ਪਿੰਡ ਗਿੱਲਾਂ ਵਿੱਚ ਤੀਆਂ ਦਾ ਤਿਉਹਾਰ ਮਨਾਇਆ
ਸ਼ਾਹਕੋਟ 28 ਜੁਲਾਈ ਲਖਵੀਰ ਵਾਲੀਆਂ
ਵਿਧਾਨ ਸਭਾ ਹਲਕਾ ਨਕੋਦਰ ਦੇ ਪਿੰਡ ਗਿੱਲਾਂ ਵਿਖੇ ਅੰਬੇਦਕਰ ਆਰਮੀ ਪੰਜਾਬ ਪ੍ਰਧਾਨ ਅਤੇ ਪਿੰਡ ਦੇ ਸਰਪੰਚ ਹਿੰਮਤ ਸਿੰਘ ਵੱਲੋਂ ਪਿੰਡ ਦੀਆਂ ਲੜਕੀਆ ਨੂੰ ਸੌਣ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਦੀਆ ਮੁਬਾਰਕਾ ਦਿੱਤੀਆ ਅਤੇ ਕਿਹਾ ਕਿ ਧੀਆਂ ਧਿਆਣੀਆਂ ਦਾ ਤਿਉਹਾਰ ਹਰੇਕ ਪਿੰਡ ਸ਼ਹਿਰ ਵਿੱਚ ਮਨਾਇਆ ਜਾਣਾ ਚਾਹੀਦਾ ਹੈ ਇਸ ਨਾਲ ਸਾਡੇ ਵਿੱਚ ਇੱਕ ਦੂਜੇ ਪ੍ਰਤੀ ਭਾਈਵਾਲਤਾ ਵੱਧਦੀ ਹੈ ਅਤੇ ਬੱਚਿਆਂ ਨੂੰ ਸੱਭਿਆਚਾਰ ਬਾਰੇ ਵੀ ਜਾਣਕਾਰੀ ਮਿਲਦੀ ਹੈ ਅਤੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਅੰਬੇਡਕਰ ਆਰਮੀ ਦੇ ਜਰਨਲ ਸਕੱਤਰ ਪੰਜਾਬ ਮਨਜੀਤ ਲਾਲ ਕੋਟਲਾ ਜੰਗਾਂ ਅਤੇ ਪ੍ਰੈਸ ਸਕੱਤਰ ਪੰਜਾਬ ਦਵਿੰਦਰ ਸਹਿਮ ਪਹੁੰਚੇ ਅਤੇ ਹੋਰਨਾਂ ਤੋਂ ਇਲਾਵਾ ਪਿੰਡ ਗਿੱਲਾਂ ਦੇ ਮੋਹਤਵਾਰ ਵਿਅਕਤੀ ਹਾਜ਼ਰ ਸਨ ਅਤੇ ਇਸ ਮੌਕੇ ਚਾਹ ਪਕੌੜੇ ਦਾ ਲੰਗਰ ਵੀ ਲਗਾਇਆ ਗਿਆ
0 Comments