ਲੋਕ ਸੰਘਰਸ਼ ਦੇ ਦਬਾਅ ਕਾਰਨ ਪੁਲਿਸ ਨਸ਼ਾ ਤਸਕਰਾਂ ਦੇ ਸਰਗਨਾਂ 'ਤੇ ਖਿਲਾਫ ਸਿਕੰਜਾ ਕਸਣ ਲੱਗੀ : ਐਕਸ਼ਨ ਕਮੇਟੀ

 ਲੋਕ ਸੰਘਰਸ਼ ਦੇ ਦਬਾਅ ਕਾਰਨ ਪੁਲਿਸ ਨਸ਼ਾ ਤਸਕਰਾਂ ਦੇ ਸਰਗਨਾਂ 'ਤੇ ਖਿਲਾਫ ਸਿਕੰਜਾ ਕਸਣ  ਲੱਗੀ : ਐਕਸ਼ਨ ਕਮੇਟੀ


ਵਰਦੇਂ ਮੀਂਹ 'ਚ 13ਵੇਂ ਦਿਨ ਵੀ ਧਰਨਾ ਨਿਰੱਤਰ ਰਿਹਾ ਜਾਰੀ ,,,,

ਧਰਨਾਕਾਰੀਆ ਵੱਲੋ ਅੱਜ ਪੰਜਾਬ ਸਰਕਾਰ ਦੀ ਸਾੜੀ ਜਾਵੇਗੀ ਅਰਥੀ,,,


ਮਾਨਸਾ 27 ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ

 ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਵੱਲੋ ਜਿਲ੍ਹਾ ਕਚਹਿਰੀਆਂ ਵਿਖੇ ਵਰਦੇਂ ਮੀਂਹ 'ਚ ਵੀ 13 ਵੇਂ ਦਿਨ ਵੀਂ ਧਰਨਾ ਨਿਰੰਤਰ ਜਾਰੀ ਰਿਹਾ।ਜਿਸ ਵਿੱਚ ਵੱਖ ਵੱਖ ਆਗੂਆਂ ਤੇ ਕਾਰਕੁੰਨਾ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ।ਧਰਨੇ ਮੌਕੇ ਵੱਖ ਵੱਖ ਕਿਸਾਨ ਜਥੇਬੰਦੀਆਂ,ਸਮਾਜਿਕ ਕਾਰਕੁੰਨਾ,ਧਾਰਮਿਕ ,ਰਾਜਨੀਤਕ ਤੇ ਸੰਘਰਸ਼ੀ ਆਗੂਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਨਸ਼ਿਆ ਖਿਲਾਫ ਵਿੱਢਿਆ ਇਹ ਸੰਘਰਸ਼ ਹੁਣ ਜਨ ਅੰਦੌਲਨ ਦਾ ਰੂਪ ਧਾਰਨ ਕਰ ਚੁੱਕਾਹੈ।,ਪੰਜਾਬ ਦੇ ਹਰ ਤਬਕੇ ਦੇ ਲੋਕ ਆਪ ਮੁਹਾਰੇ ਨਸ਼ਿਆਂ ਖਿਲਾਫ ਸੜਕਾੇ 'ਤੇ ਉਤਰਨ  ਲੱਗੇ ਹਨ ਅਤੇ ਨਸਿਆ ਦੇ ਖਾਤਮੇ ਤੱਕ ਸੰਘਰਸ਼ ਨੂੰ ਜਾਰੀ ਰੱਖਣਗੇ।ਧਰਨੇ ਦੀ ਅਗਵਾਈ ਛੋਟੀਆਂ ਬਾਲੜੀਆਂ ਤੇ ਨੋਜਵਾਨਾਂ ਵਲੋਂ ਕਰਨੀ,ਪੰਜਾਬ ਦੇ ਚੰਗੇ ਭਵਿੱਖ ਲਈ ਸੁਭ ਸੰਕੇਤ ਹੈ।

        ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਵਿੱਚ ਫੈਸ਼ਲਾ ਕੀਤਾ ਗਿਆ ਕਿ ਜੇਲ ਵਿੱਚ ਬੰਦ ਪਰਮਿੰਦਰ ਝੋਟੇ ਦੀ ਬਿਨਾਂ ਸਰਤ ਰਿਹਾਈ ਅਤੇ ਉਹਨਾ ਤੇ ਉਹਨਾ ਦੇ ਸਾਥੀਆ ਤੇ ਬਣੇ ਝੂਠੇ ਕੇਸ ਰੱਦ ਕਰਨ ਕੀਤੇ ਜਾਣ, 14 ਅਗਸਤ ਨੂੰ ਹੋ ਰਹੇ ਵੱਡੇ ਇਕੱਠ ਤੇ ਸ਼ਹਿਰ ਵਿੱਚ ਜਾਗਰਤੀ ਮਾਰਚ ਵਿੱਚ ਭਰਵੀਂ ਸਮੂਲੀਅਤ ਕਰਨ ਲਈ ਇਨਸਾਫ ਪਸ਼ੰਦ ਲੋਕਾਂ ਨੂੰ ਅਪੀਲ ਕੀਤੀ ਤੇ ਕਾਫਲਿਆਂ ਬਣਾ ਕੇ ਪੁੱਜਣ ਦਾ ਸੱਦਾ ਦਿੱਤਾ।ਮੀਟਿੰਗ ਵਿੱਚ ਹੋਏ ਫੈਸ਼ਲੇ ਸਬੰਧੀ ਪੰਜਾਬ ਦੀ ਨੋਜਵਾਨ ਪੀੜੀ ਨੂੰ ਪ੍ਰੋਗਰਾਮ ਦੀ ਲਾਮਬੰਦੀ ਲਈ ਪ੍ਰੇਰਤ ਕਰਨ ਸਬੰਧੀ ਆਗੂਆ ਵੱਲੋ ਇਕੱਠੇ ਹੋ ਕੇ ਪਿੰਡਾਂ ਵਿੱਚ ਮੀਟਿੰਗਾ ਕਰਨ ਤੇ ਜੋਰ ਦਿੱਤਾ।

    ਅੱਜ ਦੇ ਧਰਨੇ ਵਿੱਚ ਸੀ ਪੀ ਆਈ ਦੇ ਆਗੂਆ ਦੀ ਅਗਵਾਈ ਹੇਠ ਵੱਡੇ ਕਾਫਲੇ ਸਮੇਂਤ ਵਰਕਰਾਂ ਵੱਲੋ ਸਮੂਲੀਅਤ ਕੀਤੀ ਗਈ, ਲੰਗਰ ਤੇ ਸਟੇਜ ਦੀ ਡਿਉਟੀ ਵੀ ਬਾਖੂਬੀ ਨਿਭਾਈ।

   ਧਰਨੇ ਮੋਕੇ  ਏ ਆਈ ਐਸ ਐਫ ਵਿਦਿਆਰਥੀ ਜਥੇਬੰਦੀ ਦੇ ਆਗੂ ਖੁਸ਼ਪਿੰਦਰ ਚੋਹਾਨ ਨੇ ਪੰਜਾਬ ਦੀਆਂ ਬੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਵਾਂ ਦੀਆਂ ਕੁੱਖਾਂ,ਭੈਣਾਂ ਦੇ ਭਰਾ,ਬੱਚਿਆਂ ਦੇ ਬਾਪਾਂ ਨੂੰ ਬਚਾਉਣ ਲਈ ਔਰਤਾਂ ਵੀ ਆਪਣਾ ਪੂਰਨ ਸਹਿਯੋਗ ਕਰਨ।ਕਿਉਂਕਿ ਸਰਕਾਰਾਂਂ ਹਮੇਸਾਂ ਹੀ ਲੋਕ ਹਿੱਤਾ ਦੀ ਗੱਲ ਕਰਕੇ ਕੇਵਲ ਸਰਮਾਏਦਾਰਾਂ ਦਾ ਪੱਖ ਹੀ  ਪੂਰਦੀਆਂ ਹਨ। ਜਦੋ ਕਿ ਅੱਜ ਮੁੱਖ  ਲੋੜ ਸਿੱਖਿਆ, ਸਿਹਤ,ਰੁਜਗਾਰ ਦੀ ਪੂਰਤੀ ਦੀ ਹੈ,ਨਸਿਆਂ ਦੇ ਮਾਰੂ ਅਸਰ ਨੇ  ਨੋਜਵਾਨਾਂ ਨੂੰ  ਕਿਸੇ ਪਾਸੇ ਜੋਗਾ ਨਹੀ  ਛੱਡਿਆ।ਅੰਤ ਵਿੱਚ ਧਰਨਾਕਾਰੀਆ ਵੱਲੋ  ਐਲਾਨ ਕੀਤਾ ਗਿਆ ਕਿ ਅੱਜ ਧਰਨੇ ਵਾਲੀ ਜਗ੍ਹਾ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਜਾਵੇਗੀ।

        ਧਰਨੇ ਨੂੰ ਸੁਖਦਰਸਨ ਨੱਤ,ਗੁਰਸੇਵਕ ਸਿੰਘ ਜਵਾਹਰਕੇ, ਕ੍ਰਿਸ਼ਨ ਚੋਹਾਨ,ਰਾਜਵਿੰਦਰ ਰਾਣਾ,ਧੰਨਾ ਮੱਲ ਗੋਇਲ,ਖੁਸ਼ਪਿੰਦਰ ਚੋਹਾਨ,ਅਮਰੀਕ ਫਫੜੇ,ਤੇਜ ਚਕੇਰੀਆਂ,ਸੁਖਜੀਤ ਕੌਰ ਰਾਮਪੂਰਾ,ਮਨਜੀਤ ਮੀਹਾਂ, ਭਜਨ ਸਿੰਘ ਘੁੰਮਣ,ਡਾ਼ ਮਨਜੀਤ ਰਾਣਾ,ਦਲਜੀਤ ਮਾਨਸਾਹੀਆ, ਪੱਤਰਕਾਰ ਆਤਮਾ ਸਿੰਘ ਪਮਾਰ ,ਸੁਖਦੇਵ ਅਤਲਾ,ਮੱਖਣ ਰੱਲਾ,ਰਾਜ ਸਿੰਘ ਅਲੀਸੇਰ ਕਲਾਂ,ਦਰਸਨ ਕੋਟਫੱਤਾ,ਗੁਰਦੇਵ ਦਲੇਲ ਸਿੰਘ ਵਾਲਾ,ਕੁਲਵੰਤ ਬੰਗੜ,ਕਰਮ ਸਿੰਘ,ਬਬਲੀ ਅਟਵਾਲ,ਗੁਲਜਾਰ ਖਾਂ,ਹਰਦਿਆਲ ਸਿੰਘ ਭੋਲਾ,ਘੁਮੰਡ ਸਿੰਘ ਖਾਲਸਾ,ਬਿੱਕਰ ਸਿੰਘ ਖਾਲਸਾ ,ਸੁਰਿੰਦਰਪਾਲ ਸਰਮਾ,ਹਰਚਰਨ ਸਿੰਘ ਤਾਮਕੋਟ ,ਜੁਗਰਾਜ ਰੱਲਾ,,ਜਗਮੇਲ ਸਿੰਘ,ਬਲਵਿੰਦਰ ਘਰਾਂਗਣਾ,ਕ੍ਰਿਸ਼ਨਾ ਕੌਰ,ਸੁਖਦੇਵ ਮਾਨਸਾ,ਐਂਟੀ ਡਰੱਗਜ ਟਾਸਕ ਫੋਰਸ ਦੇ ਅਮਨ ਪਟਵਾਰੀ ,ਗਗਨਦੀਪ,ਕੁਲਵਿੰਦਰ,ਸਿੰਦਰਪਾਲ ਨੇ ਵੀ ਸੰਬੋਧਨ ਕੀਤਾ।ਸਟੇਜ ਸਕੱਤਰ ਦੀ ਭੁਮਿਕਾ ਰਤਨ ਭੋਲਾ ਤੇ ਦਲਜੀਤ ਮਾਨਸਾਹੀਆ ਨੇ ਬਾਖੂਬੀ ਨਿਭਾਈ ਗਈ।

Post a Comment

0 Comments