ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਦੀ ਰਹਿਨੁਮਾਈ ਹੇਠ ਪਾਰਟੀ ਦੀ ਏਕਤਾ ਤੇ ਮਜਬੂਤੀ ਲਈ ਮੇਹਨਤੀ ਵਰਕਰਾਂ ਅੱਗੇ ਲਿਆਂਦਾ ਜਾਵੇਗਾ -ਬੀਬੀ ਪਰਮਿੰਦਰ ਰੰਧਾਵਾ

 ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਦੀ ਰਹਿਨੁਮਾਈ ਹੇਠ ਪਾਰਟੀ ਦੀ ਏਕਤਾ ਤੇ ਮਜਬੂਤੀ ਲਈ ਮੇਹਨਤੀ ਵਰਕਰਾਂ ਅੱਗੇ ਲਿਆਂਦਾ ਜਾਵੇਗਾ -ਬੀਬੀ ਪਰਮਿੰਦਰ ਰੰਧਾਵਾ 


 ਬਰਨਾਲਾ, 30 ਜੁਲਾਈ /ਕਰਨਪ੍ਰੀਤ ਕਰਨ 

- ਇਸਤਰੀ ਅਕਾਲੀ ਦਲ ਬਾਦਲ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਤੇ ਕੋਆਰਡੀਨੇਟਰ ਬੀਬੀ ਪਰਮਿੰਦਰ ਕੌਰ ਰੰਧਾਵਾ ਨੇ ਮੀਡੀਆ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਨਵਨਿਯੁਕਤ ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਦਾ ਜਿਲਾ ਸਂਗਰੂਰ ਤੇ ਬਰਨਾਲਾ ਨਾਲ ਸਬੰਧਿਤ ਆਗੂਆਂ ਨਾਲ ਹੋਈਆਂ ਮੀਟਿੰਗਾਂ ਉਪਰੰਤ ਬੀਬੀਆਂ ਚ ਪੂਰਾ ਜੋਸ਼ ਭਰਿਆ ਹੈ ਕਿਓਂ ਕਿ ਬੀਬੀ ਹਰਗੋਬਿੰਦ ਕੌਰ ਦਾ ਜੀਵਨ ਦਾ ਲੰਬਾ ਸਮਾਂ ਸੰਘਰਸ਼ ਨਾਲ ਜੁੜਿਆ ਹੋਇਆ ਹੈ ਤੇ ਹੁਣ ਇਸਤਰੀ ਅਕਾਲੀ ਦਲ ਦੀ ਮਜਬੂਤੀ ਲਈ ਦਿਨ ਰਾਤ ਇਕ ਕਰ ਰਹੇ ਹਨ ! ਉਹਨਾਂ ਬੀਬੀ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਤੇ ਪਾਰਟੀ ਦੇ ਧਿਆਨ ਹਿੱਤ ਗੱਲ ਕਰਦਿਆਂ ਕਿਹਾ ਕਿ ਪਾਰਟੀ ਦੀ ਏਕਤਾ ਤੇ ਮਜਬੂਤੀ ਲਈ ਪਾਰਟੀ ਨੂੰ ਸਮਰਪਿਤ ਭਾਵਨਾ ਤੇ ਲੰਬੇ ਸਮੇ ਤੋਂ ਕੰਮ ਕਰ ਰਹੇ ਮੇਹਨਤੀ ਵਰਕਰਾਂ ਦੀ ਫੀਡਬੈਕ ਲੈਂਦਿਆਂ ਜਿੰਮੇਵਾਰ ਅਹੁਦੇ ਦਿੰਦਿਆਂ ਉਹਨਾਂ ਨੂੰ ਅੱਗੇ ਲਿਆਂਦਾ ਜਾਵੇਗਾ ਤਾਂ ਜੋ ਇਸਤਰੀ ਅਕਾਲੀ ਦਲ ਹੋਰ ਤਕੜਾ ਹੋਕੇ ਅਗਾਮੀ ਸਰਕਾਰ ਦਾ ਮੁੱਢ ਬੰਨੇ ! ਜਿਲਾ ਸ਼ਹਿਰ ਵਾਈਜ ਵਾਰਡਾਂ ਦੇ  ਗਲੀ ਮੁਹੱਲੇ ਵਿਚ ਬੀਬੀਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਅਕਾਲੀ ਦਲ ਨਾਲ ਜੁੜਨ ਲਈ ਲਾਮਬੰਦ ਕਰਨ ਲਈ ਕਮੇਟੀਆਂ ਬਣਾ ਕੇ ਜੋੜਿਆ ਜਾਵੇਗਾ ਤਦ ਹੀ ਟੀਮ ਵਰਕ ਰੰਗ ਲਿਆਵੇਗਾ ਆਪਸੀ ਗਿਲੇ ਸ਼ਿਕਵੇ ਤੇ ਗੁੱਸੇ ਗਿਲੇ ਭੁਲਾ ਕੇ ਇਕਜੁੱਟ ਹੋਣਾ ਪਾਰਟੀ ਦੀ ਮਜਬੂਤੀ ਨੂੰ ਬੁਲੰਦੀਆਂ ਤੇ ਲਿਜਾਵੇਗਾ !

          ਪਾਰਟੀ ਦੀ ਏਕਤਾ ਤੇ ਅਗਾਮੀ ਚੋਣਾਂ ਚ ਪਾਰਟੀ ਦਾ ਪਰਚਮ ਲਹਿਰਾਉਣ ਤੇ ਬੀਬੀਆਂ ਦੀ ਇੱਕਜੁਟਤਾ ਤੇ ਪਾਰਟੀ ਦੀ ਮਜਬੂਤੀ ਲਈ ਜਲਦ ਸੂਬਾ ਪੱਧਰੀ ਪ੍ਰੋਗਰਾਮ ਉਲੀਕੀਆ ਜਾਵੇਗਾ ! ਇਸ ਮੌਕੇ ਅਕਾਲੀਦਲ ਦੇ ਜਿਲਾ ਜੱਥੇਦਾਰ ਬਾਬਾ ਟੇਕ ਸਿੰਘ ਧਨੋਲਾ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ  ,ਪਰਮਜੀਤ ਕੌਰ‌ ਭੌਤਨਾ ਜਥੇਬੰਦਕ ਸਕੱਤਰ‌ ਪੰਜਾਬ ,ਜਸਵਿੰਦਰ ਕੋਰ ਠੁੱਲ੍ਹੇਵਾਲ ਮੀਤ ਪ੍ਰਧਾਨ,ਸਾਬਕਾ ਸਹਿਰੀ ਪ੍ਰਧਾਨ ਜਸਵੀਰ ਕੌਰ ਭੌਤਨਾ ਸਾਬਕਾ ਦਿਹਾਤੀ ਪ੍ਰਧਾਨ ਬੇਅੰਤ ਕੌਰ ਖਹਿਰਾ ਜ਼ਿਲਾ ਬਰਨਾਲਾ,,ਸਮੇਤ ਵੱਡੀ ਗਿਣਤੀ ਚ ਆਗੂ ਵਰਕਰ ਹਾਜਿਰ ਸਨ

Post a Comment

0 Comments