ਤਪਾ ਮੰਡੀ ਅੰਦਰ ਮੂੰਗੀ ਦੀ ਕੁੱਲ ਆਮਦ 3250 ਮੀਟਿ੍ਕ ਟਨ ਕੁੱਲ 65000 ਗੱਟੇ ਹੋਈ -ਤਰਸੇਮ ਸਿੰਘ ਕਾਹਨੇਕੇ

 ਤਪਾ ਮੰਡੀ ਅੰਦਰ ਮੂੰਗੀ ਦੀ ਕੁੱਲ ਆਮਦ 3250 ਮੀਟਿ੍ਕ ਟਨ ਕੁੱਲ 65000 ਗੱਟੇ ਹੋਈ -ਤਰਸੇਮ ਸਿੰਘ ਕਾਹਨੇਕੇ 

ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਦੇ ਰਹੀ, ਭਾਰਤੀ ਕਿਸਾਨ ਯੂਨੀਅਨ ਵਲੋਂ  ਤਿੱਖਾ ਸੰਘਰਸ਼ ਸ਼ੁਰੂ 


ਬਰਨਾਲਾ, , 20 ,ਜੁਲਾਈ/ਕਰਨਪ੍ਰੀਤ ਕਰਨ 

ਜ਼ਿਲ੍ਹਾ ਬਰਨਾਲਾ ਦੀ ਤਪ ਮੰਡੀ ਤਪਾ ਮੰਡੀ ਚ ਮੂੰਗੀ ਦੀ ਖਰੀਦ ਵੇਚ ਦੇ ਮਾਮਲੇ ਨੂੰ ਲੈ ਕੇ ਸੁਰਖੀਆਂ 'ਚ ਹੈ ਤੇ ਪੰਜਾਬ 'ਚ ਪਹਿਲੇ ਨੰਬਰ 'ਤੇ ਮੂੰਗੀ ਦੀ ਖਰੀਦ 'ਚ ਜਗਰਾਓਂ ਮੰਡੀ ਆਉਂਦੀ ਹੈ, ਜਿਸ ਤੋਂ ਬਾਅਦ ਤਪਾ ਮੰਡੀ ਦਾ ਨਾਮ ਆਉਂਦਾ ਹੈ। ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਦੇ ਚੈਅਰਮੈਨ ਤਰਸੇਮ ਸਿੰਘ ਕਾਹਨੇਕੇ ਤੇ ਸੈਕਟਰੀ ਸੁਖਚੈਨ ਸਿੰਘ ਰੌਂਤਾ ਨੇ ਦੱਸਿਆ ਕਿ 17 ਜੁਲਾਈ ਤੱਕ ਤਪਾ ਮੰਡੀ ਅੰਦਰ ਮੂੰਗੀ ਦੀ ਕੁੱਲ ਆਮਦ 3250 ਮੀਟਿ੍ਕ ਟਨ ਕੁੱਲ 65000 ਗੱਟੇ ਹੋਈ ਹੈ। ਜੋ ਕਿ ਪਿਛਲੇ ਸਾਲ ਦੇ ਮੁਤਾਬਕ ਜਿਆਦਾ ਹੈ। ਕੁੱਲ ਆਮਦ 'ਚੋਂ ਪ੍ਰਰਾਈਵੇਟ ਖਰੀਦਦਾਰਾਂ ਨੇ 26300 ਮੀਟਿ੍ਕ ਟਨ ਕੁੱਲ 52600 ਗੱਟੇ ਤੇ ਸਰਕਾਰੀ ਖਰੀਦ ਮਾਰਕਫੈਡ ਵੱਲੋਂ ਸਿਰਫ਼ 12500 ਗੱਟੇ ਕੁੱਲ 625 ਮੀਟਿ੍ਕ ਟਨ ਖਰੀਦ ਕੀਤੀ ਗਈ ਹੈ। ਸਰਕਾਰ ਵੱਲੋਂ ਐਮ.ਐਸ.ਪੀ 'ਤੇ ਕਿਸਾਨਾਂ ਦੀ ਫ਼ਸਲ ਖ਼ਰੀਦਣ ਦਾ ਵਾਅਦਾ ਸਿਰਫ ਕੋਰਾ ਝੂਠ ਹੀ ਸਾਬਿਤ ਹੋ ਰਿਹਾ ਹੈ। ਕਿਸਾਨ ਝੋਨਾ ਤੇ ਕਣਕ ਦੇ ਫ਼ਸਲੀ ਚੱਕਰ 'ਚੋਂ ਨਿਕਲਣਾ ਚਾਹੁੰਦਾ ਹੈ, ਪਰ ਜਦੋਂ ਕਿਸਾਨਾਂ ਨੂੰ ਫ਼ਸਲ ਦਾ ਸਹੀ ਮੁੱਲ ਨਹੀਂ ਮਿਲਦਾ ਤਾਂ ਉਹ ਇੰਨਾ ਫਸਲਾਂ ਨੂੰ ਹੀ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਜ਼ਰੂਰੀ ਸਮਝਦਾ ਹੈ। ਭਾਵੇਂ ਸਰਕਾਰਾਂ ਕਿਸਾਨਾਂ ਨੂੰ ਫਸਲੀ ਚੱਕਰਾਂ 'ਚੋਂ ਕੱਢਣ ਲਈ ਅਨੇਕਾਂ ਉਪਰਾਲੇ ਕਰ ਰਹੀ ਹੈ, ਪਰ ਕਿਸਾਨਾਂ ਨੂੰ ਸਰਕਾਰਾਂ 'ਤੇ ਵਿਸ਼ਵਾਸ ਨਹੀਂ ਜਾਪਦਾ। ਪ੍ਰਰਾਪਤ ਜਾਣਕਾਰੀ ਅਨੁਸਾਰ ਮੱਕੀ ਦਾ ਇੱਕ ਵੀ ਦਾਣਾ ਜ਼ਿਲ੍ਹਾ ਬਰਨਾਲਾ ਅੰਦਰ ਐਮਐਸਪੀ 'ਤੇ ਨਹੀਂ ਵਿਕਿਆ। ਮੱਕੀ ਦਾ ਭਾਅ ਬਾਜ਼ਾਰ 'ਚ 900 ਤੋਂ ਲੈ ਕੇ 1200 ਤੱਕ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਬਲੌਰ ਸਿੰਘ ਿਢੱਲਵਾਂ, ਦਰਸ਼ਨ ਸਿੰਘ ਉੱਗੋ ਤੇ ਦਰਸ਼ਨ ਸਿੰਘ ਮਹਿਤਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਦੇ ਰਹੀ, ਜਿਸਦੇ ਰੋਹ ਵਜੋਂ ਸਰਕਾਰ ਖਿਲਾਫ ਰਣਨੀਤੀ ਬਣਾ ਕੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

Post a Comment

0 Comments