*ਭਾਰਤੀਯ ਮਜ਼ਦੂਰ ਸੰਘ ਨੇ ਭਾਰਤੀਯ ਮਜ਼ਦੂਰ ਸੰਘ ਦਾ 68 ਵਾ ਸਥਾਪਨਾ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ*

 *ਭਾਰਤੀਯ ਮਜ਼ਦੂਰ ਸੰਘ ਨੇ ਭਾਰਤੀਯ ਮਜ਼ਦੂਰ ਸੰਘ ਦਾ 68 ਵਾ ਸਥਾਪਨਾ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ*

ਸਵਰਾਜ ਹਮਾਰਾ ਜਨਮ ਸਿੱਧ ਅਧਿਕਾਰ ਹੈ ਦਾ ਨਾਅਰਾ ਬੁਲੰਦ ਕਰਨ ਵਾਲੇ ਮਹਾਨ ਸਵਤੰਤਰਤਾ ਸੈਨਾਨੀ ਲੋਕ ਮਾਨਿਆ ਬਾਲ ਗੰਗਾਧਰ ਤਿਲਕ ਨੂੰ ਕੀਤਾ ਯਾਦ

 ਦੇਸ਼ ਹਿੱਤ, ਮਜ਼ਦੂਰ ਹਿੱਤ ਅਤੇ ਉਦਯੋਗ ਹਿੱਤ ਦੀ ਵਿਚਾਰਕ ਤ੍ਰਿਵੈਣੀ ਦਾ ਝੰਡਾ ਵਾਹਕ ਹੈ ਭਾਰਤੀਯ ਮਜ਼ਦੂਰ ਸੰਘ - ਵਿਜੇ ਧੀਰ


ਮੋਗਾ 23 ਜੁਲਾਈ:= [ਕੈਪਟਨ ਸੁਭਾਸ਼ ਚੰਦਰ ਸ਼ਰਮਾ]:=
ਦੇਸ਼ ਦੀ ਆਜ਼ਾਦੀ ਸਮੇਂ ਅਤੇ ਅੱਜ ਵੀ ਮਜ਼ਦੂਰ ਵਰਗ ਵਿਸ਼ਾਲ ਵਰਗ ਹੈ। ਅੱਜ ਵੀ ਕੇਵਲ ਗੈਰ ਸੰਗਠਿਤ ਮਜ਼ਦੂਰਾਂ ਦੀ ਗਿਣਤੀ 50 ਕਰੋੜ ਦੇ ਕਰੀਬ ਹੈ। ਆਜ਼ਾਦੀ ਤੋਂ ਬਾਅਦ ਇੱਕ ਅਜਿਹੇ ਮਜ਼ਦੂਰ ਸੰਗਠਨ ਦੀ ਜ਼ਰੂਰਤ ਸੀ ਜਿਹੜਾ ਪਾਰਦਰਸ਼ੀ ਹੋਵੇ ਅਤੇ ਮਜ਼ਦੂਰਾਂ ਦਾ ਮਜ਼ਦੂਰਾਂ ਲਈ ਮਜ਼ਦੂਰਾਂ ਵੱਲੋਂ ਚਲਾਇਆ ਜਾਣ ਵਾਲਾ ਗੈਰ ਸਿਆਸੀ ਮਜ਼ਦੂਰ ਸੰਗਠਨ ਹੋਵੇ। ਇਸ ਜ਼ਰੂਰਤ ਨੂੰ ਪੂਰਾ ਕਰਨ ਲਈ 23 ਜੁਲਾਈ 1955 ਨੂੰ ਭੋਪਾਲ ਵਿਖੇ ਦੇਸ਼ ਦੇ ਮਹਾਨ ਸਵਤੰਤਰਤਾ ਸੈਨਾਨੀ ਲੋਕ ਮਾਨਿਆ ਬਾਲ ਗੰਗਾਧਰ ਤਿਲਕ ਜਿਨਾਂ ਨੇ ਸਵਰਾਜ ਹਮਾਰਾ ਜਨਮ ਸਿੱਧ ਅਧਿਕਾਰ ਹੈ ਦਾ ਨਾਅਰਾ ਬੁਲੰਦ ਕੀਤਾ ਸੀ ਦੀ ਜੈਅੰਤੀ ਤੇ ਦੇਸ਼ ਦੇ ਰਾਸ਼ਟਰ ਪੱਧਰੀ ਲੋਕ ਪ੍ਰਿਆ ਮਜ਼ਦੂਰ ਆਗੂ ਦਤੋ ਪੰਤ ਠੋਗੜੀ ਨੇ ਮਜ਼ਦੂਰ ਸੰਘ ਦੀ ਸਥਾਪਨਾ ਕੀਤੀ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀਯ ਮਜ਼ਦੂਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਅਤੇ ਭਾਰਤੀਯ ਮਜ਼ਦੂਰ ਸੰਘ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨੇ ਉਸ ਸਮੇਂ ਕੀਤਾ ਜਦ ਉਹ ਅੱਜ ਇੱਥੇ ਜੀ ਟੀ ਰੋਡ ਸਥਿਤ ਈ ਰਿਕਸ਼ਾ ਸਟੈਂਡ ਤੇ ਭਾਰਤੀਯ ਮਜ਼ਦੂਰ ਸੰਘ ਦੇ 68 ਵੇ ਸਥਾਪਨਾ ਦਿਵਸ ਸਮਾਰੋਹ ਮੌਕੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਭਾਰਤੀਯ ਮਜ਼ਦੂਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਭਾਰਤੀਯ ਮਜ਼ਦੂਰ ਸੰਘ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਧੀਰ ਨੇ ਕਿਹਾ ਕਿ ਭਾਰਤੀਯ ਮਜ਼ਦੂਰ ਸੰਘ ਦੀ ਸਥਾਪਨਾ ਦਾ ਆਧਾਰ ਰਾਸ਼ਟਰ, ਰਾਸ਼ਟਰਵਾਦ ਅਤੇ ਰਾਸ਼ਟਰੀਅਤਾ ਦੇ ਤਿੰਨ ਸੂਤਰ ਹਨ। ਇਸ ਮੌਕੇ ਧੀਰ ਨੇ ਕਿਹਾ ਕਿ ਭਾਰਤੀਯ ਮਜ਼ਦੂਰ ਸੰਘ ਦੇ ਮੈਂਬਰਾਂ ਦੀ ਗਿਣਤੀ 3 ਕਰੋੜ ਤੋਂ ਵੀ ਵੱਧ ਹੈ। ਧੀਰ ਨੇ ਕਿਹਾ ਕਿ ਮਜ਼ਦੂਰਾਂ ਵਿੱਚ ਰਾਸ਼ਟਰਵਾਦ ਦਾ ਜਜ਼ਬਾ ਜਾਗ੍ਰਿਤ ਕਰਨ ਅਤੇ ਰਾਸ਼ਟਰ ਹਿੱਤ, ਮਜ਼ਦੂਰ ਹਿੱਤ ਅਤੇ ਉਦਯੋਗ ਹਿੱਤ ਪ੍ਰਾਪਤ ਕਰਨਾ ਭਾਰਤੀਯ ਮਜ਼ਦੂਰ ਸੰਘ ਦੇ ਮੂਲ ਸਿਧਾਂਤ ਹਨ। ਧੀਰ ਨੇ ਕਿਹਾ ਕਿ ਦੇਸ਼ ਹਿੱਤ ਅਤੇ ਮਜ਼ਦੂਰ ਹਿੱਤ ਦੇ ਸਿਧਾਂਤ ਨੂੰ ਉਜਾਗਰ ਕਰਨ ਲਈ ਭਾਰਤੀਯ ਮਜ਼ਦੂਰ ਸੰਘ ਦੇ ਵਰਕਰ ਅਪਣੇ ਜਲੂਸ ਜਲਸਿਆਂ ਵਿੱਚ ਦੋ ਨਾਅਰੇ "ਭਾਰਤ ਮਾਤਾ ਕੀ ਜੈ" ਅਤੇ  "ਦੇਸ਼ ਹਿੱਤ ਮੇ ਕਰੇਂਗੇ ਕਾਮ, ਕਾਮ ਕਾ ਲੇਂਗੇ ਪੂਰਾ ਦਾਮ" ਹਮੇਸ਼ਾ ਬੁਲੰਦ ਕਰਦੇ ਰਹੇ।  ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਕੇਵਲ ਸਿੰਘ ਨੇ ਕਿਹਾ ਕਿ ਪੱਲੇਦਾਰਾਂ ਅਤੇ ਦੂਸਰੇ ਅਦਾਰਿਆਂ ਵਿੱਚ ਠੇਕਾ ਸਿਸਟਮ ਸਮਾਪਤ ਨਾਂ ਕਰਨ ਵਿੱਚ ਸਰਕਾਰਾਂ ਦਾ ਆਪਣਾ ਕੋਈ ਗੁਪਤ ਸਵਾਰਥ ਹੋ ਸਕਦਾ ਹੈ ਜਦਕਿ ਮਾਣਯੋਗ ਸੁਪਰੀਮ ਕੋਰਟ ਠੇਕਾ ਸਿਸਟਮ ਨੂੰ ਇੱਕ ਚਾਲਬਾਜ਼ੀ ਕਰਾਰ ਦੇ ਚੁੱਕੀ ਹੈ। ਇਸ ਮੌਕੇ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਭਾਰਤੀਯ ਮਜ਼ਦੂਰ ਸੰਘ ਨੈਸਲੇ ਸਮੇਤ ਹਰ ਵਿਭਾਗ ਵਿੱਚ ਠੇਕਾ ਸਿਸਟਮ ਖਤਮ ਕਰਨ ਦੇ ਨਾਲ ਨਾਲ ਮਜ਼ਦੂਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ, ਦੇਸ਼ ਦੇ ਆਰਥਿਕ ਵਿਕਾਸ ਹੇਤੁ ਰਾਸ਼ਟਰੀ ਲੇਬਰ ਪਾਲਿਸੀ ਬਣਾਉਣ ਦੀ ਮੰਗ ਕਰਦਾ ਹੈ । ਇਸ ਮੌਕੇ ਦੇਸ਼ ਦੋ ਮਹਾਨ ਸਵਤੰਤਰਤਾ ਸੈਨਾਨੀ ਸਵਰਗੀ ਲੋਕ ਮਾਨਿਆ ਬਾਲ ਗੰਗਾਧਰ ਤਿਲਕ ਨੂੰ ਯਾਦ ਕਰਦਿਆਂ ਭਾਰਤੀਯ ਮਜ਼ਦੂਰ ਸੰਘ ਦੇ ਵਰਕਰਾਂ ਨੇ ਲੋਕ ਮਾਨਿਆ ਤਿਲਕ ਅਮਰ ਰਹੇ ਦੇ ਨਾਅਰੇ ਬੁਲੰਦ ਕੀਤੇ। ਇਸ ਮੌਕੇ ਭਾਰਤੀਯ ਮਜ਼ਦੂਰ ਸੰਘ ਨਾਲ ਸਬੰਧਤ ਵੱਖ ਵੱਖ ਮਜ਼ਦੂਰ ਜਥੇਬੰਦੀਆਂ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਕੇਵਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਖਜਾਨਚੀ ਸਤਨਾਮ ਸਿੰਘ, ਐਲ ਪੀ ਜੀ ਗੈਸ ਸਪਲਾਈ ਵਰਕਰਜ ਯੂਨੀਅਨ ਦੇ ਪ੍ਰਧਾਨ ਰਾਮ ਬਚਨ ਰਾਓ, ਕੇਵਲ ਕ੍ਰਿਸ਼ਨ ਬਾਂਸਲ, ਭਾਰਤੀਯ ਮਜ਼ਦੂਰ ਸੰਘ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਲਤਾ ਬਾਂਸਲ, ਮਿਉਂਸਪਲ ਇੰਪਲਾਈਜ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਮਦਨ ਲਾਲ ਬੋਹਤ, ਭਾਰਤੀਯ ਮਜ਼ਦੂਰ ਸੰਘ ਦੇ ਜ਼ਿਲ੍ਹਾ ਸਲਾਹਕਾਰ ਅਨਿਲ ਯਾਦਾ, ਨੈਸਲੇ ਠੇਕੇਦਾਰ ਲੇਬਰ ਯੂਨੀਅਨ ਤੋਂ ਸ਼ੰਕਰ, ਸੋਨੂੰ, ਰਾਜਵੀਰ ਸਿੰਘ, ਰਜੇਸ਼ ਕੁਮਾਰ, ਮਿਨੀ ਕੈਂਟਰ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਜੌੜਾ, ਛੋਟਾ ਸਿੰਘ, ਸਵਰਨ ਸਿੰਘ, ਕੇਵਲ ਸਿੰਘ, ਪਾਰਸ ਸਪਾਈਸਿਜ ਵਰਕਰਜ ਯੂਨੀਅਨ ਤੋਂ ਬਲੋਰ ਸਿੰਘ, ਰਮਨਦੀਪ ਸਿੰਘ, ਕੁਲਦੀਪ ਚੰਦ, ਰਾਜੂ , ਜਤਿੰਦਰ ਸਿੰਘ, ਪਰਸ਼ੋਤਮ ਲਾਲ, ਰਾਜਵਿੰਦਰ ਸਿੰਘ, ਮੇਜ਼ਰ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਜਗਰਾਜ ਸਿੰਘ, ਦਲਜੀਤ ਸਿੰਘ, ਬਾਬਾ ਵਿਸ਼ਵਕਰਮਾ ਰਾਜ ਮਿਸਤਰੀ ਮਜਦੂਰ ਯੂਨੀਅਨ ਤੋਂ ਸੰਤੋਖ ਸਿੰਘ, ਕੁਲਵੰਤ ਸਿੰਘ, ਗੁਰਤੇਜ ਸਿੰਘ ਘਾਲੀ, ਬੇਅੰਤ ਸਿੰਘ ਘਰੇਲੂ ਸੇਵਕ ਯੂਨੀਅਨ ਤੋਂ ਨਿਰਮਲ ਸ਼ਰਮਾ, ਸੁਰਜੀਤ ਕੌਰ, ਵੀਰ ਪਾਲ ਕੌਰ, ਭੁਪਿੰਦਰ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਕੁਲਵੰਤ ਕੌਰ ਵਿਸ਼ੇਸ਼ ਤੌਰ ਤੇ ਹਾਜਰ ਸਨ।

Post a Comment

0 Comments