ਪੰਜਾਬ ਮਲਟੀਪਰਪਜ਼ ਇੰਸਟੀਚਿਊਟ ਆਫ ਨਰਸਿੰਗ ਕਾਲਜ ਸ਼ਹਿਣਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।

 ਪੰਜਾਬ ਮਲਟੀਪਰਪਜ਼ ਇੰਸਟੀਚਿਊਟ ਆਫ ਨਰਸਿੰਗ ਕਾਲਜ ਸ਼ਹਿਣਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।


ਬਰਨਾਲਾ, 23 ,ਜੁਲਾਈ/ਕਰਨਪ੍ਰੀਤ ਕਰਨ 

ਪੰਜਾਬ ਮਲਟੀਪਰਪਜ਼ ਇੰਸਟੀਚਿਊਟ ਆਫ ਨਰਸਿੰਗ ਕਾਲਜ ਸ਼ਹਿਣਾ ਵਿਖੇ ਤੀਆਂ ਦਾ ਤਿਉਹਾਰ ਚੇਅਰਮੈਨ ਪਵਨ ਕੁਮਾਰ ਧੀਰ ਤੇ ਮੈਡਮ ਉਰਮਿਲਾ ਧੀਰ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਚੇਅਰਮੈਨ ਪਵਨ ਧੀਰ ਨੇ ਕਿਹਾ ਕਿ ਪੁਰਾਣੇ ਰੀਤੀ ਰਿਵਾਜ ਹੌਲੀ-ਹੌਲੀ ਖਤਮ ਹੋ ਰਹੇ ਹਨ ਤੇ ਅਜਿਹੇ ਰੰਗਾਰੰਗ ਪੋ੍ਗਰਾਮ ਸਾਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਸਭਿਆਚਾਰ ਨਾਲ ਜੋੜਦੇ ਹਨ। ਅਜਿਹੇ ਪੋ੍ਗਰਾਮ ਸਮੇਂ-ਸਮੇਂ 'ਤੇ ਹੋਣੇ ਚਾਹੀਦੇ ਹਨ ਤਾਂ ਜੋ ਨਵੀ ਪੀੜੀ ਨੂੰ ਵਿਰਸੇ ਨਾਲ ਜੋੜੀ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨਾ ਜਿਵੇ ਨਸ਼ਾ, ਵਾਤਾਵਰਨ ਦੂਸ਼ਿਤ ਤੇ ਆਪਣੇ ਆਲੇ-ਦੁਆਲੇ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮੈਡਮ ਉਰਮਿਲਾ ਧੀਰ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਾਉਣ ਦਾ ਮਹੀਨਾ ਬਰਸਾਤ ਦੇ ਨਾਲ-ਨਾਲ ਕਈ ਤਿਉਹਾਰ ਤੇ ਖੁਸ਼ੀਆਂ ਲੈ ਕੇ ਆਉਂਦਾ ਹੈ। ਇਸ ਮੌਸਮ 'ਚ ਚਾਰੇ ਪਾਸੇ ਹਰਿਆਲੀ ਭਰਿਆ ਮਾਹੌਲ ਹੁੰਦਾ ਹੈ ਤੇ ਤੀਜ ਦੀਆਂ ਖੁਸ਼ੀਆਂ ਇਕੱਠੀਆਂ ਹੁੰਦੀਆਂ ਹਨ। ਪੋ੍ਰਗਰਾਮ 'ਚ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਗਿੱਧੇ ਤੇ ਭੰਗੜੇ ਦਾ ਆਨੰਦ ਮਾਣਿਆ। ਮੁੱਖ ਤੌਰ 'ਤੇ ਵਿਦਿਆਰਥਣਾਂ 'ਚ ਮਹਿੰਦੀ ਮੁਕਾਬਲੇ, ਕਸ਼ਮੀਰੀ ਡਾਂਸ ਅਦਿ ਮੁਕਾਬਲੇ ਕਰਵਾਏ ਗਏ। ਇਸ ਸਮੇਂ ਵਿਦਆਰਥਣਾਂ ਨੇ ਇਕ ਨਾਟਕ ਪੇਸ਼ ਕੀਤਾ 'ਤੀਆ ਧੀਆਂ ਨਾਲ' ਜੋ ਸਭ ਦੀ ਖਿੱਚ ਦਾ ਕੇਂਦਰ ਬਣਿਆ। ਇਸ ਮੌਕੇ ਨਰਸਿੰਗ ਦੇ ਡਾਇਰੈਕਟਰ ਸੋਨਿਕਾ ਦੁੱਗਲ, ਪ੍ਰਿੰਸੀਪਲ  ਤਜਿੰਦਰਪਾਲ ਕੌਰ ਸਿੱਧੂ, ਵਾਈਸ ਪ੍ਰਿੰਸੀਪਲ ਕੀਰਤਪਾਲ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ।

Post a Comment

0 Comments