ਪਦਮ ਸ਼੍ਰੀ ਰਜਿੰਦਰ ਗੁਪਤਾ ਚੇਅਰਮੈਨ ਟਰਾਈਡੈਂਟ ਗਰੁੱਪ ਦੇ ਮਾਤਾ ਸ਼੍ਰੀਮਤੀ ਮਾਇਆ ਦੇਵੀ ਨੂੰ ਹਜਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਜੇਪੀ ਨੱਡਾ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ,ਸਮੇਤ ਵੱਡੇ ਸਿਆਸਤਦਾਨਾਂ ਨੇ ਦੁੱਖ ਪ੍ਰਗਟਾਇਆ।
ਬਰਨਾਲਾ, 26,ਜੁਲਾਈ/ਕਰਨਪ੍ਰੀਤ ਕਰਨ
– ਜਿਲਾ ਬਰਨਾਲਾ ਚ ਟ੍ਰਾਈਡੇਂਟ ਦਾ ਬੂਟਾ ਲਾਉਣ ਵਾਲੀ ਮਾਤਾ ਸ਼੍ਰੀਮਤੀ ਮਾਇਆ ਦੇਵੀ ਜੋ ਕੇ ਗਰੁੱਪ ਦੇ ਸੰਸਥਾਪਕ ਪਦਮ ਸ਼੍ਰੀ ਰਜਿੰਦਰ ਗੁਪਤਾ ਅਤੇ ਆਈ ਓ ਐਲ ਦੇ ਚੇਅਰਮੈਨ ਵਰਿੰਦਰ ਗੁਪਤਾ ਨੂੰ ਮਾਤਾ ਜੀ ਸਨ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਹਨਾਂ ਦੇ ਮਾਤਾ ਸ਼੍ਰੀਮਤੀ ਮਾਇਆ ਦੇਵੀ ਪਤਨੀ ਸਵਰਗਵਾਸੀ ਸ਼੍ਰੀ ਨੌਹਰ ਚੰਦ ਗੁਪਤਾ ਜੀ ਦਾ ਅਚਾਨਕ ਦਿਹਾਂਤ ਹੋ ਗਿਆ। ਮਾਤਾ ਮਾਇਆ ਦੇਵੀ ਜੀ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਜਿਨ੍ਹਾਂ ਦਾ ਸੀ ਐਮ ਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ ਜਿੱਥੇ ਉਹ 90 ਸਾਲ ਦੇ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ। ਜਿਨ੍ਹਾਂ ਦਾ ਅੰਤਿਮ ਸੰਸਕਾਰ ਕਰਦਿਆਂ ਸਿਵਲ ਲਾਈਨਜ ਸ਼ਮਸ਼ਾਨ ਘਾਟ ਲੁਧਿਆਣਾ ਵਿਖੇ ਪਦਮਸ਼੍ਰੀ ਰਜਿੰਦਰ ਗੁਪਤਾ ਅਤੇ ਆਈਓਐਲ ਦੇ ਚੇਅਰਮੈਨ ਵਰਿੰਦਰ ਗੁਪਤਾ ਨੇ ਆਪਣੀ ਮਾਤਾ ਮਾਇਆ ਦੇਵੀ ਦਾ ਅੰਤਿਮ ਸੰਸਕਾਰ ਕੀਤਾ ਤੇ ਹਜਾਰਾਂ ਸੇਜਲ ਅੱਖਾਂ ਨੇ ਸ਼੍ਰੀਮਤੀ ਮਾਇਆ ਦੇਵੀ ਨੂੰ ਅੰਤਿਮ ਵਿਦਾਇਗੀ ਦਿੱਤੀ ! ਇਸ ਦੌਰਾਨ ਰਜਿੰਦਰ ਗੁਪਤਾ ਦੇ ਪਤਨੀ ਮਧੂ ਗੁਪਤਾ,ਵਰਿੰਦਰ ਗੁਪਤਾ ਪਰਿਵਾਰ ਅਤੇ ਟ੍ਰਾਈਡੈਂਟ ਦੇ ਐਮਡੀ ਅਭਿਸ਼ੇਕ ਗੁਪਤਾ ਸਮੇਤ ਪੂਰਾ ਪਰਿਵਾਰ ਮੌਜੂਦ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਕਾਰੋਬਾਰੀ ਅਤੇ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਰਜਿੰਦਰ ਗੁਪਤਾ ਦੀ ਮਾਤਾ ਮਾਇਆ ਦੇਵੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਮਾਜਿਕ ਖਾਸ ਕਰਕੇ ਗੁਪਤਾ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਮਾਇਆ ਦੇਵੀ ਧਾਰਮਿਕ ਸ਼ਖ਼ਸੀਅਤ ਦੀ ਸੀ। ਮਾਇਆ ਦੇਵੀ ਦੀ ਮੌਤ ਨਾਲ ਬਹੁਤ ਵੱਡਾ ਘਾਟਾ ਪਿਆ ਹੈ, ਉਨ੍ਹਾਂ ਸ਼੍ਰੀਮਤੀ ਮਾਇਆ ਦੇਵੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।
ਮਾਇਆ ਦੇਵੀ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੰਸਦ ਮੈਂਬਰ ਰਾਘਵ ਚੱਢਾ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿੱਤ ਮੰਤਰੀ ਹਰਪਾਲ ਚੀਮਾ,ਕੈਬਨਿਟ ਮੰਤਰੀ ਅਮਨ ਅਰੋੜਾ, ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ, ਭਾਜਪਾ ਦੇ ਮੀਤ ਪ੍ਰਧਾਨ ਕੇਵਲ ਢਿੱਲੋਂ, ਅਕਾਲੀ ਦਲ ਪੰਜਾਬ ਦੇ ਪ੍ਰਧਾਨ ਸੁਖਬੀਰ ਬਾਦਲ, ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਅਤੇ ਹੋਰ ਸਿਆਸਤਦਾਨਾਂ ਨੇ ਸ਼੍ਰੀ ਰਾਜਿੰਦਰ ਗੁਪਤਾ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਰਨਾਲਾ ਹਲਕੇ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਸਮੇਤ ਵੱਖ-ਵੱਖ ਰਾਜਨੀਤਕ ਆਗੂਆਂ ਵੱਲੋਂ ਸੰਸਕਾਰ ਮੌਕੇ ਪਹੁੰਚ ਕੇ ਗੁਪਤਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।
0 Comments