6 ਵਾਂ ਮਹਾਨ ਗੁਰਮਤਿ ਸਮਾਗਮ ਅਤੇ ਢਾਡੀ ਦਰਬਾਰ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ
ਭੋਗਪੁਰ - 23 ਜੁਲਾਈ ਹਰਪ੍ਰੀਤ ਬੇਗਮਪੁਰੀ
ਭੋਗਪੁਰ ਤੋਂ ਆਦਮਪੁਰ ਰੋਡ ਭੋਗਪੁਰ ਤੋਂ 3 ਕਿਲੋਮੀਟਰ ਦੂਰ ਪਿੰਡ ਨੰਗਲ ਅਰਾਈਆਂ ਜ਼ਿਲਾ ਜਲੰਧਰ ਗੁਰਦੁਆਰਾ ਤਪ ਅਸਥਾਨ (ਸੰਤ ਬਾਬਾ ਲੱਛਮਣ ਸਿੰਘ ਜੀ) ਵਿਖ਼ੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ 6 ਵਾਂ ਮਹਾਂਨ ਗੁਰਮਤਿ ਸਮਾਗਮ ਅਤੇ ਢਾਡੀ ਦਰਬਾਰ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਭਾਈ ਹਰਵਿੰਦਰ ਸਿੰਘ ਜੀ ਨੇ ਦਸਿਆ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ,ਸੰਗਤਾਂ ਦੀ ਚੜਦੀਕਲਾ ਲਈ ਅਰਦਾਸ ਕੀਤੀ ਗਈ, ਉਪਰੰਤ ਨਿਰੋਲ ਗੁਰਬਾਣੀ ਦੇ ਕੀਰਤਨ ਹੋਏ ਜਿਨ੍ਹਾਂ ਵਿੱਚ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਹਜੂਰੀ ਰਾਗੀ ਸੱਚ ਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਭਾਈ ਹੀਰਾ ਸਿੰਘ ਜੀ ਰਤਨ ਮਾਣਕਢੇਰੀ ਵਾਲੇ, ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਸਾਬਕਾ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਵਾਲੇ, ਭਾਈ ਬਲਵੀਰ ਸਿੰਘ ਪਾਰਸ ਢਾਡੀ ਜੱਥਾ, ਭਾਈ ਮਨਦੀਪ ਸਿੰਘ ਜੀ ਪੋਹੀੜ ਢਾਡੀ ਜੱਥਾ ਲੁਧਿਆਣਾ ਵਾਲੇ, ਅਤੇ ਭਾਈ ਮੇਜਰ ਸਿੰਘ ਜੀ ਖਾਲਸਾ ਢਾਡੀ ਜੱਥਾ ਆਦਿ ਜਥੇਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ, ਭਾਈ ਹਰਅਮ੍ਰਿਤਪਾਲ ਸਿੰਘ ਜੀ ਭੋਗਪੁਰ ਵਾਲਿਆਂ ਵਲੋ ਸਟੇਜ ਸੈਕਟਰੀ ਦੀ ਸੇਵਾ ਨਿਭਾਈ ਗਈ,ਗੁਰੂ ਕੇ ਅਤੁਟ ਲੰਗਰ ਵਰਤਾਏ ਗਏ, ਉਨ੍ਹਾਂ ਦਸਿਆ ਮੁੱਖ ਪ੍ਰਬੰਧਕ ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹਨ ਇਹ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਇਸ ਸਮਾਗਮ ਵਿਚ ਮਹਾਂਪੁਰਾਸ਼ ਵੀ ਪਹੁੰਚੇ ਪ੍ਰਬੰਧਕਾਂ ਵਲੋ ਸਭ ਦਾ ਸਤਿਕਾਰ ਤੇ ਧੰਨਵਾਦ ਕੀਤਾ ਗਿਆ, ਇਸ ਮੌਕੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ
0 Comments