ਨਗਰ ਕੌਂਸਲ ਬਰਨਾਲਾ,ਧਨੌਲਾ, ਹੰਡਿਆਇਆ,ਤਪਾ ਤੇ ਭਦੌੜ ਦੇ ਮੁਲਾਜ਼ਮਾਂ ਦੀ ਮੀਟਿੰਗ ਚ ਚੰਚਲ ਸ਼ਰਮਾਦੂਜੀ ਵਾਰ ਸਰਬਸੰਮਤੀ ਨਾਲ ਜ਼ਿਲ੍ਹੇ ਦੇ ਪ੍ਰਧਾਨ ਨਿਯੁਕਤ

 ਨਗਰ ਕੌਂਸਲ ਬਰਨਾਲਾ,ਧਨੌਲਾ, ਹੰਡਿਆਇਆ,ਤਪਾ ਤੇ ਭਦੌੜ ਦੇ ਮੁਲਾਜ਼ਮਾਂ ਦੀ ਮੀਟਿੰਗ  ਚ ਚੰਚਲ ਸ਼ਰਮਾਦੂਜੀ ਵਾਰ ਸਰਬਸੰਮਤੀ ਨਾਲ ਜ਼ਿਲ੍ਹੇ ਦੇ  ਪ੍ਰਧਾਨ ਨਿਯੁਕਤ 


ਬਰਨਾਲਾ, 20 ,ਜੁਲਾਈ/ਕਰਨਪ੍ਰੀਤ ਕਰਨ 

  ਨਗਰ ਕੌਂਸਲ ਬਰਨਾਲਾ, ਧਨੌਲਾ, ਹੰਡਿਆਇਆ, ਤਪਾ ਤੇ ਭਦੌੜ ਦੇ ਮੁਲਾਜ਼ਮਾਂ ਦੀ ਮੀਟਿੰਗ ਸੂਬਾ ਮੀਤ ਪ੍ਰਧਾਨ, ਸਰਪ੍ਰਸਤ ਹਰਬਖ਼ਸ਼ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਚੰਚਲ ਸ਼ਰਮਾ ਦੀ ਅਗਵਾਈ ਹੇਠ ਨਗਰ ਕੌਂਸਲ ਬਰਨਾਲਾ 'ਚ ਹੋਈ। ਜਿਸ 'ਚ ਅਮਨਦੀਪ ਸਿੰਘ ਜ਼ੀਰਾ ਸੂਬਾ ਪ੍ਰਧਾਨ ਮਿਉਂਸਪਲ ਵਰਕਰਜ਼ ਯੂਨੀਅਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਚੰਚਲ ਸ਼ਰਮਾ ਨੂੰ ਦੂਜੀ ਵਾਰ ਸਰਬਸੰਮਤੀ ਨਾਲ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਜਦਕਿ ਸੁਸ਼ੀਲ ਕੁਮਾਰ ਨੂੰ ਮੁਲਾਜ਼ਮ ਯੂਨੀਅਨ ਦਾ ਸਥਾਨਕ ਪ੍ਰਧਾਨ ਨਿਯੁਕਤ ਕੀਤਾ ਗਿਆ। ਜਿਸ 'ਚ ਅਗਲੀ ਬਾਡੀ ਦੀ ਚੋਣ ਕਰਮਚਾਰੀ ਯੂਨੀਅਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕਰਵਾਈ ਜਾਵੇਗੀ। ਇਸ ਮੌਕੇ ਸਲੀਮ ਮੁਹੰਮਦ ਜੇ.ਈ., ਗਗਨਦੀਪ ਸਿੰਘ ਏ.ਐਮ. , ਲਖਵਿੰਦਰ ਸਿੰਘ, ਨੈਬ ਸਿੰਘ ਸੂਬਾ ਪ੍ਰਚਾਰ ਸਕੱਤਰ ਹੰਡਿਆਇਆ, ਗੋਬਿੰਦਪਾਲ ਬਾਂਸਲ ਸੈਕਟਰੀ, ਗੁਰਮੀਤ ਸਿੰਘ, ਅਵਤਾਰ ਸਿੰਘ, ਰੀਨੂੰ ਦੇਵੀ, ਗੁਰਮੀਤ ਕੌਰ, ਦੇਵ ਰਿਸ਼ੀ, ਨਰਿੰਦਰ ਕੌਰ, ਜਸਵੰਤ ਸਿੰਘ, ਗੁਰਮੀਤ ਸਿੰਘ, ਜਗਜੀਤ ਸਿੰਘ, ਜਗਸੀਰ ਸਿੰਘ, ਗੁਰਪ੍ਰਤਾਪ ਸਿੰਘ, ਨਰੇਸ਼ ਕੁਮਾਰ, ਰਾਜਵੀਰ ਸਿੰਘ, ਰਾਜਵੀਰ ਕੌਰ, ਰਾਜਵੀਰ ਕੌਰ ਮਾਨ, ਪਰਮਿੰਦਰ ਕੁਮਾਰ, ਨਵਕਿਰਨ ਚੰਗਾਲ, ਅਨਿਲ ਕੁਮਾਰ ਆਦਿ ਹਾਜ਼ਰ ਸਨ।

Post a Comment

0 Comments