ਬਾਜੇਵਾਲਾ ਚ ਕਿਸਾਨ ਦੀ ਕਰੰਟ ਲੱਗਣ ਨਾਲ ਮੱਝ ਦੀ ਮੌਤ ਪੀੜਤ ਪਰਿਵਾਰ ਨੇ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ।
ਸਰਦੂਲਗੜ੍ਹ 30 ਜੁਲਾਈ ਗੁਰਜੀਤ ਸ਼ੀਂਹ
ਪਿੰਡ ਬਾਜੇਵਾਲਾ ਵਿਖੇ ਦੇਰ ਰਾਤ ਵਰਖਾ ਹੋਣ ਕਾਰਨ ਕਿਸਾਨ ਦੀ ਕਰੰਟ ਨਾਲ ਮੱਝ ਮਰਨ ਦੀ ਦੁਖਦਾਈ ਖਬਰ ਹੈ। ਕਿਸਾਨ ਮਹਿੰਦਰ ਸਿੰਘ ਪੁੱਤਰ ਸ਼ਿਆਮ ਸਿੰਘ ਪਿੰਡ ਬਾਜੇਵਾਲਾ ਨੇ ਦੱਸਿਆ ਕਿ ਦੇਰ ਰਾਤ ਵਰਖਾ ਹੋਣ ਕਾਰਨ ਘਰ ਦੇ ਅੰਦਰ ਬਿਜਲੀ ਵਾਲੀ ਤਾਰ ਨਾਲ ਮੱਝ ਦੇ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਕਿਸਾਨ ਮਹਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਕੋਲ ਸਿਰਫ ਇਕ ਹੀ ਮੱਝ ਸੀ। ਜਿਸ ਦੀ ਕੀਮਤ ਉਨ੍ਹਾਂ ਨੇ 75 ਹਜ਼ਾਰ ਰੁਪਏ ਦੱਸਿਆ ਹੈ। ਉਹਨਾਂ ਕਿਹਾ ਕਿ ਪੀੜਤ ਕਿਸਾਨ ਪਹਿਲਾਂ ਹੀ ਨਰਮੇ ਆਦਿ ਦੀ ਫਸਲ ਨਾ ਹੋਣ ਕਰਕੇ ਪਰੇਸਾਨ ਹੈ। ਉੱਪਰੋਂ ਅੱਜ ਉਹਨਾਂ ਦੀ ਦੋ ਮਹੀਨੇ ਬਾਅਦ ਸੂਣ ਵਾਲੀ ਮੱਝ ਮਰਨ ਕਾਰਨ ਪਰਿਵਾਰ ਤੇ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
0 Comments