਰ ਸੁਧਾਰ ਟ੍ਰਸ੍ਟ ਦੇ ਚੇਅਰਮੈਨ ਰਾਮ ਤੀਰਥ ਮੰਨਾ,ਓ ਐੱਸ ਡੀ  ਹਸਨ ਭਾਰਦਵਾਜ,ਕਲੋਨਾਈਜਰ ਪਿਆਰਾ ਲਾਲ ਰੈਸਰੀਆ,ਮਦਨ ਕੁਮਾਰ ਐੱਮ.ਡੀ ਰੇਡੀਐਂਟ ਪਲਾਜ਼ਾ ਸਾਬਕਾ ਚੇਅਰਮੈਨ ਨਗਰ ਸੁਧਾਰ ਟ੍ਰਸ੍ਟ ਮੱਖਣ ਸ਼ਰਮਾ,ਆਪ ਤੋਂ ਪਰਮਿੰਦਰ ਭੰਗੂ,ਭਾਜਪਾ ਆਗੂ ਨਰਿੰਦਰ ਗਰਗ ਨੀਟਾ,ਐੱਮ ਸੀ ਰੁਪਿੰਦਰ ਸ਼ੀਤਲ ਬੰਟੀ  ਬਲਵੰਤ ਸਿੱਧੂ ਮੀਡਿਆ ਕੋਆਰਡੀਨੇਟਰ ਸਮੇਤ ਵੱਡੀ ਗਿਣਤੀ ਸ਼ਾਹਰਿਆਂ ਨੇ ਸਿਰਕਤ ਕੀਤੀ ! 

          ਸ਼੍ਰੀਮਦ ਭਾਗਵਤ ਗਿਆਨ ਯੱਗ ਦੇ ਅੰਤਿਮ ਦਿਨ ਕਥਾ ਵਿਆਸ ਡਾ: ਸੂਰਿਆਕਾਂਤ ਸ਼ਾਸਤਰੀ  ਨੇ ਕਥਾ ਕਰਦਿਆਂ ਮਹਾਂਸ਼ਕਤੀ ਦੇ ਇਸ ਉਪਰਾਲੇ ਡੀ ਪ੍ਰਸੰਸ਼ਾ ਕਰਦਿਆਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਤੋਂ ਲਈ ਕੇ ਸੁਦਾਮਾ ਮਿਲਣੀ  ਬਾਰੇ ਦੱਸਿਆ। ਭਗਵਾਨ ਦੇ ਜਨਮ ਦੀ ਖੁਸ਼ੀ ਵਿੱਚ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਜੈ ਘੋਸ਼ ਸ਼ੁਰੂ ਕੀਤਾ। ਨੇ ਭਗਵਾਨ ਕ੍ਰਿਸ਼ਨ ਦੇ ਜਨਮ ਦੀ ਕਥਾ ਸੁਣਾਈ |ਸ਼੍ਰੀ ਮਹਾਸ਼ਕਤੀ ਕਲਾ ਮੰਦਰ ਵਿਖੇ ਸ਼੍ਰੀਮਦ ਭਾਗਵਤ ਗਿਆਨ ਯੱਗ ਦੇ ਸਮਾਪਤੀ ਦਿਨ ਦੀ ਕਥਾ ਵਿੱਚ ਭਗਵਾਨ ਕ੍ਰਿਸ਼ਨ ਦੇ ਜਨਮ ਦਿਵਸ ਦੀ ਝਾਂਕੀ ਨਾਲ ਖੜ੍ਹੇ ਸ਼ਰਧਾਲੂ ਝੂਮੇ ਤੇ ਜੈਕਾਰੇ ਗੂੰਜੇ  ।  ਇਸ ਮੌਕੇ ਮੰਚ ਤੋਂ  ਅਨਿਲ ਦੱਤ ਸ਼ਰਮਾ,ਵਲੋਂ ਕੈਬਨਿਟ ਮੰਤਰੀ ਨੂੰ ਪਿਛਲੀ ਰੁਕੀ ਗ੍ਰਾੰਟ ਯਾਦ ਕਰਵਾਉਂਦੀਆਂ ਜਲਦ ਮਹਾ ਸ਼ਕਤੀ ਮੰਦਿਰ ਲਈ  ਗ੍ਰਾਂਟ ਦੇਣ ਡੀ ਵੰਤੀ ਕੀਤੀ ! ਇਸ ਮੌਕੇ ਪ੍ਰਬੰਧਕਾਂ ਇੰਦਰਪਾਲ ਗਰਗ,ਰਾਜੇਸ਼ ਕੁਮਾਰ, ਜਿੰਮੀ ਮਿੱਤਲ, ਮੁਨੀਸ਼ ਜੀਵਨ,ਸ਼ੰਮੀ ਸਿੰਗਲਾ, ਹਰੀਸ਼ ਗੋਇਲ, ਨਰੇਸ਼ ਸਿੰਗਲਾ, ਮਨੀਸ਼ ਜਿੰਦਲ ਐੱਮ ਡੀ ਸੁੰਦਰੀ ਕਲਾਥ ਹਾਉਸ , ਜਿੰਦਰ ਮੀਨਾ,ਵਲੋਂ  ਵੱਡੀ ਗਿਣਤੀ ਚ ਪੁੱਜੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ।

Post a Comment

0 Comments