ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਐਸ.ਐਮ.ਓ. ਡਾ ਗੁਰਚੇਤਨ ਪ੍ਰਕਾਸ਼ ਨੇ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਆਏ ਲੋਕਾਂ ਨੂੰ ਹੈਪੇਟਾਈਟਸ ਬਾਰੇ ਕੀਤਾ ਜਾਗਰੂਕ।

 ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਐਸ.ਐਮ.ਓ. ਡਾ ਗੁਰਚੇਤਨ ਪ੍ਰਕਾਸ਼ ਨੇ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਆਏ ਲੋਕਾਂ ਨੂੰ ਹੈਪੇਟਾਈਟਸ ਬਾਰੇ ਕੀਤਾ ਜਾਗਰੂਕ

 


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਿਵਲ ਸਰਜਨ ਮਾਨਸਾ ਡਾ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਬ ਡਵੀਜਨ ਹਸਪਤਾਲ ਬੁਢਲਾਡਾ ਵਿਖੇ ਸਿਹਤ ਵਿਭਾਗ ਵੱਲੋਂ ਐਸ.ਐਮ.ਓ. ਡਾਕਟਰ ਗੁਰਚਰਨ ਪ੍ਰਕਾਸ਼ ਦੀ ਅਗਵਾਈ ਹੇਠ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਇਸ ਮੌਕੇ ਹਸਪਤਾਲ ਵਿੱਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਐਸ.ਐਮ.ਓ. ਡਾ ਗੁਰਚੇਤਨ ਪ੍ਰਕਾਸ਼ ਨੇ ਦੱਸਿਆ ਕਿ ਹੈਪੇਟਾਈਟਸ ਦਿਵਸ ਹਰ ਸਾਲ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਇਕ ਵਾਇਰਲ ਰੋਗ ਹੈ’ ਹੈਪੇਟਾਈਟਸ ਏ.ਬੀ.ਸੀ.ਡੀ.ਈ. ਕਈ ਪ੍ਰਕਾਰ ਦਾ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਹੈਪੇਟਾਈਟਸ ਏ ਅਤੇ ਈ ਦੂਸ਼ਿਤ ਪਾਣੀ, ਦੂਸ਼ਿਤ ਭੋਜਨ ਅਤੇ ਸਾਫ ਸਫਾਈ ਦੀ ਅਣਹੋਂਦ ਕਾਰਣ ਫੈਲਦਾ ਹੈ, ਸੋ ਸਾਨੂੰ ਸਾਰਿਆਂ ਨੂੰ ਪਾਣੀ ਨੂੰ ਹਰ ਸਮੇਂ ਉਬਾਲ ਕੇ, ਕਲੋਰੀਨੇਟ ਕਰਕੇ ਜਾਂ ਫਿਲਟਰ ਕਰਕੇ ਸਾਫ ਪਾਣੀ ਪੀਣਾ ਚਾਹੀਦਾ ਹੈ।

ਹੈਪੇਟਾਈਟਸ ਦੇ ਮੁੱਖ ਲੱਛਣ ਹਾਜ਼ਮਾ ਨਾ ਆਉਣਾ, ਪੇਟ ਦੇ ਉਪਰਲੇ ਹਿੱਸੇ ਵਿਚ ਸੋਜਿਸ਼, ਲੀਵਰ ਨਜ਼ਦੀਕ ਦਰਕ, ਬੁਖਾਰ, ਭੁੱਖ ਨਾ ਲਗਣਾ, ਥਕਾਵਟ, ਪਿੰਜਣੀਆਂ ਵਿੱਚ ਦਰਦ, ਉਲਟੀ ਆਉਣਾ ਜਾਂ ਜੀਅ ਕੱਚਾ ਹੋਣਾ ਆਦਿ ਹਨ।

ਉਨ੍ਹਾਂ ਕਿਹਾ ਕਿ ਪੀਲੀਆ ਹੋਣ ਉਪਰੰਤ ਸਾਨੂੰ ਡਾਕਟਰ ਦੀ ਸਲਾਹ ਅਨੁਸਾਰ ਤੁਰੰਤ ਦਵਾਈ ਲੈਣੀ ਚਾਹੀਦੀ ਹੈ ਅਤੇ ਮਰੀਜ਼ ਨੂੰ ਮੁਕੰਮਲ ਬੈੱਡ ਰੈਸਟ ਕਰਨੀ ਚਾਹੀਦੀ ਹੈ। ਖੱਟੀਆਂ, ਤਲੀਆਂ, ਗਰਮ ਚੀਜ਼ਾਂ ਅਤੇ ਲਾਲ ਮਿਰਚ ਦਾ ਪਰਹੇਜ਼ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਹੈਪੇਟਾਈਟਸ ਬੀ ਅਤੇ ਸੀ ਦੂਸ਼ਿਤ ਖ਼ੂਨ, ਦੂਸ਼ਿਤ ਸੂਈ ਸਰਿੰਜ, ਅਸੰਕਰਮਿਤ ਖੂਨ ਦਾ ਚੜ੍ਹਨਾ, ਰੋਗਗ੍ਰਸਤ ਮਾਂ ਤੋਂ ਬੱਚੇ ਨੂੰ ਹੋ ਸਕਦਾ ਹੈ। ਇਹ ਅਸੁਰੱਖਿਅਤ ਸਰੀਰਿਕ ਸਬੰਧ ਜਾਂ ਕਿਸੇ ਹੋਰ ਇਨਫੈਕਟਡ ਖੂਨ ਦੇ ਸਾਧਨ ਰਾਹੀਂ ਫੈਲਦਾ ਹੈ। ਹੈਪੇਟਾਈਟਸ ਬੀ ਅਤੇ ਸੀ ਤੋਂ ਬਚਾਅ ਲਈ ਜਦੋਂ ਵੀ ਕਿਤੇ ਖ਼ੂਨ ਦੀ ਲੋੜ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਗਰਭਵਤੀ ਮਹਿਲਾਵਾਂ, ਹੈਲਥ ਕੇਅਰ ਵਰਕਰ, ਹਾਈ ਰਿਸਕ ਗਰੁੱਪ ਜਾ ਕੋਈ ਵੀ ਸਰਜਰੀ ਕਰਾਉਣ ਤੋਂ ਪਹਿਲਾਂ, ਦੰਦਾਂ ਦਾ ਇਲਾਜ ਕਰਵਾਉਣ ਸਮੇ ਜਾਂ ਡਾਇਲਸਿਸ ਕਰਾਉਣ ਸਮੇਂ ਖਾਸ ਧਿਆਨ ਦੇਣਾ ਚਾਹੀਦਾ ਹੈ।ਇਸ ਮੌਕੇ ਭੋਲਾ ਸਿੰਘ,ਹਰਪ੍ਰੀਤ ਸਿੰਘ,ਅਮਨ ਸਿੰਘ,ਮੰਗਲ ਸਿੰਘ,ਸੁਖਦੇਵ ਸਿੰਘ,ਇੰਦਰਪ੍ਰੀਤ ਸਿੰਘ,ਹਾਜਿਰ ਸਨ

Post a Comment

0 Comments