ਮਨੀਪੁਰ ਕਾਂਡ ਨੇ ਸਮੁੱਚੀ ਮਾਨਵਤਾ ਨੂੰ ਸ਼ਰਮਸਾਰ ਕੀਤਾ -- ਜੱਬੋਵਾਲ

 ਮਨੀਪੁਰ ਕਾਂਡ ਨੇ ਸਮੁੱਚੀ ਮਾਨਵਤਾ ਨੂੰ ਸ਼ਰਮਸਾਰ ਕੀਤਾ   --   ਜੱਬੋਵਾਲ 

 


ਸੁਲਤਾਨਪੁਰ ਲੋਧੀ 30 ਜੁਲਾਈ (ਲਖਵੀਰ ਵਾਲੀਆ) :⁠- ਅੱਜ ਕ੍ਰਾਂਤੀਕਾਰੀ ਬਸਪਾ ਅੰਬੇਡਕਰ‌ ਮਹਿਲਾ ਵਿੰਗ ਦੀ ਮੀਟਿੰਗ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾਂ ਵਿਖੇ ਬੀਬੀ ਸਿੰਦਰ ਕੌਰ ਮਸੀਤਾਂ ਦੀ ਅਗਵਾਈ ਵਿੱਚ ਹੋਈ। ਜਿਸ ਨੂੰ ਸੰਬੋਧਨ ਕਰਨ ਲਈ ਪਾਰਟੀ ਪ੍ਰਧਾਨ ਸ੍ਰ ਪ੍ਰਕਾਸ਼ ਸਿੰਘ ਜੱਬੋਵਾਲ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਬੋਵਾਲ ਨੇ ਕਿਹਾ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਔਰਤ ਜਾਤੀ ਨੂੰ ਸਭ ਤੋਂ ਵੱਧ ਅਧਿਕਾਰ ਲੈ ਕੇ ਦਿੱਤੇ ਅਤੇ ਸਤਿਕਾਰ ਯੋਗ ਥਾਂ ਦਿੱਤੀ ਕੇਂਦਰ ਦੀ ਮੋਜੂਦਾ ਸਰਕਾਰ ਦੇ ਪ੍ਰਧਾਨ ਮੰਤਰੀ ਜਿਸ ਨੂੰ ਸਾਰੀਆ ਵਿਰੋਧੀ ਪਾਰਟੀਆਂ ਸੰਸਦ ਵਿੱਚ ਬਿਆਨ ਦੀ ਮੰਗ ਕਰ ਰਹੀਆਂ ਹਨ। ਜੱਬੋਵਾਲ ਨੇ ਕਿਹਾ ਕਿ ਸੰਸਦ ਵਿਚ ਪ੍ਰਧਾਨ ਮੰਤਰੀ ਨੂੰ ਬਿਆਨ ਹੀ ਨਹੀ ਦੇਣਾ ਚਾਹੀਦਾ ਸਗੋਂ ਸਮੁੱਚੀ ਮਾਨਵਤਾ ਅਤੇ ਔਰਤ ਜਾਤੀ ਦੇ ਅਪਮਾਨ ਦੀ ਜੁੰਮੇਵਾਰੀ ਲੈਂਦਿਆਂ ਪ੍ਰਧਾਨ ਮੰਤਰੀ ਪੱਦ ਤੋਂ ਹੀ ਅਸਤੀਫਾ ਦੇ ਕੇ ਔਰਤ ਜਾਤੀ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਜੱਬੋਵਾਲ ਨੇ ਕਿਹਾ ਕਿ ਇਸ ਦੁੱਖਦਾਈ ਕਾਂਡ ਦੀ ਸਜਾ ਦੇਸ਼ ਦੇ ਲੋਕ ਆਉਣ ਵਾਲੀਆ 2024 ਦੀ ਚੋਣਾਂ ਵਿੱਚ ਦੇਣਗੇ। ਇਸ ਮੀਟਿੰਗ ਵਿੱਚ ਬੀਬੀ ਸਿੰਦਰ ਕੌਰ ਨੇ ਵੀ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਆਪਣੇ ਵਿਚਾਰ ਰੱਖੇ ਇਸ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਤੋਂ ਇਲਾਵਾ ਕੇਵਲ ਸਿੰਘ ਘਾਰੂ ਸੀਨੀਆਰ ਆਗੂ ਪੰਜਾਬ, ਤਰਸੇਮ ਸਿੰਘ ਨਸੀਰੇਵਾਲ, ਬਲਦੇਵ ਸਿੰਘ ਮਨਿਆਲਾ, ਅਮਰੀਕ ਕੌਰ, ਬੀਬੀ ਅਮਰਜੀਤ ਕੌਰ, ਕਿਰਨ ਕੁਮਾਰੀ ਅਤੇ ਸੁਰਜੀਤ ਕੌਰ ਕਾਲਰੂ ਆਦਿ ਹਾਜ਼ਰ ਸਨ

Post a Comment

0 Comments