ਸ਼੍ਰੀਮੱਧ ਭਾਗਵਤ ਕਥਾ ਗਿਆਨ ਯੱਗ ਮਹੋਤਸਵ ਅੱਜ 24ਜੁਲਾਈ ਨੂੰ ਮਹਾਂਸ਼ਕਤੀ ਕਲਾ ਮੰਦਿਰ ਚ ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਸਿਰਕਤ ਕਰਨਗੇ !
ਬਰਨਾਲਾ, 22 ,ਜੁਲਾਈ/ਕਰਨਪ੍ਰੀਤ ਕਰਨ
ਸ਼੍ਰੀਮੱਧ ਭਾਗਵਤ ਕਥਾ ਗਿਆਨ ਯੱਗ ਮਹੋਤਸਵ ਅੱਜ 24 ਜੁਲਾਈ ਨੂੰ ਮਹਾਂਸ਼ਕਤੀ ਕਲਾ ਮੰਦਿਰ ਚ ਕਰਵਾਇਆ ਜਾ ਰਿਹਾ ਹੈ ਇਸ ਪ੍ਰੋਗਰਾਮ ਚ ਮੁਖ ਮਹਿਮਾਨ ਦੇ ਤੋਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਿਰਕਤ ਕਰਨਗੇ ! ਇਸ ਸੰਬੰਧੀ ਜਾਣਕਰੀ ਦਿੰਦਿਆਂ ਮੁਨੀਸ਼ ਜਿੰਦਲ ਐੱਮ ਡੀ ਜਿੰਦਲ ਟੈਕ੍ਸ ਟਾਈਲ (ਸੁੰਦਰੀ ਕਲਾਥ ਹਾਊਸ ) ਨੇ ਦੱਸਿਆ ਕਿ ਭਾਗਵਤ ਭਾਸਕਰ ਡਾਕਟਰ ਸੁਰਿਆ ਕਾੰਤ ਸ਼ੋਰੀ ਵਲੋਂ ਰੋਜਾਨਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਪੂਜਾ ਅਰਚਨਾ ਕੀਤੀ ਜਾਵੇਗੀ !ਉਸ ਉਪਰੰਤ ਅਗਲੇ ਦਿਨ ਅਵਤਾਰ ਮਹਿਮਾ ,ਸ਼ਿਵ ਪਾਰਵਤੀ ਪ੍ਰਸੰਗ ,ਧਰੁਵ ਕਥਾ ਪਰਲਾਹਦ ,ਸ਼੍ਰੀ ਕ੍ਰਿਸ਼ਨ ਜਨਮ ਮਹੋਤਸਵ ਕ੍ਰਿਸ਼ਨ ਲੀਲਾ ,ਸਮੇਤ 30 ਜੁਲਾਈ ਨੂੰ ਸੁਧਾਮਾ ਤੇ ਵਿਆਸ ਪੂਜਣ ਹਵਨ ਕਰਵਾਇਆ ਜਾਵੇਗਾ ! ਸਪਤਾਹ ਭੋਗ ਅਸ਼ੀਏਵਾਦ ਤੇ ਬ੍ਰਹਮਭੋਜ ਤੇ ਬਹਾਦਰ ਕੀਤਾ ਜਾਵੇਗਾ ! ਇਸ ਯੱਗ ਚ ਮੁਖ ਜਜਮਾਨ ਮਦਨ ਲਾਲਾ ਗੋਇਲ ਸ਼ੇੱਲਰ ਵਾਲੇ ,ਛੱਪਨ ਭੋਗ ਸਮੇਂ ਸ਼੍ਰੀ ਦੀਪਕ ਸੋਨੀ ,ਐੱਮ ਡੀ ਆਸਥਾ ਇਨਕਲੇਵ ,ਜੋਤਿ ਪੂਜਣ ਕਲੋਨਾਈਜਰ ਪਿਆਰਾ ਲਾਲਾ ਰੈਸਰਿਆ ਗ੍ਰੀਨ ਐਵੇਨਿਊ ਐੱਮ ਡੀ ਅਸ਼ੋਕ ਕੁਮਾਰ ਲੱਖੀ ,ਸਮੇਤ ਵਿਸ਼ੇਸ਼ ਸਹਿਯੋਗ ਦਿੰਦਿਆਂ ਚੇਅਰਮੈਨ ਜਿਲਾ ਯੋਜਨਾ ਬੋਰਡ ਗੁਰਦੀਪ ਬਾਠ,ਕੈਬਨਿਟ ਮੰਤਰੀ ਦੇ ਓ ਐੱਸ ਡੀ ਹਸਨਪ੍ਰੀਤ ਭਾਰਦਵਾਜ,ਸਮੇਤ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਤੇ ਰਾਜਨੀਤਕ ਸੰਸਥਾਵਾਂ ਸਿਰਕਤ ਕਰਨਗੀਆਂ !
0 Comments