ਇਸਤਰੀ ਅਕਾਲੀ ਦਲ ਦੇ ਨਵਨਿਯੁਕਤ ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਦਾ ਜਿਲਾ ਬਰਨਾਲਾ ਆਗੂਆਂ ਵਲੋਂ ਸਨਮਾਨ ਕੀਤਾ ਗਿਆ

 ਇਸਤਰੀ ਅਕਾਲੀ ਦਲ  ਦੇ ਨਵਨਿਯੁਕਤ ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਦਾ ਜਿਲਾ ਬਰਨਾਲਾ ਆਗੂਆਂ ਵਲੋਂ ਸਨਮਾਨ  ਕੀਤਾ ਗਿਆ 

ਬੀਬੀਆਂ ਦੀ ਇੱਕਜੁਟਤਾ ਤੇ ਪਾਰਟੀ ਦੀ ਮਜਬੂਤੀ ਲਈ ਜਲਦ ਸੂਬਾ ਪੱਧਰੀ ਪ੍ਰੋਗਰਾਮ ਉਲੀਕਣ ਤੇ ਵੀ ਵਿਚਾਰ ਕੀਤਾ 


ਬਰਨਾਲਾ,26,ਜੁਲਾਈ/ਕਰਨਪ੍ਰੀਤ ਕਰਨ

 ਇਸਤਰੀ ਅਕਾਲੀ ਦਲ ਬਾਦਲ ਦੇ ਨਵਨਿਯੁਕਤ ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਦਾ ਜਿਲਾ ਸਂਗਰੂਰ ਤੇ ਜਿਲਾ ਬਰਨਾਲਾ ਨਾਲ ਸਬੰਧਿਤ ਆਗੂਆਂ ਵਲੋਂ ਰੱਖੇ ਸਨਮਾਨ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ ! ਇਸ ਮੌਕੇ  ਇਸਤਰੀ ਅਕਾਲੀ ਦਲ ਦੇ ਸਾਬਕਾ ਜਿਲਾ ਪ੍ਰਧਾਨ ਬੀਬੀ ਪਰਮਿੰਦਰ ਕੌਰ ਰੰਧਾਵਾ,ਮੀਤ ਪ੍ਰਧਾਨ ਪੰਜਾਬ ,ਪਰਮਜੀਤ ਕੌਰ‌ ਭੌਤਨਾ ਜਥੇਬੰਦਕ ਸਕੱਤਰ‌ ਪੰਜਾਬ,ਜਸਵਿੰਦਰ ਕੋਰ ਠੁੱਲ੍ਹੇਵਾਲ ਮੀਤ ਪ੍ਰਧਾਨ,ਸਾਬਕਾ ਸਹਿਰੀ ਪ੍ਰਧਾਨ ਜਸਵੀਰ ਕੌਰ ਭੌਤਨਾ ਸਾਬਕਾ ਦਿਹਾਤੀ ਪ੍ਰਧਾਨ ਬੇਅੰਤ ਕੌਰ ਖਹਿਰਾ ਜ਼ਿਲਾ ਬਰਨਾਲਾ ਅਤੇ ਹੋਰਨਾਂ ਆਗੂਆਂ ਨੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੂੰ ਸਂਗਰੂਰ ਦੇ ਗੁਰਦਵਾਰਾ ਨਾਨਕੀਆਣਾ  ਸਾਹਿਬ ਵਿਖੇ ਸਨਮਾਨਿਤ ਕੀਤਾ । 


        ਇਸ ਮੌਕੇ ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਵੱਡੀ ਗਿਣਤੀ ਚ ਆਈਆਂ ਬੀਬੀਆਂ ਦਾ ਧੰਨਵਾਦ ਕਰਦਿਆਂ ਹੁਣੇ ਤੋਂ ਪਾਰਟੀ ਦੀ ਏਕਤਾ ਤੇ ਅਗਾਮੀ ਚੋਣਾਂ ਚ ਪਾਰਟੀ ਦਾ ਪਰਚਮ ਲਹਿਰਾਉਣ ਤੇ ਜ਼ੋਰ ਦਿੱਤਾ ਤਾਂ ਜੋ ਪੰਜਾਬੀਂ ਦੀ ਮਾਂ ਪਾਰਟੀ ਅਕਾਲੀ ਦਲ ਦੋਬਾਰਾ ਪੰਜਾਬੀਆਂ ਦੀ ਆਪਣੀ ਸਰਕਾਰ ਹੋਣ ਦਾ ਮਾਣ ਮਹਿਸੂਸ ਕੀਤਾ ਜਾ ਸਕੇ ਆਪ ਦੀ ਮੌਜੂਦਾ ਸਰਕਾਰ ਸੰਬੰਧੀ ਉਹਨਾਂ ਕਿਹਾ ਕਿ ਆਪ ਝੂਠੇ ਲਾਰਿਆਂ ਦੀ ਪੰਡ ਹੈ ਜਿਸ ਦੀ ਲੋਕਾਂ ਦੀ ਕਚਹਿਰੀ ਚ ਪੰਡ ਦੀ ਗੰਢ ਖੁੱਲ ਜਾਵੇਗੀ ! ਬੀਬੀ ਪਰਮਿੰਦਰ ਕੌਰ ਰੰਧਾਵਾ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਇਸਤਰੀ ਅਕਾਲੀ ਦਲ ਬਾਦਲ ਦੇ ਥਾਪੇ ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨਾਲ ਪਾਰਟੀ ਦੀ ਏਕਤਾ ਤੇ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਵਿਚ ਪਾਰਟੀ ਚ ਬੀਬੀਆਂ ਦੀ ਇੱਕਜੁਟਤਾ ਤੇ ਪਾਰਟੀ ਦੀ ਮਜਬੂਤੀ ਲਈ ਜਲਦ ਸੂਬਾ ਪੱਧਰੀ ਪ੍ਰੋਗਰਾਮ ਉਲੀਕਣ ਤੇ ਵੀ ਵਿਚਾਰ ਕੀਤਾ
ਗਿਆ !

Post a Comment

0 Comments