ਜਿਲ੍ਹਾ ਨੂੰ ਨਸ਼ਾ ਮੁਕਤ ਕਰਨਾ ਪੁਲਿਸ ਦਾ ਮੁੱਢਲਾ ਕਾਰਜ ਡਾ. ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ -

 ਜਿਲ੍ਹਾ ਨੂੰ ਨਸ਼ਾ ਮੁਕਤ ਕਰਨਾ ਪੁਲਿਸ ਦਾ ਮੁੱਢਲਾ ਕਾਰਜ ਡਾ. ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ -


ਮਾਨਸਾ ,25 ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ 

ਡਾ. ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪਬਲਿਕ ਨੂੰ  ਨਸ਼ਿਆ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਅਤੇ ਜਿਲ੍ਹਾ ਅੰਦਰ ਨਸ਼ਿਆ ਦੇ ਮੁਕੰਮਲ ਖਾਤਮੇ ਸਬੰਧੀ ਮਾਨਸਾ ਪੁਲਿਸ ਵੱਲੋਂ ਵਿਸੇਸ਼ ਮੁਹਿੰਮ ਚਲਾਈ ਹੋਈ ਹੈ ਜਿਸਦੇ ਤਹਿਤ ਨਸ਼ਾ ਤਸਕਰਾਂ ਉੱਪਰ ਰੇਡ ਕਰਕੇ ਮੁਕੱਦਮੇ ਦਰਜ ਰਜਿਸਟਰ ਕਰਵਾਏ ਜਾ ਰਹੇ ਹਨ,ਮੈਡੀਕਲ ਸਟੋਰਾ ਦੀ ਵੀ ਵਿਸੇਸ ਤੌਰ ਪਰ ਚੈਕਿੰਗ ਕੀਤੀ ਜਾ ਰਹੀ ਹੈ ।ਮਾਨਸਾ ਪੁਲਿਸ ਵੱਲੋਂ ਜਿਲ੍ਹਾ ਦੇ ਵੱਖ-ਵੱਖ ਥਾਣਿਆਂ ਦੇ ਇਲਾਕਾ ਅੰਦਰ ਐਂਟੀ-ਡਰੱਗ ਸੈਮੀਨਾਰ/ਮੀਟਿੰਗਾਂ ਕਰਕੇ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਦੀ ਬਜਾਏ ਪੜ੍ਹਾਈ ਅਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ।

ਇਸੇ ਮੁਹਿੰਮ ਤਹਿਤ ਥਾਣਾ ਸਿਟੀ 2 ਮਾਨਸਾ ਦੇ ਥਾਣੇਦਾਰ ਗੁਰਤੇਜ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਡਰੱਗ ਇੰਸਪੈਕਟਰ ਓਕਾਰ ਸਿੰਘ ਵੱਲੋਂ ਬੱਸ ਅੱਡਾ ਮਾਨਸਾ ਵਿਖੇ ਚੌਹਾਨ ਮੈਡੀਕਲ ਪਾਸੋਂ ਬਿਨਾ ਲਾਇਸਂੈਸ ਤੋ ਦਵਾਈਆਂ ਮਿਲਣ ਕਰਕੇ ਉਸ ਨੂੰ ਸੀਲ ਕਰ ਦਿੱਤਾ ਗਿਆ ਹੈ ।ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ।

ਐਂਟੀ-ਡਰੱਗ ਸੈਮੀਨਾਰ/ਪਬਲਿਕ ਮੀਟਿੰਗਾਂ :

ਇਸੇ ਮੁਹਿੰਮ ਤਹਿਤ ਅੱਜ ਮਿਤੀ 25-7-23 ਨੂੰ ਸ੍ਰੀ ਜਸਕੀਰਤ ਸਿੰਘ ਆਹੀਰ ਪੀ.ਪੀ.ਐਸ ਐਸ.ਪੀ(ਐੱਚ) ਮਾਨਸਾ ਵੱਲੋਂ ਥਾਣਾ ਭੀਖੀ ਦੇ ਪਿੰਡ ਮੋਹਰ ਸਿੰਘ ਵਾਲਾ ਵਿਖੇ, ਸ੍ਰੀ ਮਨਜੀਤ ਸਿੰਘ ਪੀ.ਪੀ.ਐਸ ਡੀ.ਐਸ.ਪੀ (ਸ:ਡ) ਸਰਦੂਲਗੜ੍ਹ ਵੱਲੋਂ ਥਾਣਾ ਝੁਨੀਰ ਦੇ ਪਿੰਡ ਚਚੋਹਰ ਵਿਖੇ, ਸ੍ਰੀ ਪ੍ਰਿਤਪਾਲ ਸਿੰਘ ਪੀ.ਪੀ.ਐਸ ਡੀ.ਐਸ.ਪੀ (ਸ:ਡ) ਬੁਢਲਾਡਾ ਵੱਲੋਂ ਥਾਣਾ ਸਿਟੀ ਬੁਢਲਾਡਾ ਦੇ ਪਿੰਡ ਕੁਲਾਣਾ ਵਿਖੇ ਪਬਲਿਕ ਮੀਟਿੰਗਾਂ ਕੀਤੀਆਂ ਗਈਆਂ ਉਹਨਾਂ ਵੱਲੋਂ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਉਹਨਾਂ ਵੱਲੋਂ ਆਪਣੇ ਆਲੇ-ਦੁਆਲੇ ਨਸ਼ਿਆ ਦੀ ਗੈਰ-ਕਾਨੂੰਨੀ ਵਰਤੋਂ/ਵਿਕਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਪੁਲਿਸ ਹੈਲਪਲਾਇਨ ਨੰਬਰ 112,ਹੈਲਪਲਾਈਨ ਨੰਬਰ 181 ,ਮੋਬਾਇਲ ਨੰਬਰ 9780125100 ਅਤੇ ਈਮੇਲ ਆਈ.ਡੀ. ਦਪੋ.ਮਨਸ‌ .ਪੋਲਚਿੲ੍ਪੁਨਜੳਬ.ਗੋਵ.ਨਿ  ਤੇ ਕਿਸੇ ਵੀ ਸਮੇ ਦਿੱਤੀ ਜਾਂ ਸਾਂਝੀ ਕੀਤੀ ਜਾ ਸਕਦੀ ਹੈ ਅਤੇ ਸੂਚਨਾਂ ਦੇਣ ਵਾਲੇ ਦਾ ਨਾਮ-ਪਤਾ ਗੁਪਤ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਪਬਲਿਕ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਦੀ ਬਜਾਏ ਪੜ੍ਹਾਈ ਵੱਲ ਪ੍ਰੇਰਿਤ ਕਰਨ,ਜਿਲ੍ਹਾ ਅੰਦਰ ਨਸ਼ਿਆ ਦਾ ਖਾਤਮਾ ਕਰਕੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੀ ਹਰ ਇੱਕ ਨਾਗਰਿਕ ਦਾ ਮੁਢਲਾ ਫਰਜ ਹੈ।

Post a Comment

0 Comments