ਸ਼ਹਿਰ ਦੇ ਵਾਰਡ ਨੰਬਰ 3 ਅਤੇ 4 ਰਾਮਗੜੀਆ ਰੋਡ ,ਨੇੜੇ ਮਾਤਾ ਚਿੰਤਪੂਰਨੀ ਮੰਦਰ ਭੱਠੇ ਕੋਲ ਨਰਕ ਭਰੀ ਜਿੰਦਗੀ ਜਿਓਂ ਰਹੇ ਲੋਕਾਂ ਘੇਰੀ ਬਰਨਾਲਾ ਨਗਰ ਕੌਂਸਲ

 ਸ਼ਹਿਰ ਦੇ ਵਾਰਡ ਨੰਬਰ 3 ਅਤੇ 4 ਰਾਮਗੜੀਆ ਰੋਡ ,ਨੇੜੇ ਮਾਤਾ ਚਿੰਤਪੂਰਨੀ ਮੰਦਰ ਭੱਠੇ ਕੋਲ ਨਰਕ ਭਰੀ ਜਿੰਦਗੀ ਜਿਓਂ ਰਹੇ ਲੋਕਾਂ ਘੇਰੀ ਬਰਨਾਲਾ ਨਗਰ ਕੌਂਸਲ

 

ਬਰਨਾਲਾ, 30 ਜੁਲਾਈ /ਕਰਨਪ੍ਰੀਤ ਕਰਨ 

ਸ਼ਹਿਰ ਦੇ ਵਾਰਡ ਨੰਬਰ 3 ਅਤੇ 4 ਰਾਮਗੜੀਆ ਰੋਡ ,ਨੇੜੇ ਮਾਤਾ ਚਿੰਤਪੂਰਨੀ ਮੰਦਰ ਭੱਠੇ ਕੋਲ ਨਰਕ ਭਰੀ ਜਿੰਦਗੀ ਜਿਓਂ ਰਹੇ ਲੋਕਾਂ ਦੇ ਸਬਰ ਦਾ ਬੰਨ ਟੁੱਟਣ ਉਪਰੰਤ ਦੁਖੀ ਲੋਕਾਂ ਨੇ ਬਰਨਾਲਾ ਨਗਰ ਕੌਂਸਲ ਚ ਐੱਮ ਸੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਅੰਦਰ ਵਿਕਾਸ ਕੰਮਾਂ `ਚ ਆਈ ਖੜੋਤ ਤੋਂ ਅੱਕੇ ਲੋਕਾਂ ਨੇ  ਨਗਰ ਕੌਂਸਲ ਦਫਤਰ ਨੂੰ ਘੇਰਿਆ । ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਜ਼ੋਰਦਾਰ ਹੱਲਾ ਬੋਲਦਿਆਂ ਵੱਡੀ ਗਿਣਤੀ ਵਿੱਚ ਵਾਰਡ ਨੰਬਰ ਤਿੰਨ ਤੇ ਚਾਰ ਦੇ ਲੋਕਾਂ ਨੇ ਅਣਮਿੱਥੇ ਸਮੇਂ ਲਈ,ਧਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਸਾਡੇ ਇਲਾਕੇ ਦੀ  ਥਾਂ ਥਾਂ ਤੋਂ ਟੁੱਟੀ  ਟੋਇਆਂ ਦੇ ਭੰਡਾਰ ਵਾਲੀ ਸੜਕ ਦੀ ਹਾਲਤ ਨੂੰ ਸੁਧਾਰੇ ਜਾਣ ਦਾ ਤਸੱਲੀਬਖਸ਼ ਭਰੋਸਾ ਮਿਲਣ ਉਪਰੰਤ ਹੀ, ਉਹ ਧਰਨਾ ਖਤਮ ਕਰਨਗੇ। 

         ਧਰਨੇ ਦੀ ਅਗਵਾਈ ਵਾਰਡ ਨੰਬਰ 3 ਦੀ ਕਾਂਗਰਸੀ ਕੌਂਸਲਰ ਬੀਬੀ ਗਿਆਨ ਕੌਰ ਨੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮਹੇਸ਼ ਲੋਟਾ, ਸਾਬਕਾ ਕੌਂਸਲਰ ਜਸਵਿੰਦਰ ਸਿੰਘ ਟਿੱਲੂ ਕੌਂਸਲਰ ਭੁਪਿੰਦਰ ਸਿੰਘ ਭਿੰਦੀ, ਅਜੇ ਕੁਮਾਰ, ਗੁਰਪ੍ਰੀਤ ਸਿੰਘ ਕਾਕਾ ਡੈਂਟਰ, ਖੁਸ਼ੀ ਮੁਹੰਮਦ, ਸਰਪੰਚ ਗੁਰਦਰਸ਼ਨ ਸਿੰਘ ਬਰਾੜ,ਅਤੇ ਗੁਰਬਾਜ ਸਿੰਘ ਨੂੰ ਨਾਲ ਲੈ ਕੇ ਨਾਹਰੇਬਾਜ਼ੀ ਕੀਤੀ !

                ਨਾਅਰੇਬਾਜੀ ਉਪਰੰਤ ਨਗਰ ਕੌਂਸਲ ਦੇ ਈ.ਓ. ਵਿਸ਼ਾਲਦੀਪ ਬਾਂਸਲ, ਜੇ.ਈ. ਸਲੀਮ ਮੁਹੰਮਦ ਅਤੇ ਹੋਰ ਕਰਮਚਾਰੀਆਂ ਦੀ ਟੀਮ ਪ੍ਰਦਰਸ਼ਨਕਾਰੀਆਂ ਕੋਲ ਪਹੁੰਚੇ ਅਤੇ ਲੋਕਾਂ ਤੋਂ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਪ੍ਰਦਰਸ਼ਨ ਦੀ ਵਜ੍ਹਾ ਪੁੱਛੀ। ਈ.ਓ. ਨੇ ਪ੍ਰਦਰਸ਼ਨਕਾਰੀਆਂ ਦੇ ਨੁਮਾਇੰਦਿਆਂ ਨੂੰ ਦਤਫਰ ਵਿੱਚ ਬਹਿ ਕੇ, ਗੱਲਬਾਤ ਕਰਨ ਅਤੇ ਸਮੱਸਿਆ ਦੇ ਹੱਲ ਦਾ ਭਰੋਸਾ  ਦਿੱਤਾ ਪਰੰਤੂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਮੈਮੋਰੰਡਮ ਦੇ ਰੂਪ ਵਿੱਚ ਲਿਖਤੀ ਦੁਰਖਾਸਤ ਆਪ ਬਾਹਰ ਆ ਕੇ ਲਵੇ 

             ਮੀਡਿਆ ਨੂੰ ਜਾਣਕਾਰੀ ਦਿੰਦਿਆਂ ਵਾਰਡ ਨੰਬਰ 3 ਦੀ ਕੌਂਸਲਰ ਬੀਬੀ ਗਿਆਨ ਕੌਰ,ਅਤੇ ਵਾਰਡ ਨਿਵਾਸੀ  ਮਹਿੰਦਰ ਪਾਂਡੇ, ਅਵਤਾਰ ਸਿੰਘ ਗਣਪਤ ਰਾਏ, ਫਕੀਰ ਚੰਦ, ਪਰਮਜੀਤ ਕੌਰ, ਰਿੰਕੂ ਕੌਰ, ਸੁਨੀਤਾ ਰਾਣੀ ਆਦਿ ਨੇ ਦੱਸਿਆ ਕਿ ਸ਼ਹਿਰ ਦੇ ਰਾਮਗੜੀਆ ਰੋਡ ਤੇ ਪੈਂਦੇ ਬੱਬਰਾਂ ਵਾਲਾ ਪਹਾ, ਨੇੜੇ ਮਾਤਾ ਚਿੰਤਪੂਰਨੀ ਮੰਦਰ ਕੋਲ ਮੁੱਖ ਸੜਕ ਕਾਫੀ ਖਸ਼ਤਾ ਹਾਲਤ ਵਿੱਚ ਹੈ, ਟੋਇਆਂ ਕਾਰਣ, ਸੜਕ ਦਾ ਵਜੂਦ ਹੀ ਖਤਮ ਹੋ ਚੁੱਕਾ ਹੈ। ਨਾ ਕੋਈ ਸੀਵਰੇਜ ਤੇ ਨਾ ਹੀ ਪਾਣੀ ਅਤੇ ਸਟਰੀਟ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈ। ਉਨਾਂ ਕਿਹਾ ਕਿ ਇਲਾਕੇ ਅੰਦਰ ਦੋ ਸੌ ਦੇ ਕਰੀਬ ਘਰ ਹਨ, ਇੱਥੇ ਬਹੁਤੇ ਘਰ ਗਰੀਬ ਲੋਕਾਂ ਦੇ ਹੀ ਹਨ। ਟੁੱਟੀ ਸੜਕ ਦੇ ਟੋਇਆਂ ਵਿੱਚ ਬਰਸਾਤਾਂ ਕਰਕੇ, ਪਾਣੀ ਖੜਾ ਰਹਿੰਦਾ ਹੈ,ਬੀਮਾਰੀਆਂ ਫੈਲਣ ਦਾ ਖਤਰਾ  ਹੈ। ਕਾਂਗਰਸੀ ਆਗੂ ਮਹੇਸ਼ ਲੋਟਾ ਨੇ ਕਿਹਾ ਕਿ ਅਖੌਤੀ ਆਮ ਲੋਕਾਂ ਦੀ ਸਰਕਾਰ ਦੇ ਰਾਜ ਵਿਚ ਗਰੀਬ ਲੋਕ ਮੁਢਲੀਆਂ ਸਹੂਲਤਾਂ ਲੈਣ ਲਈ ਵੀ ਸੜਕਾਂ ਦੇ ਉਤਰ ਰਹ ਹਨ। ਉਨ੍ਹਾਂ ਕਿਹਾ ਕਿ ਅਸੀਂ ਪੂਰੀ ਤਰਾਂ ਲੋਕਾਂ ਦੇ ਨਾਲ ਹਾਂ, ਹਰ ਵਾਰਡ ਪੱਧਰ ਦੇ ਸੰਘਰਸ਼ ਕਮੇਟੀਆਂ ਕਾਇਮ ਕਰਕੇ,ਉਨਾਂ ਦੇ ਇਲਾਕਿਆਂ ਅੰਦਰ ਵਿਕਾਸ ਕੰਮ ਕਰਵਾਉਣ ਲਈ ਸੰਘਰਸ਼ ਦਾ ਰਾਹ ਹੀ ਫੜ੍ਹਿਆ ਜਾਵੇਗਾ

Post a Comment

0 Comments