26ਵਾ ਕਾਰਗਿੱਲ ਵਿਜੇ ਦਿਵਸ ਬਰਨਾਲਾ ਜ਼ਿਲੇ ਦੀਆਂ ਸਮੂਹ ਸਾਬਕਾ ਸੈਨਿਕ ਜਥੇਬੰਦੀਆਂ ਨੇ ਸਾਝੇ ਤੌਰ ਤੇ ਮਨਾਇਆ ਸ਼ਹੀਦਾਂ ਨੂੰ ਕੀਤੀ ਸ਼ਰਧਾਂਜਲੀ ਭੇਟ - ਸਿੱਧੂ,ਸਹਿਜੜਾ

 26ਵਾ ਕਾਰਗਿੱਲ ਵਿਜੇ ਦਿਵਸ ਬਰਨਾਲਾ ਜ਼ਿਲੇ ਦੀਆਂ ਸਮੂਹ ਸਾਬਕਾ ਸੈਨਿਕ ਜਥੇਬੰਦੀਆਂ ਨੇ ਸਾਝੇ ਤੌਰ ਤੇ ਮਨਾਇਆ ਸ਼ਹੀਦਾਂ ਨੂੰ ਕੀਤੀ ਸ਼ਰਧਾਂਜਲੀ ਭੇਟ - ਸਿੱਧੂ, ਸਹਿਜੜਾ


ਬਰਨਾਲਾ  27 ਜੁਲਾਈ /ਕਰਨਪ੍ਰੀਤ ਕਰਨ 

- ਗੁਰੂਦੁਆਰਾ ਬੀਬੀ ਪ੍ਰਧਾਨ ਕੌਰ ਵਿੱਖੇ 26ਵਾ ਕਾਰਗਿੱਲ ਵਿਜੇ ਦਿਵਸ  ਜਿਲ੍ਹਾ ਬਰਨਾਲਾ ਦੀਆ ਸਮੂਹ ਸਾਬਕਾ ਸੈਨਿਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕਾਰਗਿਲ ਦੇ ਸਮੂਹ ਸ਼ਹੀਦਾਂ ਦੀ ਆਤਮਿਕ ਸਾਂਤੀ ਲਈ ਸੁਖਮਨੀ ਸਾਹਿਬ ਦਾ ਭੋਗ ਪਾਇਆ ਗਿਆ ਅਤੇ ਅਰਦਾਸ ਕਰਵਾਈ ਗਈ। ਇਸ ਮੌਕੇ ਹਾਜ਼ਰੀਨ ਨੂੰ ਸਬੋਧਨ ਕਰਦਿਆਂ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਸ਼ਰਧਾਂਜਲੀ ਦੇਣ ਉਪਰੰਤ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੋਈ ਭੀ ਫੌਜੀ ਡਿਊਟੀ ਦੌਰਾਨ ਕਿਸੇ ਭੀ ਕਾਰਨਾਂ ਕਰਕੇ ਮਰ ਜਾਵੇ ਉਸ ਦੇ ਇੱਕ ਪਰਵਾਰਿਕ ਮੈਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਹਰ ਇਕ ਜਿਲ੍ਹਾ ਹੈਡਕੁਆਰਟ ਤੇ ਵੱਖ ਵੱਖ ਲੜਾਈਆਂ ਵਿੱਚ ਸ਼ਹੀਦ ਹੋਏ ਫੌਜੀਆ ਦੀਆ ਯਾਦਗਾਰਾਂ ਸਥਾਪਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਦਾ ਪਤਾ ਚਲੇ ਜਥੇਦਾਰ ਸੰਪੂਰਨ ਸਿੰਘ ਚੁੰਘਾ ਨੇ ਸ਼ਹੀਦਾਂ ਨੂੰ ਸ਼ਰਧਾਜਲੀ ਦੇਣ ਉਪਰੰਤ ਕਿਹਾ ਕੇ ਅੱਜ ਬੜੀ ਖ਼ੁਸ਼ੀ ਦੀ ਗੱਲ ਇਹ ਹੈ ਕਿ ਅੱਜ ਅਸੀਂ ਸੰਖੇਪ ਜਿਹਾ ਕਾਰਗਿੱਲ ਵਿਜੇ ਦਿਵਸ ਸਮੂਹ ਜਥੇਬੰਦੀਆਂ ਰਲ ਕੇ ਮਨਾਂ ਰਹੇ ਹਨ ਤੇ ਉਹਨਾਂ ਸਮੂਹ ਫੌਜੀਆ ਨੂੰ ਅਪੀਲ ਕੀਤੀ ਕਿ ਭਾਵੇਂ ਸਾਡੇ ਗਰੁੱਪਾਂ ਦੀਆ ਵੱਖ ਵੱਖ ਸੋਚਾ ਹਨ ਪਰ ਸਾਨੂੰ ਸਾਰਿਆ ਨੂੰ ਸਾਝੇ ਪ੍ਰੋਗਰਾਮਾਂ ਲਈ ਇੱਕ ਮੰਚ ਤੇ ਪਾਰਟੀ ਵਾਜੀ ਤੋਂ ਉੱਪਰ ਉਠ ਕੇ ਇਕੱਠੇ ਹੋਣਾ ਚਾਹੀਦਾ ਹੈ ਉਹਨਾਂ ਇਸ ਉਪਰਾਲੇ ਲਈ ਇੰਜ, ਗੁਰਜਿੰਦਰ ਸਿੰਘ ਸਿੱਧੂ ਦਾ ਵਿਸੇਸ ਤੌਰ ਤੇ ਧੰਨਵਾਦ ਕੀਤਾ ਇਸ ਮੌਕੇ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਨੇ ਕਾਰਗਿੱਲ ਦੀ ਜੰਗ ਉਪਰ ਵਿਸਥਾਰ ਨਾਲ ਚਾਨਣਾ ਪਾਇਆ ਉਹਨਾਂ ਕਿਹਾ ਕੇ ਇਸ ਯੁੱਧ ਵਿਚ  ਭਾਰਤੀ ਫੌਜ ਦੇ 500 ਤੋਂ ਵੱਧ ਅਫ਼ਸਰ ਜੈ ਸੀ ਓ ਅਤੇ ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਕੁੱਝ ਦਿਨਾਂ ਵਿੱਚ ਹੀ ਪਾਕਿਸਤਾਨੀ ਫੌਜ ਨੂੰ ਖਦੇੜ ਕੇ ਕਾਰਗਿੱਲ ਦੀਆ ਪਹਾੜੀਆ ਤੇ ਕਬਜਾ ਕੀਤਾ।ਜਥੇਦਾਰ ਗੁਰਤੇਜ ਸਿੰਘ ਦਾਨਗੜ੍ਹ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਕਿਹਾ ਕੇ ਮੇਰੀ ਜੱਥੇਬੰਦੀ ਮੁਹਰਲੀਆਂ ਸਫ਼ਾ ਵਿੱਚ ਖੜਕੇ ਫੌਜੀ ਏਕਤਾ ਲਈ ਹਮੇਸ਼ਾ ਜਤਨਸ਼ੀਲ ਰਹੇਗੀ ਜੇਕਰ ਅਸੀਂ ਇਕੱਠੇ ਹੋਵੋਗੇ ਤਾਂ ਹੀ ਅਸੀਂ ਸਰਕਾਰਾ ਨੂੰ ਆਪਣੇ ਹੱਕਾਂ ਲਈ ਮਜਬੂਰ ਕਰ ਸਕਦੇ ਹਾਂ ਵਰੰਟ ਅਫ਼ਸਰ  ਬਲਵਿੰਦਰ ਸਿੰਘ ਢੀਂਡਸਾ ਨੇ ਭੀ ਹਾਜ਼ਰੀਨ ਨੂੰ ਸੰਬੋਧਨ ਕੀਤਾ ਇਸ ਮੌਕੇ ਸੂਬੇਦਾਰ ਧੰਨਾ ਸਿੰਘ ਸੂਬੇਦਾਰ ਗੁਰਜੰਟ ਸਿੰਘ ਸੂਬੇਦਾਰ ਸਰਬਜੀਤ ਸਿੰਘ ਸੂਬੇਦਾਰ ਜਗਸੀਰ ਸਿੰਘ ਭੈਣੀ ਸੂਬੇਦਾਰ ਗੁਰਜੀਤ ਸਿੰਘ ਵਾਰੰਟ ਅਫ਼ਸਰ ਸ਼ਮਸੇਰ ਸਿੰਘ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਅਜਾਇਬ ਸਿੰਘ ਧੌਲਾ ਹੌਲਦਾਰ ਨਾਇਬ ਸਿੰਘ ਹੌਲਦਾਰ ਬਹਾਦਰ ਸਿੰਘ ਦਾਨਗੜ੍ਹ ਹੌਲਦਾਰ  ਰੁਪਿੰਦਰ ਸਿੰਘ ਹੌਲਦਾਰ ਮਿੱਠੂ ਸਿੰਘ ਬਡਵਰ ਅਤੇ ਹੋਰ ਸਾਬਕਾ ਸੈਨਿਕ ਹਾਜਰ ਸਨ

Post a Comment

0 Comments