ਬਟੜਿਆਣਾ’ ਦੀਆਂ ਤਿੰਨ ਸਕੀਆਂ ਭੈਣਾਂ ਸਕੀਆਂ ਭੈਣਾਂ ਗੁਰਵਿੰਦਰ ਸ਼ੀਤਲ, ਹਰਵਿੰਦਰ ਕੌਰ ਤੇ ਜਗਜੀਤ ਕੌਰ ਨੂੰ ਰੈਗੂਲਰ ਸਬੰਧੀ ਮਿਲੇ ਨਿਯੁਕਤੀ-ਪੱਤਰ

 ‘ਬਟੜਿਆਣਾ’ ਦੀਆਂ ਤਿੰਨ ਸਕੀਆਂ ਭੈਣਾਂ ਸਕੀਆਂ ਭੈਣਾਂ ਗੁਰਵਿੰਦਰ ਸ਼ੀਤਲ, ਹਰਵਿੰਦਰ ਕੌਰ ਤੇ ਜਗਜੀਤ ਕੌਰ ਨੂੰ ਰੈਗੂਲਰ ਸਬੰਧੀ ਮਿਲੇ ਨਿਯੁਕਤੀ-ਪੱਤਰ 

ਪੱਕਾ ਰੋਜਗਾਰ ਮਿਲਣ ਤੇ ਆਪ ਸਰਕਾਰ ਦਾ ਕੀਤਾ ਧੰਨਵਾਦ 


ਬਰਨਾਲਾ, 31,ਜੁਲਾਈ /ਕਰਨਪ੍ਰੀਤ ਕਰਨ  

-  ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 12,710 ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਸਬੰਧੀ ਨਿਯੁਕਤੀ ਪੱਤਰ ਦੇ ਕੇ ਆਪਣਾ ਵਾਅਦਾ ਪੂਰਾ ਕੀਤਾ ਗਿਆ ਹੈ। ਇਨ੍ਹਾਂ ਕੱਚੇ ਅਧਿਆਪਕਾਂ ਵਿਚ  ਭਵਾਨੀਗੜ੍ਹ ਬਲਾਕ ਦੇ ਪਿੰਡ ਬਟੜਿਆਣਾ ਦੀਆਂ ਤਿੰਨ ਸਕੀਆਂ ਭੈਣਾਂ ਗੁਰਵਿੰਦਰ ਕੌਰ ਸ਼ੀਤਲ, ਹਰਵਿੰਦਰ ਕੌਰ ਤੇ ਜਗਜੀਤ ਕੌਰ ਵੀ ਸ਼ਾਮਲ ਹਨ। ਜਿਨ੍ਹਾਂ 'ਚੋਂ ਅਧਿਆਪਕ ਜਗਜੀਤ ਕੌਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਿਯੁਕਤੀ ਪੱਤਰ ਸੌਂਪਿਆ ਗਿਆ ਜਦੋਂਕਿ ਹਰਵਿੰਦਰ ਕੌਰ ਨੇ ਸਬੰਧਤ ਸਕੂਲ ਦੇ ਪ੍ਰਿੰਸੀਪਲ ਤੇ ਗੁਰਵਿੰਦਰ ਕੌਰ ਸ਼ੀਤਲ ਨੂੰ ਬਲਾਕ ਦੇ

ਕੋਈ ਹੱਦ ਨਾ ਰਹੀ। ਉਕਤ ਤਿੰਨੇ ਲੜਕੀਆਂ ਦੇ ਪਿਤਾ ਕ੍ਰਿਸ਼ਨ ਸਿੰਘ ਨੌਰਥ (ਫੌਜੀ) ਵਾਸੀ ਬਟੜਿਆਣਾ ਤੇ ਲੜਕੀਆਂ ਦੀ ਮਾਤਾ ਨਛੱਤਰ ਕੌਰ ਨੇ ਖੁਸ਼ੀ ਦੇ ਹੰਝੂ ਵਹਾਉਂਦਿਆ ਆਖਿਆ ਕਿ ਉਨ੍ਹਾਂ ਲਈ ਇਹ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ ਕਿਉਂਕਿ ਉਹ ਹਮੇਸ਼ਾ ਹੀ ਸਮੇਂ ਦੀਆਂ ਸਰਕਾਰਾਂ ਤੋਂ ਇਹ ਉਮੀਦ ਲਗਾਈ ਬੈਠੇ ਸਨ ਕਿ ਕਦੋਂ ਸਰਕਾਰ ਉਨ੍ਹਾਂ ਦੀਆਂ ਧੀਆਂ ਨੂੰ ਪੱਕੇ ਅਧਿਆਪਕ ਵੱਜੋਂ ਨਿਯੁਕਤੀ ਪੱਤਰ ਦੇਵੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਦੱਸ ਦਈਏ ਕਿ ਅਧਿਆਪਕ ਜਗਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਬਡਰੁੱਖਾਂ, ਹਰਵਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਕਿਲਾ ਰਹਿਮਤ ਮਾਲੇਰਕੋਟਲਾ ਤੇ ਗੁਰਵਿੰਦਰ ਕੌਰ ਸ਼ੀਤਲ ਸਰਕਾਰੀ ਪਾਇਮਰੀ ਸਕੂਲ ਦਿੜ੍ਹਬਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

Post a Comment

0 Comments