ਥਾਣਾ ਮੁਖੀ ਸ਼ਮਸ਼ੇਰ ਸਿੰਘ ਨੇ ਅਮਰਗੜ੍ਹ 'ਚ ਚੋਰਾਂ ਨੂੰ ਪਾਈਆਂ ਭਾਜੜਾਂ

 ਥਾਣਾ ਮੁਖੀ ਸ਼ਮਸ਼ੇਰ ਸਿੰਘ ਨੇ ਅਮਰਗੜ੍ਹ 'ਚ ਚੋਰਾਂ ਨੂੰ ਪਾਈਆਂ ਭਾਜੜਾਂ

ਮਹਿਜ਼ ਇੱਕ ਮਹੀਨੇ ਦੇ ਅੰਦਰ-ਅੰਦਰ ਲਗਭਗ ਦੋ ਦਰਜਨ ਦੇ ਕਰੀਬ ਭੇਜੇ ਜੇਲ੍ਹ


ਅਮਰਗੜ੍ਹ 24 ਜੁਲਾਈ (ਗੁਰਬਾਜ ਸਿੰਘ ਬੈਨੀਪਾਲ)
ਹਲਕਾ ਅਮਰਗੜ੍ਹ ਦੇ ਅੰਦਰ ਹਰ ਦਿਨ-ਰਾਤ ਸੰਗੀਨ ਚੋਰੀਆਂ ਨੂੰ ਅੰਜਾਮ ਦੇਣ ਵਾਲੇ ਬੇਖੌਫ ਘੁੰਮ ਰਹੇ ਚੋਰਾਂ ਨੂੰ  ਨਵੇਂ ਆਏ ਥਾਣਾ ਮੁਖੀ ਸ਼ਮਸ਼ੇਰ ਸਿੰਘ ਅਮਰਗੜ੍ਹ ਨੇ ਆਪਣੀ ਸੂਝ/ਬੂਝ ਅਤੇ ਈਮਾਨਦਾਰੀ ਨਾਲ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦਿਆਂ ਦੋ ਦਰਜਨ ਦੇ ਕਰੀਬ ਚੋਰਾਂ ਨੂੰ ਫ਼ੜ ਕੇ ਸਲਾਖਾਂ ਪਿੱਛੇ ਭੇਜਿਆ ਹੈ,ਜਿਸਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਲੋਕ ਹੁਣ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਹਨ। ਥਾਣੇਦਾਰ ਸੋਹਣ ਲਾਲ ਨੇ ਦੱਸਿਆ ਕਿ ਅਮਰਗੜ੍ਹ 'ਚ ਹੋਈਆਂ ਵੱਖ -ਵੱਖ ਚੋਰੀਆਂ ਤੋਂ ਇਲਾਵਾ ਲੰਘੀ 19 ਜੁਲਾਈ ਨੂੰ ਦਿਲਸ਼ਾਦ ਅਖ਼ਤਰ ਪਿੰਡ ਲਾਂਗੜੀਆਂ ਵਿਖੇ ਗੱਡੀਆਂ ਦੇ ਏ .ਸੀ ਆਂ ਦੀ ਮੁਰੰਮਤ ਕਰਨ ਵਾਲਿਆਂ ਨੇ ਪੁਲਿਸ ਅਮਰਗੜ੍ਹ ਨੂੰ ਸਕਾਇਤ ਦਰਜ਼ ਕਰਵਾਈ ਕਿ ਰਾਤ ਨੂੰ ਉਨ੍ਹਾਂ ਦੀ ਦੁਕਾਨ ਵਿੱਚੋਂ 4 ਬੈਟਰੀਆਂ,ਏ ਸੀ ਕੰਪਰੈਸਰ ਤੋਂ ਇਲਾਵਾ ਹੋਰ ਵੀ ਜ਼ਰੂਰੀ ਸਮਾਨ ਚੋਰੀ ਹੋ ਗਿਆ ਹੈ। ਪੁਲਿਸ ਵੱਲੋਂ ਦੁਕਾਨ ਤੇ  ਲੱਗੇ ਸੀ. ਸੀ.ਟੀ .ਵੀ ਖੰਗਾਲਣ ਤੇ ਪਤਾ ਲੱਗਾ ਕਿ ਤਿੰਨ ਚੋਰਾਂ ਵੱਲੋਂ ਮੂੰਹ ਤੇ ਕੱਪੜਾ ਬੰਨ੍ਹ ਕੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਸੀ. ਸੀ. ਟੀ. ਵੀ ਕੈਮਰਿਆਂ ਤੋਂ ਇਲਾਵਾ ਹੋਰ ਸਾਧਨਾਂ ਨਾਲ ਚੋਰਾਂ ਦੀ ਪੈੜ ਨੱਪੀ ਅਤੇ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ। ਜਿਨ੍ਹਾਂ ਵਿਚੋਂ ਇਕ ਨਾਬਾਲਗ ਚੋਰ ਨੂੰ ਬਾਲ ਸੁਧਾਰ ਘਰ ਭੇਜਣ ਉਪਰੰਤ, ਬਾਕੀ ਦੋ ਤੋ ਰਿਮਾਂਡ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਜਿਨ੍ਹਾਂ ਨੇ ਚੋਰੀ ਦੇ ਕਿਸੇ ਕਬਾੜੀਆਂ ਨੂੰ ਵੇਚਣਾ ਮੰਨਿਆ ਅਤੇ ਇਨ੍ਹਾਂ ਤੋਂ ਪੁੱਛ ਪੜਤਾਲ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ।

Post a Comment

0 Comments