ਮਾਰਕੀਟ ਕਮੇਟੀ ਦੇ ਸੈਕਟਰੀ ਵਲੋਂ ਸਬਜ਼ੀ ਮੰਡੀ ਬਰਨਾਲਾ ’ਚ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣ ਲਈ ਕੈਂਪ ਲਾਇਆ

 ਮਾਰਕੀਟ ਕਮੇਟੀ ਦੇ ਸੈਕਟਰੀ  ਵਲੋਂ ਸਬਜ਼ੀ ਮੰਡੀ ਬਰਨਾਲਾ ’ਚ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣ ਲਈ   ਕੈਂਪ ਲਾਇਆ

 ਮਾਰਕੀਟ ਕਮੇਟੀ ਦੇ ਸੈਕਟਰੀ ਕੁਲਵਿੰਦਰ ਸਿੰਘ ਭੁੱਲਰ, ਸਬਜ਼ੀ ਮੰਡੀ ਐਸੋੋਸੀਏਸ਼ਨ ਦੇ ਪ੍ਰਧਾਨ ਰਵੀ ਕੁਮਾਰ ਅਤੇ ਡੀ.ਪੀ.ਆਰ.ਓ. ਮੇਘਾ ਮਾਨ ਵਿਸ਼ੇਸ਼ ਤੌਰ ’ਤੇ ਪੁੱਜੇ


ਬਰਨਾਲਾ, 26,ਜੁਲਾਈ/ਕਰਨਪ੍ਰੀਤ ਕਰਨ

–ਜ਼ਿਲਾ ਪ੍ਰਸ਼ਾਸਨ  ਵਲੋਂ ਬਰਨਾਲਾ ਦੀ ਸਬਜ਼ੀ ਮੰਡੀ ਵਿਚ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣ ਲਈ ਪਹੁੰਚ ਸਕੀਮ ਤਹਿਤ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਕੈਂਪ ’ਚ ਮਾਰਕੀਟ ਕਮੇਟੀ ਦੇ ਸੈਕਟਰੀ ਕੁਲਵਿੰਦਰ ਸਿੰਘ ਭੁੱਲਰ, ਸਬਜ਼ੀ ਮੰਡੀ ਐਸੋੋਸੀਏਸ਼ਨ ਦੇ ਪ੍ਰਧਾਨ ਰਵੀ ਕੁਮਾਰ ਅਤੇ ਡੀ.ਪੀ.ਆਰ.ਓ. ਮੇਘਾ ਮਾਨ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਦੇ ਸੈਕਟਰੀ ਭੁੱਲਰ ਨੇ ਦੱਸਿਆ ਕਿ ਸਰਕਾਰ ਨੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣ ਲਈ ਪਹੁੰਚ ਨਾਂ ਦੀ ਇਕ ਵੈੱਬਸਾਈਟ ਲਾਂਚ ਕੀਤੀ ਹੈ।

              ਇਸ ਵੈੱਬਸਾਈਟ ਨੂੰ ਤੁਸੀਂ ਆਪਣੇ ਮੋਬਾਇਲ ’ਚ ਲੋਡ ਕਰ ਸਕਦੇ ਹੋ ਅਤੇ ਆਪਣੇ ਮੋਬਾਇਲ ’ਚ ਹੀ ਸਰਕਾਰ ਦੀਆਂ ਸਾਰੀਆਂ ਸਕੀਮਾਂ ਦੀ ਜਾਣਕਾਰੀ ਲੈ ਸਕਦੇ ਹੋ ਅਤੇ ਆਪਣੇ ਮੋਬਾਇਲ ’ਚ ਹੀ ਫਾਰਮ ਭਰ ਕੇ ਕਿਸੇ ਵੀ ਡਾਕੂਮੈਂਟ ਦੀ ਦਰੁਸਤੀ ਵੀ ਕਰਵਾ ਸਕਦੇ ਹੋ। ਤੁਹਾਨੂੰ ਕਿਸੇ ਵੀ ਦਫਤਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਤੁਸੀਂ ਆਪਣੇ ਮੋਬਾਇਲ ’ਤੇ ਹੀ ਘਰ ਬੈਠੇ ਸਰਕਾਰੀ ਕੰਮ ਕਰਵਾ ਸਕਦੇ ਹੋ। ਸਬਜ਼ੀ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਜੋ ਇਹ ਵੈੱਬਸਾਈਟ ਜਾਰੀ ਕੀਤੀ ਹੈ ਇਸ ਨਾਲ ਆਮ ਲੋਕਾਂ ਦੀ ਪ੍ਰੇਸ਼ਾਨੀ ਘਟੇਗੀ ਤੇ ਘਰ ਬੈਠੀਆਂ ਹੀ ਸਾਰੀ ਜਾਣਕਾਰੀ ਮਿਲੇਗੀ !

Post a Comment

0 Comments