ਰਾਸ਼ਟਰੀਆ ਸਵਯਸੇਵਕ ਸੰਘ ਬਰਨਾਲ਼ਾ ਵਲੋਂ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਾਇਆ
ਬਰਨਾਲਾ,27 ਜੁਲਾਈ/ ਕਰਨਪ੍ਰੀਤ ਕਰਨ
ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਸ਼ਟਰੀਆ ਸਵਯਸੇਵਕ ਸੰਘ ਬਰਨਾਲ਼ਾ ਵਾਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਸੁਨਾਮ ਤੋਂ ਪਹੁੰਚੇ ਡਾਕਟਰ ਅਨਿਲ ਕਾਂਸਲ ਡਾਇਰੈਕਟਰ ਨੇ ਕਿਹਾ ਕਿ ਸੰਸਥਾ ਅਜਿਹੇ ਪ੍ਰੋਗਰਾਮ ਹਮੇਸ਼ਾ ਹੀ ਜਨਤਾ ਦੇ ਭਲੇ ਲਈ ਕਰਵਾਏ ਜਾਂਦੇ ਨੇ ਤੇ ਇਸ ਖੂਨਦਾਨ ਕੈਂਪ ਦਾ ਲਗਾਉਣਾ ਹੜ੍ਹ ਪੀੜਤਾਂ ਦੀ ਮਾਰ ਹੇਠ ਆਏ ਲੋਕਾਂ ਦੀ ਬਿਮਾਰੀ ਲਈ ਇਸ ਖੂਨ ਸੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਕੈਂਪ ਵਿਚ ਇਕ ਨੌਜਵਾਨ ਲੜਕੀ ਨੇ ਵੀ ਆਪਣੀ ਇਸ਼ਾ ਮੁਤਾਬਕ ਪਹਿਲੀ ਵਾਰ ਖੂਨ ਦਾਨ ਕੀਤਾ।
ਇਸ ਕੈਂਪ ਵਿਚ ਪਹਿਲੇ ਪੰਜ ਖੂਨਦਾਨੀਆਂ ਨੂੰ ਇਕ ਇਕ ਭਾਗਵਤ ਗੀਤਾ ਜੀ ਤੇ ਇਕ ਇਕ ਬੋਤਲ ਗੰਗਾ ਜਲ ਦੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਸਵਾਮੀ ਸਿਰੀਨਿਵਾਸ ਐਡਵੋਕੇਟ ਦੀਪਕ ਜਿੰਦਲ,ਲਲਿਤ ਮਹਾਜਨ।ਅਵਤਾਰ ਸਿੰਘ,ਅਸ਼ਵਨੀ ਕੁਮਾਰ,ਜਤਿੰਦਰ ਕੁਮਾਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਬਰਾੜ,ਚੰਦਨ ਕੁਮਾਰ ਆਦਿ ਹਾਜਿਰ ਸਨ
0 Comments