ਕੈਬਨਿਟ ਮੰਤਰੀ ਮੀਤ ਹੇਅਰ ਵਲੋਂ ਬਰਨਾਲਾ ਸ਼ਹਿਰ ਦੀਆਂ ਧਰਮਸ਼ਾਲਾਵਾਂ ਤੇ ਕੁਸ਼ਟ ਆਸ਼ਰਮ ਨੂੰ ਗਰਾਂਟਾਂ ਦੇ ਗੱਫੇ
ਵਾਰਡ ਨੰਬਰ 4 ,15 ,19, 20 ਚ ਗ੍ਰਾੰਟ ਦੇਣ ਸਮੇਂ ਭਾਜਪਾ ਦੇ 2 ਐੱਮ ਸੀਆਂ ਨੂੰ ਨਜਰਅੰਦਾਜ ਕਰਨ ਦੀਆਂ ਚਰਚਾਵਾਂ
ਬਰਨਾਲਾ, 23 ਜੁਲਾਈ/ਕਰਨਪ੍ਰੀਤ ਕਰਨ
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਬਰਨਾਲਾ ਸ਼ਹਿਰ ਦੀਆਂ ਧਰਮਸ਼ਾਲਾਵਾਂ ਤੇ ਕੁਸ਼ਟ ਆਸ਼ਰਮ ਨੂੰ ਗਰਾਂਟਾਂ ਦੇ ਗੱਫੇ ਦਿੱਤੇ ਗਏ ਜਿੰਨਾ ਵਿਚ ਵਾਰਡ ਨੰਬਰ 4,15 ,19, 20 ਚ ਗ੍ਰਾੰਟ ਦੇਣ ਸਮੇਂ ਭਾਜਪਾ ਦੇ 2 ਐੱਮ ਸੀਆਂ ਨੂੰ ਨਜਰਅੰਦਾਜ ਕਰਨ ਦੀਆਂ ਚਰਚਾਵਾਂ ਜੋਰਾਂ ਤੇ ਹਨ ਬਰਨਾਲਾ ਓਧਰ ਮੰਤਰੀ ਜੀ ਵਲੋਂ ਸ਼ਹਿਰ ਨੂੰ ਮੋਹਰੀ ਸ਼ਹਿਰਾਂ 'ਚ ਲਿਆਉਣ ਲਈ ਜਿੱਥੇ ਬੁਨਿਆਦੀ ਸਹੂਲਤਾਂ ਨੂੰ ਤਵੱਜੋਂ ਦਿੱਤੀ ਜਾ ਰਹੀ ਹੈ,ਓਥੇ ਹਰਿਆਵਲ ਵਧਾਉਣ ਲਈ ਨਵੇਂ ਪਾਰਕ ਬਣਾਉਣ ਦੀ ਵੀ ਤਜਵੀਜ਼ ਹੈ।
ਕੈਬਨਿਟ ਮੰਤਰੀ ਮੀਤ ਹੇਅਰ ਵਲੋਂ ਗ੍ਰਾਂਟ ਰਵਿਦਾਸ ਧਰਮਸ਼ਾਲਾ, ਹਰੀ ਨਗਰ ਬਰਨਾਲਾ ਦੀ ਮੁਰੰਮਤ ਲਈ ਜਾਰੀ ਕੀਤੀ 2 ਲੱਖ ਦੀ ਗ੍ਰਾਂਟ ਨਾਲ ਕੰਮ ਸ਼ੁਰੂ ਕਰਵਾਇਆ। ਇਸ ਤੋਂ ਇਲਾਵਾ ਧਰਮਸ਼ਾਲਾ ਪ੍ਰੇਮ ਨਗਰ ਦੀ ਮੁਰੰਮਤ ਸਬੰਧੀ ਵੀ 2 ਲੱਖ ਦੀ ਗ੍ਰਾਂਟ ਅਤੇ ਵਾਰਡ ਨੰਬਰ ,19 ਦੀ ਰਵਿਦਾਸ ਧਰਮਸ਼ਾਲਾ ਸੇਖਾ ਰੋਡ ਦੀ ਮੁਰੰਮਤ ਸਬੰਧੀ ਇਕ ਲੱਖ ਦੀ ਗ੍ਰਾਂਟ ਨਾਲ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਉਨ੍ਹਾਂ ਇਸ ਧਰਮਸ਼ਾਲਾ ਲਈ 2 ਲੱਖ ਦੀ ਗ੍ਰਾਂਟ ਹੋਰ ਦੇਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਕੁਸ਼ਟ ਆਸ਼ਰਮ ਬਰਨਾਲਾ ਵਿੱਚ ਨਿਰਮਾਣ ਕਾਰਜਾਂ ਦੀ ਇਕ ਲੱਖ ਰੁਪਏ ਦੀ ਗ੍ਰਾਂਟ ਨਾਲ ਸ਼ੁਰੂਆਤ ਕਰਵਾਈ ਅਤੇ 2 ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਇਲਾਕਾ ਵਾਸੀਆਂ ਦੀ ਮੰਗ 'ਤੇ ਪੁਰਾਣੇ ਪੀਆਰਟੀਸੀ ਦਫ਼ਤਰ, ਧਨੌਲਾ ਰੋਡ ਵਿਖੇ ਪਾਰਕ ਬਣਾਉਣ ਦਾ ਐਲਾਨ ਕੀਤਾ ਤੇ ਇਸ ਬਾਰੇ ਨਗਰ ਕੌਂਸਲ ਅਧਿਕਾਰੀਆਂ ਨੂੰ ਤਜਵੀਜ਼ ਤਿਆਰ ਕਰਨ ਦੇ ਦਿਸ਼ਾ - ਨਿਰਦੇਸ਼ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਰਾਮ ਤੀਰਥ ਮੰਨਾ, ਐਮ ਸੀ ਰੁਪਿੰਦਰ ਸ਼ੀਤਲ ਬੰਟੀ, ਐਮ ਸੀ ਜੋਂਟੀ ਮਾਨ, ਐਮ ਸੀ ਮਲਕੀਤ ਸਿੰਘ, ਐਮ ਸੀ ਜਗਰਾਜ ਸਿੰਘ, ਐਮ ਸੀ ਵਿਨੈ ਕੁਮਾਰ, ਐਮ,ਸੀ ਯਾਦਵਿੰਦਰ ਸਿੰਘ, ਐਮ ਸੀ ਭੋਲਾ ਸਿੰਘ, ਮਹਿੰਦਰ ਪਾਲ ਸਿੰਘ ਸਿੱਧੂ, ਯੂਥ ਆਗੂ ਪਰਮਿੰਦਰ ਸਿੰਘ ਭੰਗੂ, ਰੋਹਿਤ ਕੁਮਾਰ ਤੇ ਹੋਰ ਪਤਵੰਤੇ ਮੌਜੂਦ ਸਨ।
0 Comments